ਸ਼੍ਰੀਨਗਰ— ਸ਼੍ਰੀਨਗਰ ਦੇ ਉੜੀ ਸੈਕਟਰ 'ਚ ਐੈੱਲ.ਓ.ਸੀ. 'ਤੇ ਮਾਈਨ ਬਲਾਸਟ 'ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰਿਕ ਸੂਤਰਾਂ ਅਨੁਸਾਰ, 8 ਰਾਸ਼ਟਰੀ ਰਾਈਫਲਸ ਦਾ ਇਕ ਜਵਾਨ ਉਸ ਸਮੇਂ ਜ਼ਖਮੀ ਹੋ ਗਿਆ, ਜਦੋਂ ਉਹ ਕਮਲਕੋਟ ਇਲਾਕੇ 'ਚ ਪੈਟਰੋਲਿੰਗ 'ਤੇ ਸੀ। ਉਸ ਨੂੰ ਉੜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਬਾਅਦ 'ਚ ਉਸ ਨੂੰ ਸ਼੍ਰੀਨਗਰ 'ਚ ਰੈਫਰ ਕਰ ਦਿੱਤਾ ਗਿਆ।
ਜ਼ਖਮੀ ਦੀ ਪਛਾਣ ਕੁਲਦੀਪ ਸਿੰਘ ਦੇ ਰੂਪ 'ਚ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਬਟਾਲੀਅਨ ਦੇ ਇਕ ਜਵਾਨ ਨੇ ਪਿਛਲੇ ਹਫਤੇ ਆਪਣੀ ਸਰਵਿਸ ਰਾਈਫਲ ਨਾਲ ਖੁਦਕੁਸ਼ੀ ਕਰ ਲਈ ਸੀ।
ਸਵਾਮੀ ਵਿਵੇਕਾਨੰਦ ਦੀ ਜਯੰਤੀ 'ਤੇ ਮੋਦੀ ਨੇ ਦਿੱਤੀ ਸ਼ਰਧਾਜਲੀ
NEXT STORY