ਨਵੀਂ ਦਿੱਲੀ (ਭਾਸ਼ਾ)— 1984 ਦੇ ਸਿੱਖ ਵਿਰੋਧੀ ਦੰਗੇ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ ਨੇ ਸੋਮਵਾਰ ਭਾਵ ਅੱਜ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ।
ਆਓ ਜਾਣਦੇ ਹਾਂ ਪੂਰਾ ਘਟਨਾਕ੍ਰਮ—
31 ਅਕਤੂਬਰ 1984— ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਦੋ ਸਕਿਓਰਿਟੀ ਗਾਰਡਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
1-2 ਨਵੰਬਰ 1984— ਦਿੱਲੀ ਛਾਉਣੀ ਦੇ ਰਾਜਨਗਰ ਵਿਚ ਭੀੜ ਨੇ 5 ਸਿੱਖਾਂ ਦੀ ਹੱਤਿਆ ਕੀਤੀ।
ਮਈ 2002— ਦੰਗਿਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਜੀ. ਟੀ. ਨਾਨਾਵਟੀ ਕਮਿਸ਼ਨ ਦਾ ਗਠਨ ਕੀਤਾ ਗਿਆ।
ਦਸੰਬਰ 2002— ਸੈਸ਼ਨ ਅਦਾਲਤ ਨੇ ਇਕ ਮਾਮਲੇ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ।
24 ਅਕਤੂਬਰ 2005— ਸੀ. ਬੀ. ਆਈ. ਨੇ ਜੀ. ਟੀ. ਨਾਨਾਵਟੀ ਕਮਿਸ਼ਨ ਦੀ ਸਿਫਾਰਸ਼ 'ਤੇ ਇਕ ਹੋਰ ਮਾਮਲਾ ਦਰਜ ਕੀਤਾ।
1 ਫਰਵਰੀ 2010— ਹੇਠਲੀ ਅਦਾਲਤ ਨੇ ਦੋਸ਼ੀ ਦੇ ਤੌਰ 'ਤੇ ਨਾਮਜ਼ਦ ਕੀਤੇ ਗਏ ਸੱਜਣ ਕੁਮਾਰ, ਬਲਵਾਨ ਖੋਖਰ, ਮਹਿੰਦਰ ਯਾਦਵ, ਕੈਪਟਨ ਭਾਗਮੱਲ, ਗਿਰੀਧਰ ਲਾਲ, ਕ੍ਰਿਸ਼ਨ ਖੋਖਰ, ਮਰਹੂਮ ਮਹਾਸਿੰਘ ਅਤੇ ਸੰਤੋਸ਼ ਰਾਨੀ ਵਿਰੁੱਧ ਸੰਮਨ ਜਾਰੀ ਕੀਤੇ।
24 ਮਈ 2010— ਹੇਠਲੀ ਅਦਾਲਤ ਨੇ 6 ਦੋਸ਼ੀਆਂ ਵਿਰੁੱਧ ਹੱਤਿਆ, ਡਕੈਤੀ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਰਾਰਤ, ਦੋ ਭਾਈਚਾਰਿਆਂ ਵਿਚਾਲੇ ਹਿੰਸਾ ਫੈਲਾਉਣ, ਅਪਰਾਧਕ ਸਾਜਿਸ਼ ਅਤੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਹੋਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ।
30 ਮਈ 2013— ਅਦਾਲਤ ਨੇ ਕੁਮਾਰ ਨੂੰ ਬਰੀ ਕੀਤਾ ਅਤੇ ਬਲਵਾਨ ਖੋਖਰ, ਲਾਲ, ਭਾਗਮੱਲ ਨੂੰ ਹੱਤਿਆ ਦੇ ਅਪਰਾਧ ਵਿਚ ਅਤੇ ਯਾਦਵ, ਕ੍ਰਿਸ਼ਨ ਖੋਖਰ ਨੂੰ ਦੰਗੇ ਭੜਕਾਉਣ ਦੇ ਅਪਰਾਧ ਵਿਚ ਦੋਸ਼ੀ ਠਹਿਰਾਇਆ।
9 ਮਈ 2013— ਅਦਾਲਤ ਨੇ ਖੋਖਰ, ਭਾਗਮੱਲ ਅਤੇ ਲਾਲ ਨੂੰ ਉਮਰ ਕੈਦ ਅਤੇ ਯਾਦਵ, ਕ੍ਰਿਸ਼ਨ ਖੋਖਰ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
19 ਜੁਲਾਈ 2013— ਸੀ. ਬੀ. ਆਈ. ਨੇ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁੱਧ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ।
22 ਜੁਲਾਈ 2013— ਹਾਈ ਕੋਰਟ ਨੇ ਸੀ. ਬੀ. ਆਈ. ਦੀ ਅਰਜ਼ੀ 'ਤੇ ਸੱਜਣ ਕੁਮਾਰ ਨੂੰ ਨੋਟਿਸ ਜਾਰੀ ਕੀਤਾ।
29 ਅਕਤੂਬਰ 2018— ਹਾਈ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ।
17 ਦਸੰਬਰ 2018— ਹਾਈ ਕੋਰਟ ਨੇ ਕੁਮਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ।
ਰਾਫੇਲ ਮੁੱਦੇ 'ਤੇ ਕਾਂਗਰਸ ਕਰ ਰਹੀ ਲੋਕਾਂ ਨੂੰ ਗੁੰਮਰਾਹ- ਸੀਤਾਰਮਨ
NEXT STORY