ਨਵੀਂ ਦਿੱਲੀ — ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬੇਟੇ ਕਰਨ ਨੂੰ ਉੱਤਰ ਪ੍ਰਦੇਸ਼ ਦੀ ਕੈਸਰਗੰਜ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਚੁਣਨ 'ਤੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਿਆ। ਉਸ ਨੇ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਦੀਆਂ ਧੀਆਂ ਦੀ ਹਾਰ ਹੋਈ ਹੈ। ਸਾਕਸ਼ੀ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਸਮੇਤ ਚੋਟੀ ਦੇ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ 'ਤੇ ਡਬਲਯੂ.ਐੱਫ.ਆਈ. ਦੇ ਮੁਖੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਇੱਕ ਮਹੀਨੇ ਤੱਕ ਧਰਨਾ ਦਿੱਤਾ ਸੀ। ਬ੍ਰਿਜ ਭੂਸ਼ਣ ਕੈਸਰਗੰਜ ਤੋਂ ਮੌਜੂਦਾ ਸੰਸਦ ਮੈਂਬਰ ਹਨ ਅਤੇ ਹੁਣ ਉਨ੍ਹਾਂ ਦੇ ਪੁੱਤਰ ਨੂੰ ਇਸ ਸੀਟ ਤੋਂ ਭਾਜਪਾ ਦੀ ਟਿਕਟ ਮਿਲਣ ਕਾਰਨ ਪ੍ਰਦਰਸ਼ਨਕਾਰੀ ਪਹਿਲਵਾਨਾਂ ਵਿੱਚ ਗੁੱਸਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਨੇ ਟੀ-20 ਸੀਰੀਜ਼ ਲਈ 18 ਮੈਂਬਰੀ ਟੀਮ ਦਾ ਕੀਤਾ ਐਲਾਨ, ਇਸ ਸਟਾਰ ਗੇਂਦਬਾਜ਼ ਦੀ ਹੋਈ ਵਾਪਸੀ
ਸਾਕਸ਼ੀ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਲਿਖਿਆ, "ਦੇਸ਼ ਦੀਆਂ ਧੀਆਂ ਹਾਰੀਆਂ, ਬ੍ਰਿਜ ਭੂਸ਼ਣ ਜਿੱਤ ਗਏ।" ਪਿਛਲੇ ਸਾਲ ਕੁਸ਼ਤੀ ਤੋਂ ਸੰਨਿਆਸ ਲੈ ਚੁੱਕੀ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਨੇ ਕਿਹਾ ਕਿ ਨਿਆਂ ਲਈ ਪਹਿਲਵਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਉਸਨੇ ਕਿਹਾ, "ਅਸੀਂ ਸਾਰਿਆਂ ਨੇ ਆਪਣਾ ਕਰੀਅਰ ਦਾਅ 'ਤੇ ਲਗਾ ਦਿੱਤਾ, ਧੁੱਪ ਅਤੇ ਮੀਂਹ ਵਿੱਚ ਕਈ ਦਿਨ ਸੜਕਾਂ 'ਤੇ ਸੌਂਦੇ ਰਹੇ। ਅੱਜ ਤੱਕ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਅਸੀਂ ਕੁਝ ਨਹੀਂ ਮੰਗ ਰਹੇ ਸੀ, ਅਸੀਂ ਸਿਰਫ਼ ਇਨਸਾਫ਼ ਮੰਗ ਰਹੇ ਸੀ। ਸਾਕਸ਼ੀ ਨੇ ਕਿਹਾ, ਗ੍ਰਿਫਤਾਰੀ ਛੱਡੋ, ਅੱਜ ਉਸ ਦੇ ਬੇਟੇ ਨੂੰ ਟਿਕਟ ਦੇ ਕੇ ਤੁਸੀਂ ਦੇਸ਼ ਦੀਆਂ ਕਰੋੜਾਂ ਧੀਆਂ ਦਾ ਮਨੋਬਲ ਤੋੜ ਦਿੱਤਾ ਹੈ। ਜੇਕਰ ਟਿਕਟ ਸਿਰਫ ਇੱਕ ਪਰਿਵਾਰ ਨੂੰ ਜਾਂਦੀ ਹੈ ਤਾਂ ਕੀ ਦੇਸ਼ ਦੀ ਸਰਕਾਰ ਇੱਕ ਆਦਮੀ ਦੇ ਸਾਹਮਣੇ ਇੰਨੀ ਕਮਜ਼ੋਰ ਹੈ? ਭਗਵਾਨ ਸ਼੍ਰੀ ਰਾਮ ਦੇ ਨਾਮ 'ਤੇ ਸਿਰਫ ਵੋਟਾਂ ਦੀ ਲੋੜ ਹੈ, ਉਨ੍ਹਾਂ ਦੇ ਦਰਸਾਏ ਮਾਰਗ ਦਾ ਕੀ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਬਾਲਾ 'ਚ ਈਥਾਨੋਲ ਫੈਕਟਰੀ 'ਚ ਲੱਗੀ ਅੱਗ, ਘਟਨਾ ਤੋਂ ਬਾਅਦ ਸੜੀ ਹੋਈ ਲਾਸ਼ ਬਰਾਮਦ
NEXT STORY