ਵੈੱਬ ਡੈਸਕ- ਪਿਛਲੇ ਕੁਝ ਦਿਨਾਂ ਤੋਂ ਸਰਕਾਰ ਦੀ ਸੰਚਾਰ ਸਾਥੀ ਐਪ ਕਾਫ਼ੀ ਚਰਚਾ 'ਚ ਰਹੀ ਹੈ। ਪਹਿਲਾਂ ਇਸ ਐਪ ਨੂੰ ਹਰ ਸਮਾਰਟਫੋਨ 'ਚ ਪ੍ਰੀ-ਇੰਸਟਾਲ ਕਰਨਾ ਲਾਜ਼ਮੀ ਕੀਤਾ ਗਿਆ ਸੀ, ਹਾਲਾਂਕਿ ਬਾਅਦ 'ਚ ਇਸ ਨੂੰ ਵਿਕਲਪਿਕ ਕਰ ਦਿੱਤਾ ਗਿਆ। ਹੁਣ ਦੂਰਸੰਚਾਰ ਵਿਭਾਗ (DoT) ਵੱਲੋਂ ਇਸ ਐਪ ਬਾਰੇ ਅਹਿਮ ਅੰਕੜੇ ਸਾਂਝੇ ਕੀਤੇ ਗਏ ਹਨ, ਜੋ ਦੱਸਦੇ ਹਨ ਕਿ ਇਹ ਐਪ ਯੂਜ਼ਰਾਂ ਲਈ ਕਿੰਨੀ ਲਾਭਦਾਇਕ ਸਾਬਤ ਹੋ ਰਹੀ ਹੈ।ਦੂਰਸੰਚਾਰ ਵਿਭਾਗ ਮੁਤਾਬਕ, ਸੰਚਾਰ ਸਾਥੀ ਐਪ ਦੀ ਮਦਦ ਨਾਲ ਹਰ ਮਿੰਟ 6 ਮੋਬਾਈਲ ਫੋਨ ਬਲੌਕ ਕੀਤੇ ਜਾ ਰਹੇ ਹਨ, ਜਦਕਿ ਹਰ ਮਿੰਟ 4 ਮੋਬਾਈਲ ਫੋਨ ਟ੍ਰੇਸ ਵੀ ਕੀਤੇ ਜਾ ਰਹੇ ਹਨ। ਇੰਨਾ ਹੀ ਨਹੀਂ, ਇਹ ਐਪ ਹਰ 2 ਮਿੰਟ 'ਚ 3 ਗੁੰਮ ਹੋਏ ਮੋਬਾਈਲ ਫੋਨ ਰਿਕਵਰ ਕਰਨ 'ਚ ਵੀ ਮਦਦ ਕਰ ਰਹੀ ਹੈ।
ਸੰਚਾਰ ਸਾਥੀ ਐਪ ਕਿਉਂ ਹੈ ਇੰਨੀ ਲਾਭਦਾਇਕ?
ਸੰਚਾਰ ਸਾਥੀ ਐਪ ਦੂਰਸੰਚਾਰ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਇਕ ਸਰਕਾਰੀ ਪਲੇਟਫਾਰਮ ਹੈ, ਜੋ ਯੂਜ਼ਰਾਂ ਨੂੰ ਫਰਜ਼ੀ ਕਾਲਾਂ, ਮੈਸੇਜਾਂ ਅਤੇ ਵਟਸਐੱਪ ਕਮਿਊਨੀਕੇਸ਼ਨ ਦੀ ਸ਼ਿਕਾਇਤ ਦਰਜ ਕਰਨ ਦੀ ਸੁਵਿਧਾ ਦਿੰਦਾ ਹੈ। ਯੂਜ਼ਰ ਐਪ ਜਾਂ ਵੈਬਸਾਈਟ ਰਾਹੀਂ ਕਿਸੇ ਵੀ ਸ਼ੱਕੀ ਜਾਂ ਫਰੌਡ ਸੰਦੇਸ਼ ਦੀ ਰਿਪੋਰਟ ਕਰ ਸਕਦੇ ਹਨ। ਰਿਪੋਰਟ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਫਰੌਡ ਸਾਬਤ ਹੋਣ ‘ਤੇ ਨੰਬਰ ਦੇ ਨਾਲ-ਨਾਲ ਵਰਤੇ ਗਏ ਮੋਬਾਈਲ ਹੈਂਡਸੈਟ ਨੂੰ ਵੀ ਬਲੌਕ ਕਰ ਦਿੱਤਾ ਜਾਂਦਾ ਹੈ।

