ਨਵੀਂ ਦਿੱਲੀ– ਰੇਲਵੇ ’ਚ ਨੌਕਰੀ ਦਾ ਸੁਫ਼ਨਾ ਵੇਖਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਦੱਖਣੀ-ਪੂਰਬੀ ਕੇਂਦਰੀ ਰੇਲਵੇ (SECR) ਨੇ ਕਈ ਅਹੁਦਿਆਂ ਲਈ ਭਰਤੀਆਂ ਖੋਲ੍ਹੀਆਂ ਹਨ। ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਯੋਗ ਅਤੇ ਇੱਛੁਕ ਉਮੀਦਵਾਰ 23 ਫਰਵਰੀ 2021 ਤਕ ਅਪਲਾਈ ਕਰ ਸਕਦੇ ਹਨ। ਅਧਿਕਾਰਤ ਸੂਚਨਾ ਮੁਤਾਬਕ, 26 ਅਹੁਦਿਆਂ ’ਤੇ ਭਰਤੀ ਲਈ ਸਪੋਰਟਸ ਕੋਟਾ ਤਹਿਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਦੱਖਣੀ ਪੂਰਬੀ ਕੇਂਦਰੀ ਰੇਲਵੇ ਭਰਤੀ ਗਰੁੱਪ ਸੀ ਸਪੋਰਟਸ ਕੋਟਾ ਭਰਤੀ ਲਈ ਯੋਗਤਾ
- ਗੈਰ ਤਕਨੀਕੀ ਅਹੁਦਿਆਂ ਲਈ 12ਵੀਂ ਪਾਸ ਹੋਣਾ ਜ਼ਰੂਰੀ ਹੈ।
- ਗੈਰ ਤਕਨੀਕੀ ਅਹੁਦਿਆਂ ਲਈ 10ਵੀਂ ਪਾਸ ਹੋਣ ਦੇ ਨਾਲ-ਨਾਲ ਆਈ.ਟੀ.ਆਈ. ਦਾ ਹੋਣਾ ਜ਼ਰੂਰੀ ਹੈ।
- ਹਾਲਾਂਕਿ, ਇਸ ਲਈ 10ਵੀਂ ਪਾਸ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ ਪਰ ਇਨ੍ਹਾਂ ਨੂੰ 3 ਸਾਲ ਦੇ ਟ੍ਰੇਨਿੰਗ ਪ੍ਰੋਗਰਾਮ ’ਚ ਹਿੱਸਾ ਲੈਣਾ ਹੋਵੇਗਾ।
- ਕਿਸੇ ਵੀ ਵਿਸ਼ੇ ’ਚ ਗ੍ਰੈਜੁਏਸ਼ਨ ਕਰ ਚੁੱਕੇ ਉਮੀਦਵਾਰ ਵੀ ਅਪਲਾਈ ਕਰ ਸਕਣਗੇ।
ਉਮਰ ਅਤੇ ਤਨਖਾਹ
ਇਸ ਭਰਤੀ ਲਈ 18 ਤੋਂ 25 ਸਾਲ ਦੀ ਉਮਰ ਤਕ ਦੇ ਉਮੀਦਵਾਰ ਅਪਲਾਈ ਕਰਨ ਲਈ ਯੋਗ ਹੋਣਗੇ। ਚੁਣੇ ਗਏ ਉਮੀਦਵਾਰਾਂ ਦੀ ਤਨਖਾਹ 5200-20200 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਅਪਲਾਈ ਕਰਨ ਦੀ ਫੀਸ
- ਜਨਰਲ ਵਰਗ ਦੇ ਉਮੀਦਵਾਰਾਂ ਲਈ -500 ਰੁਪਏ
- ਐੱਸ.ਸੀ./ਐੱਸ.ਟੀ. ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਲਈ- 250 ਰੁਪਏ (ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ)
ਚੋਣ ਪ੍ਰਕਿਰਿਆ
ਖੇਡਾਂ ਦੇ ਟਰਾਇਲ ਅਤੇ ਤਸਤਾਵੇਜ਼ਾਂ ਦੀ ਪੜਤਾਲ ਦੇ ਆਧਾਰ ’ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਅਪਲਾਈ ਕਰਨ ਲਈ ਇਸ ਲਿੰਕ https://secr.indianrailways.gov.in/ ’ਤੇ ਕਲਿੱਕ ਕਰੋ।
ਹਾਈ ਕੋਰਟ ’ਚ 150 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰਨ ਅਪਲਾਈ
NEXT STORY