ਭੋਪਾਲ— ਭੋਪਾਲ ਸੰਸਦੀ ਖੇਤਰ ਤੋਂ ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ ਦੇ ਮਹਾਰਾਸ਼ਟਰ ਦੇ ਸ਼ਹੀਦ ਅਤੇ ਪੁਲਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਸਾਧਵੀ ਪ੍ਰਗਿਆ ਠਾਕੁਰ ਦਾ ਇਸ ਸੰਬੰਧ 'ਚ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਦੇ ਸਾਬਕਾ ਮੁਖੀ ਅਤੇ ਮੁੰਬਈ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਬੋਲ ਰਹੀ ਹੈ। ਪ੍ਰਗਿਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਕਰਕਰੇ ਨੂੰ ਕਿਹਾ ਸੀ ਕਿ ਤੇਰਾ ਸਰਬਨਾਸ਼ ਹੋਵੇਗਾ। ਇਸ ਦੌਰਾਨ ਪ੍ਰਗਿਆ ਨੇ ਕਾਂਗਰਸ ਨੂੰ ਵੀ ਨਿਸ਼ਾਨੇ 'ਤੇ ਲਿਆ। ਭਾਜਪਾ ਨੇ ਸਾਧਵੀ ਪ੍ਰਗਿਆ ਨੂੰ ਉਮੀਦਵਾਰ ਬਣਾਉਂਦੇ ਹੋਏ ਦਿਗਵਿਜੇ ਸਿੰਘ ਵਿਰੁੱਧ ਉਤਾਰਿਆ ਹੈ।
ਸਾਧਵੀ ਨੇ ਮਰਹੂਮ ਮੁੰਬਈ ਏ.ਟੀ.ਐੱਸ. ਚੀਫ ਦਾ ਨਾਂ ਲੈਂਦੇ ਹੋਏ ਕਿਹਾ,''ਹੇਮੰਤ ਕਰਕਰੇ ਨੂੰ ਉਨ੍ਹਾਂ ਨੇ ਮੁੰਬਈ ਬੁਲਾਇਆ। ਮੈਂ ਮੁੰਬਈ ਜੇਲ 'ਚ ਸੀ ਉਸ ਸਮੇਂ। ਜਾਂਚ ਬਿਠਾਈ ਸੀ, ਸੁਰੱਖਿਆ ਕਮਿਸ਼ਨ ਦੇ ਮੈਂਬਰ ਨੇ ਹੇਮੰਤ ਕਰਕਰੇ ਨੂੰ ਬੁਲਾਇਆ ਅਤੇ ਕਿਹਾ ਕਿ ਜੇਕਰ ਸਬੂਤ ਨਹੀਂ ਹਨ ਤੇਰੇ ਕੋਲ ਤਾਂ ਸਾਧਵੀ ਜੀ ਨੂੰ ਛੱਡ ਦਿਓ। ਸਬੂਤ ਨਹੀਂ ਹਨ ਤਾਂ ਇਨ੍ਹਾਂ ਨੂੰ ਰੱਖਣਾ ਗਲਤ ਹੈ, ਗੈਰ-ਕਾਨੂੰਨੀ ਹੈ। ਉਹ ਵਿਅਕਤੀ ਕਹਿੰਦਾ ਹੈ ਕਿ ਮੈਂ ਕੁਝ ਵੀ ਕਰਾਂਗਾ, ਮੈਂ ਸਬੂਤ ਲੈ ਕੇ ਆਵਾਂਗਾ। ਕੁਝ ਵੀ ਕਰਾਂਗਾ ਪਰ ਮੈਂ ਸਾਧਵੀ ਨੂੰ ਨਹੀਂ ਛੱਡਾਂਗਾ।''
ਪ੍ਰਗਿਆ ਨੇ ਅੱਗੇ ਕਿਹਾ,''ਇਹ ਉਸ ਦੀ ਕੁਟਲਿਤਾ ਸੀ। ਇਹ ਦੇਸ਼ਧਰੋਹ ਸੀ ਜਾਂ ਧਰਮ ਵਿਰੁੱਧ ਸੀ। ਕਈ ਸਾਰ ੇਪ੍ਰਸ਼ਨ ਕਰਦਾ ਸੀ। ਅਜਿਹਾ ਕਿਉਂ ਹੋਇਆ, ਉਂਝ ਕਿਉਂ ਹੋਇਆ? ਮੈਂ ਕਿਹਾ ਮੈਨੂੰ ਕੀ ਪਤਾ ਭਗਵਾਨ ਜਾਣਨ ਤਾਂ ਕੀ ਇਹ ਸਭ ਜਾਣਨ ਲਈ ਮੈਨੂੰ ਭਗਵਾਨ ਕੋਲ ਜਾਣਾ ਪਵੇਗਾ। ਮੈਂ ਕਿਹਾ ਬਿਲਕੁੱਲ ਜੇਕਰ ਤੁਹਾਨੂੰ ਲੋੜ ਹੈ ਤਾਂ ਜ਼ਰੂਰ ਜਾਓ। ਤੁਹਾਨੂੰ ਵਿਸ਼ਵਾਸ ਕਰਨ 'ਚ ਥੋੜ੍ਹੀ ਤਕਲੀਫ ਹੋਵੇਗੀ, ਦੇਰ ਲੱਗੇਗੀ ਪਰ ਮੈਂ ਕਿਹਾ ਤੇਰਾ ਸਰਬਨਾਸ਼ ਹੋਵੇਗਾ।''
ਮਾਂ ਦੀ ਮਾਰਕੁੱਟ ਨੇ ਲਈ ਤਿੰਨ ਸਾਲ ਦੇ ਬੱਚੇ ਦੀ ਜਾਨ
NEXT STORY