ਜਲੰਧਰ (ਸਲਵਾਨ) - ਆਦਮਪੁਰ ਤੋਂ ਨਾਂਦੇੜ ਅਤੇ ਬੰਗਲੌਰ ਵਾਇਆ ਗਾਜ਼ੀਆਬਾਦ (ਹਿੰਡਾਨ) ਜਾਣ ਵਾਲੀਆਂ ਸਟਾਰ ਏਅਰ ਦੀਆਂ ਉਡਾਣਾਂ ਲਗਭਗ ਤਿੰਨ ਹਫ਼ਤਿਆਂ ਲਈ ਬੰਦ ਰਹੀਆਂ। ਆਖਰੀ ਉਡਾਣ 22 ਅਗਸਤ ਨੂੰ ਚਲਾਈ ਗਈ ਸੀ, ਜਿਸ ਤੋਂ ਬਾਅਦ ਸੇਵਾਵਾਂ ਲਗਾਤਾਰ ਰੱਦ ਕੀਤੀਆਂ ਗਈਆਂ। ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ।
ਸਟਾਰ ਏਅਰ 10 ਸਤੰਬਰ ਤੋਂ ਆਦਮਪੁਰ ਹਵਾਈ ਅੱਡੇ ਤੋਂ ਆਪਣੀਆਂ ਉਡਾਣ ਸੇਵਾਵਾਂ ਮੁੜ ਸ਼ੁਰੂ ਕਰ ਰਹੀ ਹੈ। ਯਾਤਰੀਆਂ ਨੇ ਉਡਾਣਾਂ ਦੇ ਮੁੜ ਸ਼ੁਰੂ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ ਅਤੇ ਉਮੀਦ ਜਤਾਈ ਹੈ ਕਿ ਅੱਗੇ ਵੀ ਸਮਾਂ-ਸਾਰਣੀ ਨਿਯਮਤ ਰਹੇਗੀ।
ਬਠਿੰਡਾ ’ਚ ਡੇਂਗੂ ਦੇ 15 ਮਾਮਲੇ ਪਾਜ਼ੇਟਿਵ, ਲਾਰਵਾ ਮਿਲਣ ’ਤੇ 195 ਲੋਕਾਂ ਨੂੰ ਜੁਰਮਾਨਾ
NEXT STORY