ਚੰਡੀਗੜ੍ਹ (ਬਿਊਰੋ)— ਹਰਿਆਣਾ ਦੇ ਪਾਨੀਪਤ ਦਾ ਬਹੁਚਰਚਿਤ ਸਮਝੌਤਾ ਬਲਾਸਟ ਮਾਮਲੇ ਦੀ ਅੱਜ ਐੈੱਨ.ਆਈ.ਏ. ਕੋਰਟ 'ਚ ਸੁਣਵਾਈ ਹੋਵੇਗੀ। ਇਸ ਮਾਮਲੇ 'ਚ ਮੁੱਖ ਦੋਸ਼ੀ ਸਵਾਮੀ ਅਸੀਮਾਨੰਦ ਤੋਂ ਇਲਾਵਾ ਹੋਰ ਬਾਕੀ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਪਿਛਲੀ ਸੁਣਵਾਈ 'ਚ ਕਿਸੇ ਗਵਾਹ ਦੇ ਬਿਆਨ ਦਰਜ ਨਹੀਂ ਕੀਤੇ ਗਏ ਸਨ, ਜਿਸ ਕਰਕੇ ਸੁਣਵਾਈ 12 ਜਨਵਰੀ ਤੱਕਟਾਲ ਦਿੱਤੀ ਗਈ ਸੀ। ਅੱਜ ਦੀ ਸੁਣਵਾਈ 'ਚ ਭਾਰਤ ਦੇ ਗਵਾਹਾਂ ਦੇ ਬਿਆਨ ਦਰਜ ਕੀਤਾ ਜਾਣਗੇ।
ਜ਼ਿਕਰਯੋਗ ਹੈ ਕਿ ਸਮਝੌਤਾ ਐਕਸਪ੍ਰੈੱਸ ਵਿਸਫੋਟ ਅਤੇ ਇਕ ਅੱਤਵਾਦੀ ਘਟਨਾ ਸੀ, ਜਿਸ 'ਚ 18 ਜਨਵਰੀ, 2007 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲਣ ਵਾਲੀ ਟ੍ਰੇਨ ਸਮਝੌਤਾ ਐਕਸਪ੍ਰੈੱਸ 'ਚ ਵਿਸਫੋਟ ਹੋਏ ਸਨ। ਇਹ ਟ੍ਰੇਨ ਦਿੱਲੀ ਤੋਂ ਅਟਾਰੀ, ਪਾਕਿਸਤਾਨ ਨੂੰਜਾ ਰਹੀ ਸੀ। ਵਿਸਫੋਟ ਹਰਿਆਣਾ ਦੇ ਪਾਨੀਪਤ ਜ਼ਿਲੇ 'ਚ ਚਾਂਦਨੀ ਬਾਗ ਥਾਣੇ ਦੇ ਪਿੰਡ ਦੀਵਾਨਾ ਸਟੇਸ਼ਨ ਨਜ਼ਦੀਕ ਹੋਏ ਸਨ। ਵਿਸਫੋਟ 'ਚ ਲੱਗੀ ਅੱਗ 'ਚ ਘੱਟੋ-ਘੱਟ 68 ਵਿਅਕਤੀਆਂ ਦੀ ਮੌਤ ਤੋਂ ਇਲਾਵਾ 13 ਹੋਰ ਜ਼ਖਮੀ ਹੋ ਗਏ ਸਨ। ਇਨ੍ਹਾਂ 'ਚੋਂਜ਼ਿਆਦਾਤਰ ਲੋਕ ਪਾਕਿਸਤਾਨੀ ਨਾਗਰਿਕ ਸਨ। ਅਸੀਮਾਨੰਦ 2007 'ਚ ਹੈਦਰਾਬਾਦ 'ਚ ਇਕ ਮਸਜਿਦ 'ਚ ਧਮਾਕੇ ਦਾ ਵੀ ਦੋਸ਼ੀ ਹੈ।
ਉੜੀ 'ਚ ਐੈੱਲ.ਓ.ਸੀ. 'ਤੇ ਹੋਏ ਮਾਈਨ ਬਲਾਸਟ 'ਚ ਫੌਜ ਦਾ ਜਵਾਨ ਜ਼ਖਮੀ
NEXT STORY