ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਡਰੱਗ ਸਿੰਡੀਕੇਟ ਖ਼ਿਲਾਫ਼ ਸਰਕਾਰ ਦੀ 'ਜ਼ੀਰੋ ਟੌਲਰੈਂਸ' ਨੀਤੀ ਦੇ ਅਨੁਰੂਪ, ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਤੁਰਕੀ ਤੋਂ ਡਰੱਗ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਵਾਪਸ ਲਿਆਉਣ 'ਚ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਮੋਦੀ ਸਰਕਾਰ ਦੀ ਡਰੱਗ ਸਿੰਡੀਕੇਟ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਨੀਤੀ ਦੇ ਅਧੀਨ ਐੱਨਸੀਬੀ ਨੇ ਅੱਜ ਤੁਰਕੀ ਤੋਂ ਡਰੱਗ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਵਾਪਸ ਲਿਆਉਣ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।''
ਉਨ੍ਹਾਂ ਕਿਹਾ ਕਿ ਡਰੱਗ ਕੰਟਰੋਲ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਦੇ ਸਰਕਾਰ ਦੇ ਮਿਸ਼ਨ ਦੇ ਅਧੀਨ, ਸਾਡੀਆਂ ਨਸ਼ਾ ਵਿਰੋਧੀ ਏਜੰਸੀਆਂ ਨੇ ਗਲੋਬਲ ਏਜੰਸੀਆਂ ਦੇ ਇਕ ਮਜ਼ਬੂਤ ਨੈੱਟਵਰਕ ਰਾਹੀਂ ਸਰਹੱਦਾਂ ਦੇ ਪਾਰ ਵੀ ਆਪਣੇ ਪਕੜ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਡਰੱਗ ਸਗਰਨਾ ਕਿਤੇ ਵੀ ਲੁੱਕ ਜਾਵੇ, ਹੁਣ ਉਨ੍ਹਾਂ ਲਈ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ। ਸਲੀਮ ਡੋਲਾ ਦੀ ਵਾਪਸੀ ਸਰਕਾਰ ਦੇ ਸਾਰੇ ਨਾਰਕੋਟਿਕਸ ਭਗੌੜਿਆਂ ਅਤੇ ਸੰਗਠਿਤ ਅਪਰਾਧ ਸਿੰਡੀਕੇਟ ਦੇ ਮੈਂਬਰਾਂ ਨੂੰ ਕਾਨੂੰਨ ਦੇ ਕਟਘਰੇ 'ਚ ਲਿਆਉਣ ਦੇ ਮਜ਼ਬੂਤ ਇਰਾਦੇ ਨੂੰ ਦਰਸਾਉਂਦੀ ਹੈ। ਐੱਨਸੀਬੀ ਨੇ ਅੰਤਰਰਾਸ਼ਟਰੀ ਅਤੇ ਭਾਰਤੀ ਖੁਫੀਆ ਏਜੰਸੀਆਂ ਨਾਲ ਮਿਲ ਕੇ 'ਆਪਰੇਸ਼ਨ ਗਲੋਬਲ-ਹੰਟ' ਦੇ ਅਧੀਨ ਲੋੜੀਂਦੇ ਡਰੱਗ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਤੁਰਕੀ ਤੋਂ ਵਾਪਸ ਲਿਆਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਸਵੇਰੇ ਇੱਥੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਪਹੁੰਚਦੇ ਹੀ ਐੱਨਸੀਬੀ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।
