ਨਵੀਂ ਦਿੱਲੀ– ਦਿੱਲੀ ਦੇ ਵਿਧਾਇਕਾਂ ਲਈ ਚੰਗੀ ਖਬਰ ਹੈ। ਦਿੱਲੀ ਦੇ ਸਾਰੇ 70 ਵਿਧਾਇਕਾਂ ਦੀ ਤਨਖਾਹ ਵਧਣ ਵਾਲੀ ਹੈ। ਦਰਅਸਲ, ਕੇਂਦਰ ਸਰਕਾਰ ਨੇ ਵਿਧਾਇਕਾਂ ਦੀ ਤਨਖਾਹ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਜਿਹੇ ’ਚ ਹੁਣ ਵਿਧਾਇਕਾਂ ਦੀ ਤਨਖਾਹ (ਭੱਤਿਆਂ ਨੂੰ ਮਿਲਾ ਕੇ) 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋ ਜਾਵੇਗੀ। ਅਜੇ ਦਿੱਲੀ ’ਚ ਵਿਧਾਇਕਾਂ ਨੂੰ 54 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਹਾਲਾਂਕਿ, ਦਿੱਲੀ ਸਰਕਾਰ ਮੁਤਾਬਕ, ਅਜੇ ਵੀ ਇਹ ਤਨਖਾਹ ਹੋਰ ਸੂਬਿਆਂ ਦੇ ਮੁਕਾਬਲੇ ਕਾਫੀ ਘੱਟ ਹੈ। ਭਾਰਤ ’ਚ ਵਿਧਾਇਕਾਂ ਨੂੰ ਸਭ ਤੋਂ ਜ਼ਿਆਦਾ ਤਨਖਾਹ ਤੇਲੰਗਾਨਾ ’ਚ ਮਿਲਦੀ ਹੈ। ਇੱਥੇ ਸਾਰੇ ਭੱਤਿਆਂ ਨੂੰ ਮਿਲਾ ਕੇ ਇਕ ਵਿਧਾਇਕ ਨੂੰ ਹਰ ਮਹੀਨੇ 2.5 ਲੱਖ ਰੁਪਏ ਮਿਲਦੇ ਹਨ।
ਇਹ ਵੀ ਪੜ੍ਹੋ– ਬਾਰਾਤ ’ਚ DJ ’ਤੇ ਡਾਂਸ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਨੱਚਦੇ-ਨੱਚਦੇ ਆ ਗਈ ਮੌਤ
ਮੌਜੂਦਾ ਸਮੇਂ ’ਚ ਦਿੱਲੀ ’ਚ ਵਿਧਾਇਕਾਂ ਦੇ ਬੇਸਿਕ ਸੈਲਰੀ 12000 ਰੁਪਏ ਹੈ। ਚੋਣ ਹਲਕਾ ਭੱਤੇ ਦੇ ਤੌਰ ’ਤੇ ਉਨ੍ਹਾਂ ਨੂੰ 18000 ਰੁਪਏ, ਸਕੱਤਰੇਤ ਭੱਤਾ 10000 ਰੁਪਏ, ਟੈਲੀਫੋਨ ਭੱਤਾ 8000 ਰੁਪਏ ਅਤੇ ਵਾਹਨ ਭੱਤਾ 6000 ਰੁਪਏ ਮਿਲਦਾ ਹੈ। ਇਸ ਤਰ੍ਹਾਂ ਕੁੱਲ 54000 ਰੁਪਏ ਹਰ ਮਹੀਨੇ ਮਿਲਦੇ ਹਨ ਪਰ ਨਵੇਂ ਪ੍ਰਸਤਾਵ ਮੁਤਾਬਕ, ਹੁਣ ਵਿਧਾਇਕਾਂ ਨੂੰ ਭੱਤਿਆਂ ਸਮੇਤ 90 ਹਜ਼ਾਰ ਰੁਪਏ ਹਰ ਮਹੀਨੇ ਮਿਲਣਗੇ। ਦਿੱਲੀ ਦੇ ਵਿਧਾਇਕਾਂ ਦੀ ਸੈਲਰੀ ਇਸਤੋਂ ਪਹਿਲਾਂ 2011 ’ਚ ਵਧਾਈ ਗਈ ਸੀ।
ਇਹ ਵੀ ਪੜ੍ਹੋ– ਨਾਬਾਲਿਗ ਨਿਕਲਿਆ 8 ਮਹੀਨਿਆਂ ਦੇ ਬੱਚੇ ਦਾ ਕਾਤਲ, ਇਸ ਕਾਰਨ ਕੀਤਾ ਸੀ ਕਤਲ
ਕਿਸ ਸੂਬੇ ’ਚ ਕਿੰਨੀ ਹੈ ਵਿਧਾਇਕਾਂ ਦੀ ਤਨਖਾਹ
ਸੂਬੇ |
ਤਨਖਾਹ |
ਤੇਲੰਗਾਨਾ |
2.50 ਲੱਖ ਰੁਪਏ |
ਮਹਾਰਾਸ਼ਟਰ |
2.32 ਲੱਖ ਰੁਪਏ |
ਉੱਤਰ ਪ੍ਰਦੇਸ਼ |
1.87 ਲੱਖ ਰੁਪਏ |
ਜੰਮੂ-ਕਸ਼ਮੀਰ |
1.60 ਲੱਖ ਰੁਪਏ |
ਉੱਤਰਾਖੰਡ |
1.60 ਲੱਖ ਰੁਪਏ |
ਆਂਧਰਾ ਪ੍ਰਦੇਸ਼ |
1.30 ਲੱਖ ਰੁਪਏ |
ਹਿਮਾਚਲ |
1.25 ਲੱਖ ਰੁਪਏ |
ਰਾਜਸਥਾਨ |
1.25 ਲੱਖ ਰੁਪਏ |
ਗੋਆ |
1.17 ਲੱਖ ਰੁਪਏ |
ਹਰਿਆਣਾ |
1.15 ਲੱਖ ਰੁਪਏ |
ਪੰਜਾਬ |
1.14 ਲੱਖ ਰੁਪਏ |
ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ
ਦਿੱਲੀ ਪੁਲਸ ਭਾਜਪਾ ਆਗੂ ਤੇਜਿੰਦਰ ਬੱਗਾ ਨੂੰ ਮੁਹੱਈਆ ਕਰਵਾਏਗੀ ਸੁਰੱਖਿਆ
NEXT STORY