ਚੰਡੀਗੜ੍ਹ- ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ਵਿਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੋਂ ਐਤਵਾਰ ਨੂੰ ਐੱਸ. ਆਈ. ਟੀ. (SIT) ਨੇ ਸੈਕਟਰ 26 ਸਥਿਤ ਪੁਲਸ ਥਾਣੇ 'ਚ ਮੁੜ ਸਾਢੇ ਸੱਤ ਘੰਟੇ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਪੁਲਸ ਨੇ ਸੰਦੀਪ ਸਿੰਘ ਦੇ ਦੋ ਮੋਬਾਇਲ ਫ਼ੋਨ ਵੀ ਜ਼ਬਤ ਕੀਤੇ ਹਨ। ਪੁੱਛਗਿੱਛ ਦੌਰਾਨ ਸੰਦੀਪ ਸਿੰਘ ਨੇ ਕੁਝ ਦਸਤਾਵੇਜ਼ ਵੀ ਪੁਲਸ ਨੂੰ ਸੌਂਪੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਵੀ ਐੱਸ. ਆਈ. ਟੀ. ਦੀ ਟੀਮ ਨੇ ਸੰਦੀਪ ਸਿੰਘ ਦੀ ਰਿਹਾਇਸ਼ 'ਤੇ ਕਰੀਬ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਸੀ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਦੇ ਵਕੀਲ ਦੀਪਕ ਸੱਭਰਵਾਲ ਨਾਲ ਐਤਵਾਰ ਸਵੇਰੇ 11.30 ਵਜੇ ਐੱਸ.ਆਈ.ਟੀ. ਦੇ ਸਾਹਮਣੇ ਸੈਕਟਰ-26 ਥਾਣੇ ਪੁੱਜੇ ਸਨ।
ਇਹ ਵੀ ਪੜ੍ਹੋ : ਨੋਵਾਕ ਜੋਕੋਵਿਚ ਨੇ ਸੱਟ ਦੇ ਬਾਵਜੂਦ ਐਡੀਲੇਡ ਇੰਟਰਨੈਸ਼ਨਲ ਖ਼ਿਤਾਬ ਜਿੱਤਿਆ
ਐੱਸ. ਆਈ. ਟੀ. ਵਲੋਂ ਖੇਡ ਸੰਦੀਪ ਨੂੰ ਸ਼ਨੀਵਾਰ ਨੂੰ ਧਾਰਾ-41ਏ ਦੇ ਤਹਿਤ ਨੋਟਿਸ ਦਿੱਤਾ ਗਿਆ ਅਤੇ ਉਸ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਗਿਆ। ਐੱਸ. ਆਈ. ਟੀ. ਇੰਚਾਰਜ ਡੀ. ਐੱਸ. ਪੀ. ਪਲਕ ਗੋਇਲ ਅਤੇ ਉਨ੍ਹਾਂ ਦੀ ਟੀਮ ਨੇ ਸਵਾਲਾਂ ਦੀ ਤਿਆਰ ਕੀਤੀ ਸੂਚੀ ਵਿੱਚੋਂ ਇੱਕ-ਇੱਕ ਕਰਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਮੰਤਰੀ ਜ਼ਿਆਦਾਤਰ ਸਵਾਲਾਂ ਦੇ ਜਵਾਬ ਹਾਂ ਜਾਂ ਨਾਂਹ ਵਿੱਚ ਦਿੰਦੇ ਰਹੇ। ਮੰਤਰੀ ਆਪਣੇ ਆਪ ਨੂੰ ਬੇਕਸੂਰ ਦੱਸਦਾ ਰਿਹਾ ਅਤੇ ਐੱਸ.ਆਈ.ਟੀ. ਨੂੰ ਕਿਹਾ ਕਿ ਮਹਿਲਾ ਕੋਚ ਉਸ ’ਤੇ ਝੂਠੇ ਦੋਸ਼ ਲਗਾ ਰਹੀ ਹੈ। ਉਸ ਨੇ ਮਹਿਲਾ ਕੋਚ ਨਾਲ ਛੇੜਛਾੜ ਨਹੀਂ ਕੀਤੀ ਹੈ।
SIT ਵਲੋਂ ਕੋਚ ਨੂੰ ਆਫਰ ਦੇਣ ਵਾਲੇ ਨੂੰ ਨੋਟਿਸ
ਮੰਤਰੀ ਸੰਦੀਪ ਸਿੰਘ ਅਤੇ ਜੂਨੀਅਰ ਮਹਿਲਾ ਕੋਚ ਦੇ ਮਾਮਲੇ 'ਚ ਐੱਸ ਆਈ ਟੀ ਚੰਡੀਗੜ੍ਹ ਨੂੰ ਵੱਡਾ ਸੁਰਾਗ ਮਿਲਿਆ ਹੈ। SIT ਨੇ ਮਹਿਲਾ ਕੋਚ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹਰਿਆਣਾ ਸਟੇਟ ਅਥਲੈਟਿਕਸ ਐਸੋਸੀਏਸ਼ਨ ਦਾ ਮੈਂਬਰ ਹੈ। ਉਸ ਵਲੋਂ ਹੀ ਮਹਿਲਾ ਕੋਚ ਨੂੰ 1 ਕਰੋੜ ਅਤੇ ਵਿਦੇਸ਼ ਜਾਣ ਦੀ ਪੇਸ਼ਕਸ਼ ਕੀਤੀ ਗਈ ਸੀ। ਟੀਮ ਨੇ ਪੁੱਛਗਿੱਛ ਲਈ ਅਧਿਕਾਰੀ ਨੂੰ ਸੀਆਰਪੀਸੀ ਦੀ ਧਾਰਾ 160 ਤਹਿਤ ਨੋਟਿਸ ਵੀ ਜਾਰੀ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੱਚਿਆਂ ਵਾਂਗ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਨ ਲਈ ਮਿਲ ਸਕਦੀਆਂ ਹਨ ਛੁੱਟੀਆਂ, ਜਾਣੋ ਕੀ ਹੈ ਸਰਕਾਰ ਦਾ ਪਲਾਨ
NEXT STORY