ਸਲੀਮ ਡੋਲਾ (59 ਸਾਲ, ਮੁੰਬਈ ਵਾਸੀ) ਖ਼ਿਲਾਫ਼ ਮਾਰਚ 2024 'ਚ ਭਾਰਤ ਦੀ ਅਪੀਲ 'ਤੇ ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਭਾਰਤ 'ਚ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ 'ਚ ਮੁਕੱਦਮਾ ਚਲਾਉਣ ਲਈ ਉਸ ਦੀ ਤਲਾਸ਼ ਸੀ ਅਤੇ ਉਹ ਭਾਰਤੀ ਕਾਨੂੰਨੀ ਪਰਿਵਰਤਨ ਏਜੰਸੀਆਂ ਦੀ ਗ੍ਰਿਫ਼ਤ ਤੋਂ ਬਾਹਰ ਸੀ। ਪਿਛਲੇ ਕੁਝ ਸਾਲਾਂ 'ਚ, ਡੋਲਾ ਨੇ ਮੱਧ ਪੂਰਬ, ਅਫਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ 'ਚ ਫੈਲਿਆ ਹੋਇਆ ਇਕ ਵੱਡਾ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਖੜ੍ਹਾ ਕਰ ਲਿਆ ਸੀ। ਡੋਲਾ ਦੇ 2 ਦਹਾਕਿਆਂ ਦੇ ਅਪਰਾਧਕ ਇਤਿਹਾਸ 'ਚ ਮਹਾਰਾਸ਼ਟਰ ਅਤੇ ਗੁਜਰਾਤ 'ਚ ਹੈਰੋਇਨ, ਚਰਸ, ਮੈਫੇਡ੍ਰੋਨ ਆਦਿ ਦੀਆਂ ਵੱਡੀਆਂ ਖੇਪਾਂ ਫੜ੍ਹੇ ਜਾਣ ਨਾਲ ਜੁੜੇ ਮਾਮਲਿਆਂ 'ਚ ਡੋਲਾ ਦੀ ਸਿੱਧੀ ਭੂਮਿਕਾ ਹੈ। ਸਲੀਮ ਡੋਲਾ ਦੀ ਭੂਮਿਕਾ ਭਾਰਤ 'ਚ ਹੇਠਲੇ ਪੱਧਰ 'ਤੇ ਵੰਡ ਨੈੱਟਵਰਕ ਲਈ ਇਕ ਥੋਕ ਸਪਲਾਇਰ ਵਜੋਂ ਲਗਾਤਾਰ ਸਾਹਮਣੇ ਆਉਂਦੀ ਰਹੀ ਹੈ। ਇਸ ਤੋਂ ਇਲਾਵਾ, ਗੁਜਰਾਤ ਏਟੀਐੱਸ ਅਤੇ ਮੁੰਬਈ ਪੁਲਸ ਨੂੰ ਵੀ ਉਸ ਦੀ ਤਲਾਸ਼ ਸੀ। ਇਸ ਤੋਂ ਪਹਿਲਾਂ, ਉਸ ਦੇ ਬੇਟੇ ਤਾਹਿਲ ਸਲੀਮ ਡੋਲਾ ਅਤੇ ਹੋਰ ਸਹਿਯੋਗੀਆਂ ਨੂੰ 2025 'ਚ ਸੰਯੁਕਤ ਅਰਬ ਅਮੀਰਾਤ ਤੋਂ ਹਵਾਲਗੀ ਤੋਂ ਬਾਅਦ ਮੁਬੰਈ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਕੋਸ਼ਿਸ਼ ਤੁਰਕੀ ਦੇ ਅਧਿਕਾਰੀਆਂ, ਇੰਟਰਪੋਲ ਅਤੇ ਭਾਰਤੀ ਏਜੰਸੀਆਂ ਵਿਚਾਲੇ ਬਿਹਤਰ ਸਹਿਯੋਗ ਅਤੇ ਤਾਲਮੇਲ ਕਾਰਵਾਈ ਦਾ ਇਕ ਬਿਹਤਰੀਨ ਉਦਾਹਰਣ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੁੱਲ੍ਹ ਗਈ ਪੁਲਸ ਦੀ ਭਰਤੀ ! 1 ਲੱਖ ਨੌਜਵਾਨਾਂ ਨੂੰ ਮਿਲੇਗੀ ਨੌਕਰੀ, CM ਯੋਗੀ ਨੇ ਖ਼ੁਦ ਕੀਤਾ ਐਲਾਨ
NEXT STORY