ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੀ ਥਾਣਾ ਗੰਗੋਹ ਪੁਲਸ ਨੇ ਐਤਵਾਰ ਨੂੰ ਝੜਪ ਦੇ ਬਾਅਦ ਏ. ਟੀ. ਐੱਮ. ਲੁੱਟਣ ਦੇ ਦੋਸ਼ੀ ਅਤੇ 25 ਹਜ਼ਾਰ ਦੇ ਇਨਾਮੀ ਬਦਮਾਸ਼ ਨੂੰ ਹਿਰਾਸਤ ਵਿਚ ਲਿਆ। ਸਹਾਰਨਪੁਰ ਦੇ ਪੁਲਸ ਮੁਖੀ ਵਿਨੀਤ ਭਟਨਾਗਰ ਮੁਤਾਬਕ ਅੱਜ ਸਵੇਰੇ 6 ਵਜੇ ਥਾਣਾ ਗੰਗੋਹ ਦੇ ਅੰਤਰਗਤ ਉਮਰਪੁਰ ਸ਼ਾਹਪੁਰ ਦੇ ਜੰਗਲ ਤੋਂ ਸ਼ਾਤਰ ਅੰਤਰਜਾਤੀ ਬਦਮਾਸ਼ ਨੂੰ ਪੁਲਸ ਨੇ ਝੜਪ ਦੇ ਬਾਅਦ ਗੈਰ-ਕਾਨੂੰਨੀ ਹਥਿਆਰ ਨਾਲ ਹਿਰਾਸਤ ਵਿਚ ਲਿਆ।
ਭਟਨਾਗਰ ਨੇ ਦੱਸਿਆ ਕਿ ਉਹ ਪੰਜਾਬ ਦੇ ਸਰਸਾਵਾ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਏ. ਟੀ. ਐੱਮ. ਵਿਚ ਲੁੱਟ-ਖੋਹ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਪਿਛਲੇ ਕਾਫੀ ਦਿਨਾਂ ਤੋਂ ਫਰਾਰ ਚੱਲ ਰਿਹਾ ਹੈ ਜਦਕਿ ਪੁਲਸ ਉਸ ਦੀ ਭਾਲ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਉਹ ਆਪਣੇ ਸਾਥੀ ਰੁਕਮਾ, ਸਮਸੁਦੀਨ, ਜਾਬਿਰ ਫਰਮਾਨ ਇਕਰਾਮ ਮੁਸਤਫਾ ਨਾਲ ਮਿਲ ਕੇ ਏ. ਟੀ. ਐੱਮ. ਲੁੱਟ ਦੀਆਂ ਵਾਰਦਾਤਾਂ ਦਾ ਅੰਜਾਮ ਦਿੰਦਾ ਹੈ।
ਭਟਨਾਗਰ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਮੁਸਫਤਫਾ, ਫਰਮਾਨ, ਇਕਰਾਮ, ਰੁਕਮਾ ਜਾਬਿਰ ਆਦਿ ਨੂੰ ਪੁਲਸ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਚੁੱਕੀ ਹੈ ਜਦਕਿ ਇਸ ਦੇ ਤਿੰਨ ਸਾਥੀ ਫਰਾਰ ਚੱਲ ਰਹੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਭਗਵਾਨ ਰਾਮ ਤੋਂ ਬਾਅਦ ਹੁਣ ਗੌਤਮ ਬੁੱਧ ਨੂੰ ਭਾਰਤੀ ਕਹਿਣ 'ਤੇ ਭੜਕਿਆ ਨੇਪਾਲ
NEXT STORY