ਧੌਲਪੁਰ (ਵਾਰਤਾ)- ਰਾਜਸਥਾਨ 'ਚ ਧੌਲਪੁਰ ਜ਼ਿਲ੍ਹੇ ਦੇ ਬਾੜੀ ਜ਼ਿਲ੍ਹਾ ਖੇਤਰ 'ਚ ਅੱਜ ਯਾਨੀ ਬੁੱਧਵਾਰ ਨੂੰ ਮਾਤਾ ਦੇ ਮੰਦਰ 'ਚ ਪੂਜਾ ਕਰਨ ਵਾਲੇ ਸਾਧੂ ਦੀ 4 ਟੁਕੜਿਆਂ 'ਚ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਕਰੀਬ 60 ਸਾਲਾ ਮਹਾਮੁਦੀਨ ਖਾਨ ਵਜੋਂ ਹੋਈ ਹੈ, ਜਿਸ ਨੇ ਮੁਸਲਿਮ ਧਰਮ ਛੱਡ ਕੇ ਹਿੰਦੂ ਧਰਮ ਅਪਣਾ ਲਿਆ ਸੀ, ਜੋ ਕਰੀਬ 10 ਸਾਲ ਤੋਂ ਮਾਤਾ ਦੇ ਮੰਦਰ 'ਚ ਪੂਜਾ ਕਰ ਰਿਹਾ ਸੀ।
ਇਹ ਵੀ ਪੜ੍ਹੋ : Year Ender 2022 : ਦੇਸ਼ 'ਚ ਕਤਲ ਦੀਆਂ ਭਿਆਨਕ ਵਾਰਦਾਤਾਂ, ਜਿਨ੍ਹਾਂ ਨੇ ਧੁਰ ਅੰਦਰ ਤੱਕ ਝੰਜੋੜ ਦਿੱਤੇ ਦਿਲ
ਮ੍ਰਿਤਕ ਕੰਚਨਪੁਰ ਥਾਣਾ ਇਲਾਕੇ ਦੀ ਟੋਂਟਰੀ ਪੇਂਡੂ ਪੰਚਾਇਤ ਦੇ ਭੀਮਗੜ੍ਹ ਪਿੰਡ ਦਾ ਵਾਸੀ ਸੀ। ਟੋਂਟਰੀ ਪਿੰਡ ਦੇ ਬੀਹੜ 'ਚ ਸਥਿਤ ਮਾਤਾ ਦੇ ਮੰਦਰ 'ਚ ਪੂਜਾ ਕਰਦਾ ਸੀ। ਨੇੜੇ ਵਗ ਰਹੀ ਨਦੀ ਦੇ ਕਿਨਾਰੇ ਪਲਾਸਟਿਕ ਬੈਗ 'ਚ ਟੁਕੜਿਆਂ 'ਚ ਲਾਸ਼ ਮਿਲੀ ਹੈ। ਸੂਚਨਾ ਮਿਲਣ ਨਾਲ ਪੁਲਸ ਮਹਿਕਮੇ 'ਚ ਭੱਜ-ਦੌੜ ਪੈ ਗਈ ਅਤੇ ਪੁਲਸ ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋ ਗਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲੋਕ ਸਭਾ 'ਚ ਉੱਠਿਆ ਨਸ਼ਿਆਂ ਦਾ ਮੁੱਦਾ, ਸੋਮ ਪ੍ਰਕਾਸ਼ ਬੋਲੇ- ਦੇਸ਼ ਬਚਾਉਣ ਲਈ ਪੰਜਾਬ ਬਚਾਉਣਾ ਜ਼ਰੂਰੀ
NEXT STORY