ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਗਠਜੋੜ 'ਇੰਡੀਆ' ਦੇ ਸੰਸਦ ਮੈਂਬਰਾਂ ਦੀ ਅਪੀਲ ਮਗਰੋਂ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਮੁਅੱਤਲੀ ਖ਼ਿਲਾਫ਼ ਰੋਜ਼ਾਨਾ ਸਵੇਰੇ 10 ਵਜੇ ਤੋਂ ਲੈ ਕੇ ਸੰਸਦ ਦੀ ਕਾਰਵਾਈ ਮੁਲਤਵੀ ਹੋਣ ਤੱਕ ਧਰਨੇ 'ਤੇ ਬੈਠਣਗੇ। ਮੁਅੱਤਲੀ ਮਗਰੋਂ ਸੰਜੇ ਸਿੰਘ ਸੰਸਦ ਕੰਪਲੈਕਸ 'ਚ ਲਗਾਤਾਰ ਧਰਨੇ 'ਤੇ ਹਨ। ਸੰਜੇ ਸਿੰਘ ਨੂੰ ਬੀਤੇ ਸੋਮਵਾਰ ਨੂੰ ਰਾਜ ਸਭਾ 'ਚ ਹੰਗਾਮਾ ਅਤੇ ਆਸਨ ਦੇ ਨਿਰਦੇਸ਼ਾਂ ਦਾ ਉਲੰਘਣ ਕਰਨ ਲਈ ਮੌਜੂਦਾ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਖੜਗੇ, ਸੰਜੇ ਸਿੰਘ ਨਾਲ ਕੁਝ ਦੇਰ ਲਈ ਧਰਨੇ ਵਾਲੀ ਥਾਂ 'ਤੇ ਬੈਠੇ ਅਤੇ ਉਨ੍ਹਾਂ ਨੂੰ ਰਾਤ ਦੇ ਸਮੇਂ ਧਰਨਾ ਨਾ ਦੇਣ ਦੀ ਅਪੀਲ ਕੀਤੀ। ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਕਿ ਅਜੇ ਤੁਹਾਨੂੰ ਲੜਨਾ ਹੈ। ਆਦਮੀ ਜ਼ਿੰਦਾ ਰਹਿ ਕੇ ਲੜ ਸਕਦਾ ਹੈ। ਤੁਸੀਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ 10 ਵਜੇ ਤੋਂ ਲੈ ਕੇ ਕਾਰਵਾਈ ਮੁਲਤਵੀ ਹੋਣ ਤੱਕ ਹੀ ਧਰਨਾ ਦਿਓ। ਬਾਅਦ ਵਿਚ ਸੰਜੇ ਸਿੰਘ ਨੇ ਟਵੀਟ ਕੀਤਾ ਕਿ ਟੀਮ ਇੰਡੀਆ ਦੇ ਸਾਥੀ ਸੰਸਦ ਮੈਂਬਰ ਕਾਂਗਰਸ ਪ੍ਰਧਾਨ ਖੜਗੇ ਜੀ ਨਾਲ ਧਰਨਾ ਵਾਲੀ ਥਾਂ 'ਤੇ ਪਹੁੰਚੇ। 'ਇੰਡੀਆ' ਨੇ ਇਕ ਰਾਏ ਤੋਂ ਤੈਅ ਕੀਤਾ ਹੈ ਕਿ ਅੰਦੋਲਨ ਰੋਜ਼ਾਨਾ 10 ਵਜੇ ਤੋਂ ਸਦਨ ਦੀ ਕਾਰਵਾਈ ਚੱਲਣ ਤੱਕ ਜਾਰੀ ਰਹੇਗਾ।
ਮਣੀਪੁਰ ਦੇ ਮਾਮਲੇ 'ਚ CM ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ
NEXT STORY