ਗੁੰਮ ਹੋਏ ਫੋਨ ਲੱਭਣ 'ਚ ਵੀ ਮਦਦਗਾਰ
ਸੰਚਾਰ ਸਾਥੀ ਐਪ ਰਾਹੀਂ ਗੁੰਮ ਹੋਏ ਮੋਬਾਈਲ ਫੋਨ ਦੀ ਰਿਪੋਰਟ ਵੀ ਕੀਤੀ ਜਾ ਸਕਦੀ ਹੈ। ਯੂਜ਼ਰ ਆਪਣੇ ਫੋਨ ਦੀ ਜਾਣਕਾਰੀ ਦੇ ਕੇ IMEI ਨੰਬਰ ਬਲੌਕ ਕਰਨ ਦੀ ਬੇਨਤੀ ਦਰਜ ਕਰ ਸਕਦੇ ਹਨ, ਜਿਸ ਨਾਲ ਸੰਬੰਧਤ ਏਜੰਸੀਆਂ ਨੂੰ ਫੋਨ ਲੱਭਣ 'ਚ ਆਸਾਨੀ ਹੁੰਦੀ ਹੈ।
ਤੁਹਾਡੇ ਨਾਮ ‘ਤੇ ਕਿੰਨੇ ਨੰਬਰ ਚੱਲ ਰਹੇ ਹਨ—ਇਹ ਵੀ ਪਤਾ ਲੱਗੇਗਾ
ਇਸ ਪਲੇਟਫਾਰਮ ਦੀ ਇਕ ਹੋਰ ਖਾਸ ਸੁਵਿਧਾ ਇਹ ਹੈ ਕਿ ਯੂਜ਼ਰ ਜਾਣ ਸਕਦੇ ਹਨ ਕਿ ਉਨ੍ਹਾਂ ਦੇ ਨਾਮ ‘ਤੇ ਕਿੰਨੇ ਮੋਬਾਈਲ ਨੰਬਰ ਐਕਟਿਵ ਹਨ। ਜੇ ਕੋਈ ਅਜਿਹਾ ਨੰਬਰ ਨਜ਼ਰ ਆਵੇ, ਜਿਸ ਦਾ ਇਸਤੇਮਾਲ ਤੁਸੀਂ ਨਹੀਂ ਕਰ ਰਹੇ, ਤਾਂ ਉਸ ਨੂੰ ਆਸਾਨੀ ਨਾਲ ਬਲੌਕ ਜਾਂ ਰਿਪੋਰਟ ਕੀਤਾ ਜਾ ਸਕਦਾ ਹੈ।
ਅਸਲੀ ਜਾਂ ਨਕਲੀ ਫੋਨ ਦੀ ਪਛਾਣ ਵੀ ਆਸਾਨ
ਸੰਚਾਰ ਸਾਥੀ ਐਪ ਯੂਜ਼ਰਾਂ ਨੂੰ ਅਸਲੀ ਅਤੇ ਨਕਲੀ ਮੋਬਾਈਲ ਫੋਨ ਦੀ ਪਛਾਣ ਕਰਨ 'ਚ ਵੀ ਮਦਦ ਕਰਦੀ ਹੈ। IMEI ਨੰਬਰ ਰਾਹੀਂ ਜਾਂਚ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਹੈਂਡਸੈਟ ਜੈਨੁਇਨ ਹੈ ਜਾਂ ਨਹੀਂ। ਜੇ ਫੋਨ ਨਕਲੀ ਹੋਵੇ, ਤਾਂ ਐਪ ਤੁਰੰਤ ਅਲਰਟ ਕਰ ਦਿੰਦੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਚ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੀ ਹੋਵੇਗੀ 'ਚਾਂਦੀ' ! ਦੂਰ ਹੋਣਗੀਆਂ ਸਾਰੀਆਂ ਤੰਗੀਆਂ, ਪੈਸੇ ਦੀ ਨਹੀਂ ਆਏਗੀ ਕਮੀ
ਦਿੱਲੀ-NCR 'ਚ ਮੁੜ ਲਾਗੂ GRAP-3, ਇਨ੍ਹਾਂ ਗਤੀਵਿਧੀਆਂ 'ਤੇ ਲੱਗੀ ਪਾਬੰਦੀ
NEXT STORY