ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਸੰਭਲ ਜਾਮਾ ਮਸਜਿਦ ਸਬੰਧੀ ਜ਼ਿਲਾ ਅਦਾਲਤ ’ਚ ਚੱਲ ਰਹੇ ਇਕ ਮਾਮਲੇ ਦੀ ਸੁਣਵਾਈ ’ਤੇ ਬੁਧਵਾਰ ਰੋਕ ਲਾ ਦਿੱਤੀ। ਇੰਤਜ਼ਾਮੀਆ ਕਮੇਟੀ ਦੇ ਉਕਤ ਮਾਮਲੇ ’ਚ ਅਦਾਲਤ ਨੇ 4 ਹਫ਼ਤਿਆਂ ਅੰਦਰ ਜਵਾਬ ਮੰਗਿਆ ਹੈ।
4 ਜਨਵਰੀ ਨੂੰ ਜਾਮਾ ਮਸਜਿਦ ਦੀ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਦਾਇਰ ਕਰ ਕੇ ਸਰਵੇਖਣ ਨੂੰ ਰੋਕਣ ਦੀ ਮੰਗ ਕੀਤੀ ਸੀ। ਕਮੇਟੀ ਨੂੰ ਹੁਣ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।
ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਹਾਈ ਕੋਰਟ ਦਾ ਇਹ ਫੈਸਲਾ ਸੰਭਲ ਕੋਰਟ ਦੇ ਫੈਸਲੇ ਤੋਂ ਤੁਰੰਤ ਬਾਅਦ ਆਇਆ।
ਹਿੰਦੂ ਪੱਖ ਵੱਲੋਂ ਸੀਨੀਅਰ ਵਕੀਲ ਹਰੀਸ਼ੰਕਰ ਜੈਨ ਤੇ ਐਡਵੋਕੇਟ ਪ੍ਰਭਾਸ ਪਾਂਡੇ ਨੇ ਦਲੀਲ ਦਿੱਤੀ। ਮੁਸਲਿਮ ਪੱਖ ਵੱਲੋਂ ਐੱਸ. ਐੱਫ. ਏ. ਨਕਵੀ ਨੇ ਆਪਣਾ ਪੱਖ ਪੇਸ਼ ਕੀਤਾ।
ਸੁਪਰੀਮ ਕੋਰਟ ਨੇ ਮੁਸਲਿਮ ਪੱਖ ਨੂੰ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਸੀ ਤੇ ਨਾਲ ਹੀ ਹਾਈ ਕੋਰਟ ਨੂੰ ਇਸ ਪਟੀਸ਼ਨ ’ਤੇ ਜਲਦੀ ਤੋਂ ਜਲਦੀ ਸੁਣਵਾਈ ਕਰਨ ਲਈ ਕਿਹਾ ਸੀ।
ਭੈਣ-ਭਰਾ ਦੇ ਰਿਸ਼ਤੇ ਨੂੰ ਦਾਗਦਾਰ ਕਰਦੀ ਵੀਡੀਓ ਵਾਇਰਲ! ਜਾਣੋ ਪੂਰੀ ਸਚਾਈ
NEXT STORY