ਨੈਸ਼ਨਲ ਡੈਸਕ : ਗੁਆਂਢੀ ਦੇਸ਼ ਬੰਗਲਾਦੇਸ਼ 'ਚ ਚੱਲ ਰਹੇ ਤਣਾਅ ਦੌਰਾਨ ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਹਿੰਦੂਆਂ 'ਤੇ ਹਮਲਾ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਘਰ ਸਾੜੇ ਜਾ ਰਹੇ ਹਨ, ਔਰਤਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਅਤੇ ਹੋਰ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਇਸ ਸਥਿਤੀ ਨੂੰ ਲੈ ਕੇ ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਸਦਗੁਰੂ ਨੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਾਰਤ ਸਾਡੇ ਗੁਆਂਢ 'ਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਜਲਦੀ ਤੋਂ ਜਲਦੀ ਖੜ੍ਹਾ ਨਹੀਂ ਹੁੰਦਾ ਅਤੇ ਕਾਰਵਾਈ ਨਹੀਂ ਕਰਦਾ ਤਾਂ ਉਹ ਮਹਾਨ ਭਾਰਤ ਨਹੀਂ ਬਣ ਸਕਦਾ। ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਉਨ੍ਹਾਂ ਨੇ ਕਿਹਾ ਕਿ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਸਿਰਫ ਬੰਗਲਾਦੇਸ਼ ਦਾ ਅੰਦਰੂਨੀ ਮਾਮਲਾ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ ਨਹੀਂ ਮਿਲੇਗੀ ‘ਵਿਸ਼ੇਸ਼ ਸਨਅਤੀ ਪੈਕੇਜ’, ਕੇਂਦਰੀ ਵਿੱਤ ਰਾਜ ਮੰਤਰੀ ਨੇ ਦਿੱਤੀ ਜਾਣਕਾਰੀ
ਉਨ੍ਹਾਂ ਨੇ ਅੱਗੇ ਲਿਖਿਆ ਕਿ ਜੇਕਰ ਅਸੀਂ ਖੜ੍ਹੇ ਨਹੀਂ ਹੁੰਦੇ ਅਤੇ ਸਾਡੇ ਗੁਆਂਢ 'ਚ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਜਲਦ ਤੋਂ ਜਲਦੀ ਕਾਰਵਾਈ ਨਹੀਂ ਕਰਦੇ ਤਾਂ ਭਾਰਤ ਮਹਾਂ-ਭਾਰਤ ਨਹੀਂ ਹੋ ਸਕਦਾ। ਜੋ ਇਸ ਰਾਸ਼ਟਰ ਦਾ ਹਿੱਸਾ ਸੀ, ਉਹ ਬਦਕਿਸਮਤੀ ਨਾਲ ਗੁਆਂਢੀ ਬਣ ਗਿਆ ਪਰ ਇਨ੍ਹਾਂ ਡਰਾਉਣੇ ਅੱਤਿਆਚਾਰਾਂ ਤੋਂ ਉਨ੍ਹਾਂ ਲੋਕਾਂ ਦੀ ਰੱਖਿਆ ਕਰਨਾ ਸਾਡੀ ਜ਼ਿੰਮਵਾਰੀ ਹੈ, ਜੋ ਅਸਲ 'ਚ ਇਸ ਸੱਭਿਅਤਾ ਦੇ ਹਨ। ਘੱਟ ਗਿਣਤੀਆਂ ਦੀ ਸੁਰੱਖਿਆ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਜੇ ਕੁੱਝ ਹੀ ਘੰਟੇ ਪਹਿਲਾਂ ਢਾਕਾ 'ਚ ਇਕ ਬੰਗਲਾਦੇਸ਼ੀ ਹਿੰਦੂ ਜਾਦੂਗਰ ਰਾਹੁਲ ਆਨੰਦ ਨੂੰ ਅੱਗ ਲਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਜ਼ਰੂਰੀ ਖ਼ਬਰ, ਜਲਦੀ ਕਰ ਦਿਓ Apply
ਜੇਕਰ ਹਾਲ ਹੀ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੀ ਸ਼ੇਖ ਹਸੀਨਾ ਦੀ ਉਡਾਣ ਤੋਂ ਬਾਅਦ ਤਣਾਅ ਦਾ ਹੱਲ ਹੋ ਜਾਂਦਾ ਹੈ ਤਾਂ ਕੁੱਝ ਹੋਰ ਗੱਲ ਹੁੰਦੀ ਪਰ ਅਜਿਹਾ ਨਹੀਂ ਹੈ। ਵੱਡੇ ਪੱਧਰ 'ਤੇ ਪ੍ਰਦਰਸ਼ਨਕਾਰੀਆਂ ਨੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੀ ਫ਼ਿਰਾਕ 'ਚ ਹਨ। ਸਦਗੁਰੂ ਦਾ ਕਹਿਣਾ ਹੈ ਕਿ ਇਸਲਾਮਵਾਦੀ ਤਾਕਤਾਂ ਹਿੰਸਾ ਦਾ ਫ਼ਾਇਦਾ ਚੁੱਕ ਕੇ ਹਿੰਦੂਆਂ 'ਤੇ ਹਮਲੇ ਕਰ ਰਹੀਆਂ ਹਨ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਸਲਾਮੀ ਭੀੜ ਨੇ ਹਿੰਦੂ ਘਰਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਸਾੜਿਆ। ਇਸ ਤੋਂ ਇਲਾਵਾ ਔਰਤਾਂ ਨੂੰ ਅਗਵਾ ਕਰ ਲਿਆ। ਇਨ੍ਹਾਂ ਘਟਨਾਵਾਂ ਨੇ ਪੂਰੇ ਦੇਸ਼ 'ਚ ਹਿੰਸਾ ਅਤੇ ਅਰਾਜਕਤਾ ਦੇ ਹਾਲਾਤ ਪੈਦਾ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ
For Android:- https://play.google.com/store/apps/details?id=com.jagbani&hl=e
For IOS:- https://itunes.apple.com/in/app/id538323711?mt=8
ਕੇਦਾਰਨਾਥ ਯਾਤਰਾ ਲਈ ਅੱਜ ਤੋਂ ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ, ਕਿਰਾਏ 'ਚ ਮਿਲੇਗੀ 25% ਦੀ ਛੋਟ
NEXT STORY