ਵੈੱਬ ਡੈਸਕ- ਨਵਾਂ ਸਾਲ 2026 ਕਈ ਰਾਸ਼ੀਆਂ ਲਈ ਧਨ, ਕਰੀਅਰ ਅਤੇ ਆਰਥਿਕ ਮਜ਼ਬੂਤੀ ਦੇ ਮਾਮਲੇ 'ਚ ਬਹੁਤ ਹੀ ਸ਼ਾਨਦਾਰ ਸਾਬਤ ਹੋਣ ਜਾ ਰਿਹਾ ਹੈ। ਗ੍ਰਹਿਆਂ ਦੀ ਚਾਲ ਇਨ੍ਹਾਂ ਰਾਸ਼ੀਆਂ ਦੇ ਹੱਕ 'ਚ ਰਹੇਗੀ, ਜਿਸ ਕਾਰਨ ਜੋ ਵੀ ਕੰਮ ਹੱਥ 'ਚ ਲਿਆ ਜਾਵੇਗਾ, ਉਸ 'ਚ ਸਫਲਤਾ ਮਿਲਣ ਦੇ ਯੋਗ ਬਣ ਰਹੇ ਹਨ। ਅਟਕਿਆ ਹੋਇਆ ਧਨ ਵਾਪਸ ਮਿਲ ਸਕਦਾ ਹੈ, ਨੌਕਰੀ 'ਚ ਬਦਲਾਅ ਨਾਲ ਆਮਦਨ 'ਚ ਵਾਧਾ ਹੋਵੇਗਾ ਅਤੇ ਕਾਰੋਬਾਰ ਵੀ ਖੂਬ ਤਰੱਕੀ ਕਰੇਗਾ। ਆਓ ਜਾਣਦੇ ਹਾਂ ਉਹ ਲੱਕੀ ਰਾਸ਼ੀਆਂ ਕਿਹੜੀਆਂ ਹਨ।
ਇਹ ਵੀ ਪੜ੍ਹੋ : ਭਾਰਤ 'ਚ ਭਾਰ ਘਟਾਉਣ ਵਾਲੀ 'ਓਜ਼ੈਂਪਿਕ' ਦਵਾਈ ਲਾਂਚ, ਕੀਮਤ ਸਿਰਫ਼...
ਬ੍ਰਿਖ ਰਾਸ਼ੀ
ਬ੍ਰਿਖ ਰਾਸ਼ੀ ਵਾਲਿਆਂ ਲਈ 2026 ਗੁਰੂ ਦੀ ਵਿਸ਼ੇਸ਼ ਕਿਰਪਾ ਨਾਲ ਕਰੀਅਰ 'ਚ ਉੱਚਾਈਆਂ ਲੈ ਕੇ ਆਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਪ੍ਰਮੋਸ਼ਨ ਮਿਲਣ ਦੇ ਪੂਰੇ ਆਸਾਰ ਹਨ। ਕਾਰੋਬਾਰ 'ਚ ਵਿਸਥਾਰ ਹੋਵੇਗਾ ਅਤੇ ਆਮਦਨ ਦੇ ਨਵੇਂ ਸਰੋਤ ਖੁੱਲ੍ਹਣਗੇ। ਇਸ ਸਾਲ ਧਨ ਕਮਾਉਣ ਦੇ ਨਾਲ-ਨਾਲ ਬਚਤ ਕਰਨ 'ਚ ਵੀ ਕਾਮਯਾਬ ਰਹੋਗੇ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲਿਆਂ ਲਈ ਇਹ ਸਾਲ ਅਚਾਨਕ ਧਨ ਲਾਭ ਦੇ ਯੋਗ ਲੈ ਕੇ ਆਵੇਗਾ। ਨੌਕਰੀ 'ਚ ਤਰੱਕੀ ਦੇ ਮਜ਼ਬੂਤ ਸੰਕੇਤ ਹਨ। ਵਿਦੇਸ਼ ਨਾਲ ਸੰਬੰਧਿਤ ਕੰਮਾਂ ਤੋਂ ਚੰਗੀ ਕਮਾਈ ਹੋ ਸਕਦੀ ਹੈ। ਨਵਾਂ ਕਾਂਟ੍ਰੈਕਟ ਮਿਲਣ ਦੇ ਯੋਗ ਹਨ ਅਤੇ ਜ਼ਮੀਨ-ਜਾਇਦਾਦ ਤੋਂ ਵੀ ਲਾਭ ਮਿਲੇਗਾ। ਕਾਰੋਬਾਰ ਕਰਨ ਵਾਲਿਆਂ ਲਈ 2026 ਗੇਮ ਚੇਂਜਰ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
ਧਨੁ ਰਾਸ਼ੀ
ਧਨੁ ਰਾਸ਼ੀ ਵਾਲਿਆਂ ਨੂੰ ਇਸ ਸਾਲ ਕਿਸਮਤ ਦਾ ਪੂਰਾ ਸਾਥ ਮਿਲੇਗਾ। ਵੱਡੇ ਪ੍ਰਾਜੈਕਟ ਹੱਥ ਲੱਗ ਸਕਦੇ ਹਨ। ਨਿਵੇਸ਼ ਲਈ ਸਮਾਂ ਅਨੁਕੂਲ ਹੈ। ਜੱਦੀ ਸੰਪਤੀ ਤੋਂ ਲਾਭ ਮਿਲਣ ਦੇ ਯੋਗ ਹਨ ਅਤੇ ਆਰਥਿਕ ਹਾਲਤ 'ਚ ਵੱਡਾ ਸੁਧਾਰ ਆਵੇਗਾ।
ਕੁੰਭ ਰਾਸ਼ੀ
ਕੁੰਭ ਰਾਸ਼ੀ ਵਾਲਿਆਂ ਲਈ 2026 ਸਫ਼ਲਤਾ ਨਾਲ ਭਰਪੂਰ ਸਾਲ ਰਹੇਗਾ। ਲੰਮੇ ਸਮੇਂ ਤੋਂ ਅਟਕੇ ਹੋਏ ਕੰਮ ਪੂਰੇ ਹੋਣਗੇ। ਕਾਰੋਬਾਰ 'ਚ ਤੇਜ਼ ਗ੍ਰੋਥ ਵੇਖਣ ਨੂੰ ਮਿਲੇਗੀ ਅਤੇ ਸੇਵਿੰਗਜ਼ 'ਚ ਵੀ ਜ਼ਬਰਦਸਤ ਵਾਧਾ ਹੋਣ ਦੇ ਆਸਾਰ ਹਨ। ਨਵੇਂ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ। ਕੰਮਕਾਜ ਦੀ ਥਾਂ ‘ਤੇ ਤੁਹਾਡੇ ਕੰਮ ਦੀ ਖੂਬ ਸ਼ਲਾਘਾ ਹੋਵੇਗੀ।
ਨੋਟ: ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਆਧਾਰਿਤ ਹੈ। ਇਸ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ ਅਤੇ ਜਗ ਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
ਚੀਨ-ਭਾਰਤ ਦੇ ਰਿਸ਼ਤਿਆਂ 'ਚ ਆਵੇਗਾ ਸੁਧਾਰ ! ਅਧਿਕਾਰੀਆਂ ਨੇ ਦੁਵੱਲੇ ਸਬੰਧਾਂ 'ਤੇ ਕੀਤੀ ਨਵੇਂ ਦੌਰ ਦੀ ਗੱਲਬਾਤ
NEXT STORY