ਛਤਰਪੁਰ– ਛਤਰਪੁਰ ਜ਼ਿਲ੍ਹਾ ਹਸਪਤਾਲ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਸਾਧੂ ਬਾਬਾ ਅਜੀਬੋਗਰੀਬ ਹਰਕਤਾਂ ਕਰਨ ਲੱਗਾ। ਦਰਅਸਲ, ਹਸਪਤਾਲ ’ਚ ਦਾਖ਼ਲ ਸਾਧੂ ਬਾਬਾ ਇਲਾਜ ਦੌਰਾਨ ਹਾਈ-ਵੋਲਟੇਜ ਡਰਾਮਾ ਕਰਨ ਲੱਗਾ। ਕਦੇ ਬੈੱਡ ’ਤੇ ਚੜ੍ਹ ਗਿਆ ਤਾਂ ਕਦੇ ਹੇਠਾਂ ਲੰਮੇਂ ਪੈ ਗਿਆ। ਉਹ ਕਦੇ ਵ੍ਹੀਲਚੇਅਰ ਨੂੰ ਸੁੱਟਦਾ ਤਾਂ ਕਦੇ ਦਰਵਾਜ਼ੇ ’ਤੇ ਲਟਕ ਜਾਂਦਾ। ਉਸ ਦੀਆਂ ਅਜਿਹੀਆਂ ਹਰਕਤਾਂ ਵੇਖ ਕੇ ਹਸਪਤਾਲ ’ਚ ਦਾਖ਼ਲ ਹੋਰ ਮਰੀਜ਼ ਅਤੇ ਨਰਸਿੰਗ ਸਟਾਫ਼ ਉਥੋਂ ਦੌੜਨ ਲੱਗੇ।
ਇਹ ਵੀ ਪੜ੍ਹੋ– ਨੰਨ੍ਹੀ ਰਿਪੋਰਟਰ ਨੇ ਜਿੱਤਿਆ ਲੋਕਾਂ ਦਾ ਦਿਲ, ਬਿਆਨ ਕੀਤੀ ਖਸਤਾਹਾਲ ਸੜਕ ਦੀ ਦਾਸਤਾਨ (ਵੀਡੀਓ)
ਦਰਵਾਜ਼ੇ ਨਾਲ ਲਟਕ ਕੇ ਕਰ ਰਿਹਾ ਸੀ ਯੋਗਾ
ਬਾਬਾ ਹਸਪਤਾਲ ਦੀ ਚੌਥੀ ਮੰਜ਼ਿਲ ਦੇ ਮੈਡੀਸਨ ਵਾਰਡ ਦੇ ਗੇਟ ’ਤ ਲਟਕ ਗਿਆ ਅਤੇ ਯੋਗਾ ਕਰਨ ਲੱਗਾ। ਉਸਦੀ ਦੀਆਂ ਹਰਕਤਾਂ ਵੇਖ ਕੇ ਉਥੇਂ ਮੌਜੂਦ ਲੋਕ ਉਸਦੀ ਵੀਡੀਓ ਬਣਾਉਣ ਲੱਗੇ ਤਾਂ ਬਾਬਾ ਉਨ੍ਹਾਂ ਦੇ ਪਿੱਛੇ ਦੌੜਨ ਲੱਗ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜਦੋਂ ਪੱਤਰਕਾਰ ਉਥੇ ਪਹੁੰਚੇ ਤਾਂ ਬਾਬਾ ਉਨ੍ਹਾਂ ’ਤੇ ਵੀ ਝਪਟ ਪਿਆ।
ਹਮਲਾਵਰ ਹੋ ਗਿਆ ਬਾਬਾ
ਹੌਲੀ-ਹੌਲੀ ਪੂਰੇ ਹਸਪਤਾਲ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਸਪਤਾਲ ਦੇ ਵਾਰਡਬੁਆਏ ਅਤੇ ਸਕਿਓਰਿਟੀ ਗਾਰਡ ਉਸ ਨੂੰ ਫੜ ਕੇ ਇਲਾਜ ਲਈ ਲਿਜਾਉਣ ਲੱਗੇ ਤਾਂ ਬਾਬਾ ਨੇ ਉਨ੍ਹਾਂ ਨੇ ਵੀ ਹਮਲਾ ਕਰ ਦਿੱਤਾ। ਬਾਜਾ ਜ਼ਿਆਦਾ ਹਮਲਾਵਰ ਰਵੱਈਆ ਅਪਣਾਇਆ ਤਾਂ ਸਟਾਫ਼ ਨੇ ਐਮਰਜੈਂਸੀ ਓ.ਟੀ. ਅਤੇ ਡਾਕਟਰ ਚੈਂਬਰ ’ਚ ਜਾ ਕੇ ਖੁਦ ਨੂੰ ਬਚਾਇਆ।
