ਨਵੀਂ ਦਿੱਲੀ—ਕਰੋੜਾ ਰੁਪਏ ਦੇ ਸ਼ਾਰਦਾ ਚਿੱਟ ਫੰਡ ਘਪਲੇ 'ਚ ਦੋਸ਼ੀ ਅਤੇ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੇ ਖਿਲਾਫ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਨੋਟਿਸ ਸੀ. ਬੀ. ਆਈ. ਦੇ ਪ੍ਰਸਤਾਵ 'ਤੇ ਜਾਰੀ ਹੋਇਆ ਹੈ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੁਕ ਆਊਟ ਨੋਟਿਸ ਹੋਣ ਦਾ ਮਤਲਬ ਕਿ ਰਾਜੀਵ ਕੁਮਾਰ ਦੇਸ਼ ਛੱਡ ਕੇ ਨਹੀਂ ਜਾ ਸਕਦਾ ਹੈ। ਨੋਟਿਸ ਮੁਤਾਬਕ ਰਾਜੀਵ ਇਕ ਸਾਲ ਤੱਕ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਹੈ ਅਤੇ ਜੇਕਰ ਉਹ ਅਜਿਹਾ ਯਤਨ ਕਰਦਾ ਹੈ ਤਾਂ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਸੀ. ਬੀ. ਆਈ. ਨੂੰ ਸੌਂਪ ਦੇਣਗੇ। ਇਮੀਗ੍ਰੇਸ਼ਨ ਬਿਊਰੋ ਗ੍ਰਹਿ ਮੰਤਰਾਲੇ ਦੇ ਤਹਿਤ ਕੰਮ ਕਰਦਾ ਹੈ।
ਸ਼ਾਰਦਾ ਚਿੱਟਫੰਡ ਘਪਲਾ ਮਾਮਲੇ 'ਚ ਗ੍ਰਿਫਤਾਰੀ ਤੋਂ ਰਾਹਤ ਵਧਾਉਣ ਦੀ ਮੰਗ ਕਰਨ ਵਾਲੇ ਕੋਲਕਾਤਾ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਪਟੀਸ਼ਨ ਸੁਪਰੀਮ ਕੋਰਟ ਖਾਰਿਜ ਕਰ ਚੁੱਕਾ ਹੈ। ਦੱਸ ਦੇਈਏ ਕਿ ਕੋਲਕਾਤਾ ਦੇ ਸਾਬਕਾ ਰਾਜੀਵ ਕੁਮਾਰ 'ਤੇ ਕਰੋੜਾਂ ਰੁਪਏ ਦੇ ਸ਼ਾਰਦਾ ਚਿੱਟਫੰਡ ਘਪਲੇ ਦੇ ਸਬੂਤਾਂ ਨੂੰ ਮਿਟਾਉਣ ਦਾ ਦੋਸ਼ ਹੈ। ਸੀ. ਬੀ. ਆਈ ਦਾ ਦੋਸ਼ ਹੈ ਕਿ ਤਾਕਤਵਰ ਨੇਤਾਵਾਂ ਨੂੰ ਬਚਾਉਣ ਲਈ ਕੁਮਾਰ ਘਪਲੇ ਨਾਲ ਜੁੜੇ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਸੀ. ਬੀ. ਆਈ. ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਰਾਜੀਵ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਪੁੱਛ-ਗਿੱਛ ਦੀ ਆਗਿਆ ਮੰਗੀ ਸੀ।
ਓ. ਪੀ. ਚੌਟਾਲਾ ਨੇ ਨਾ-ਮਨਜ਼ੂਰ ਕੀਤਾ ਅਸ਼ੋਕ ਅਰੋੜਾ ਦਾ ਅਸਤੀਫਾ, ਦਿੱਤਾ ਇਹ ਬਿਆਨ
NEXT STORY