ਇਹ ਵੀ ਪੜ੍ਹੋ– ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਜਨਾਨੀ ਨੇ ਸੜਕ ’ਤੇ ਦਿੱਤਾ ਬੱਚੇ ਨੂੰ ਜਨਮ, ਮੌਕੇ ’ਤੇ ਮੌਤ
ਇਹ ਵੀ ਪੜ੍ਹੋ– ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੇ ਬਿਨਾਂ ਵਿਆਹ ’ਚ ਬੁਲਾ ਸਕਦੇ ਹੋ ਹਜ਼ਾਰਾਂ ਲੋਕ, ਜਾਣੋ ਕਿਵੇਂ
ਸੌਂਰਾ ਪਿੰਡ ’ਚੋਂ ਆਇਆ ਸੀ ਬਾਬਾ
ਐਂਬੁਲੈਂਸ ਦੇ ਈ.ਐੱਮ.ਟੀ. ਅਰਵਿੰਦ ਮਿਸ਼ਰਾ ਮੁਤਾਬਕ, 108 ਐਂਬੁਲੈਂਸ ਨੂੰ ਛਤਰਪੁਰ ਦੇ ਸੌਂਰਾ ਪਿੰਡ ਤੋਂ ਕਾਲ ਆਈ ਸੀ ਕਿ ਪਿੰਡ ’ਚ ਇਕ ਬਾਬਾ ਹੈ ਜੋ ਬੀਮਾਰ ਹੈ ਅਤੇ ਅਜੀਬੋਗਰੀਬ ਹਰਕਤਾਂ ਕਰ ਰਿਹਾ ਹੈ। ਜਿਸ ਤੋਂ ਪਿੰਡ ਵਾਸੀ ਕਾਫੀ ਪਰੇਸ਼ਾਨ ਅਤੇ ਡਰੇ ਹੋਏ ਹਨ। ਜਿਸ ਤੋਂ ਬਾਅਦ ਬਾਬੇ ਨੂੰ ਐਂਬੁਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਲਿਆਇਆ ਗਿਆ ਤਾਂ ਇਥੇ ਵੀ ਉਸ ਦਾ ਓਹੀ ਹਾਲ ਸੀ।
ਆਖਿਰਕਾਰ ਚੌਂਕੀ ਪੁੱਜਾ ਬਾਬਾ
ਹੱਦ ਤਾਂ ਉਦੋਂ ਹੋ ਗਈ ਜਦੋਂ ਬਾਬਾ ਨਰਸਿੰਗ ਸਟਾਫ਼ ਨੂੰ ਵੇਖ ਕੇ ਨੰਗਾ ਹੋਣ ਲੱਗਾ। ਬਾਬੇ ਦੀਆਂ ਇਨ੍ਹਾਂ ਹਰਕਤਾਂ ਤੋਂ ਪਰੇਸ਼ਾਨ ਸਟਾਫ ਅਤੇ ਲੋਕਾਂ ਨੇ ਆਖਿਰਕਾਰ ਪੁਲਸ ਦੀ ਸ਼ਰਣ ਲਈ। ਪ੍ਰਸ਼ਾਸਨ ਨੇ ਉਸ ਨੂੰ ਬਾਰਡਬੁਆਏ ਦੀ ਮਦਦ ਨਾਲ ਹਸਪਤਾਲ ਚੌਂਕੀ ਪੁਲਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ– ਮੁੱਖ ਮੰਤਰੀਆਂ ਨਾਲ ਬੈਠਕ ’ਚ ਬੋਲੇ PM ਮੋਦੀ- ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਹੀ ਸਭ ਤੋਂ ਵੱਡਾ ਹਥਿਆਰ
ਕੋਰੋਨਾ ਮੌਤ ਦੇ ਸੰਬੰਧ 'ਚ ਜਾਣਕਾਰੀ ਗਲਤ ਅਤੇ ਬੇਬੁਨਿਆਦ : ਸਰਕਾਰ
NEXT STORY