ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਗਾਇਕ ਜ਼ੁਬਿਨ ਗਰਗ ਦੇ ਸ਼ਰਧਾਂਜਲੀ ਸਮਾਗਮ ’ਚ ਭਾਵੁਕ ਹੋ ਗਏ। ਉਨ੍ਹਾਂ ਸਵਰਗੀ ਗਾਇਕ ਦੇ ਪਾਲਤੂ ਕੁੱਤਿਆਂ ਦਾ ਇਕ ਵੀਡੀਓ ਪੋਸਟ ਕੀਤਾ ਜਿਸ ’ਚ ਉਹ ਉਨ੍ਹਾਂ ਵੱਲ ਆਖਰੀ ਵਾਰ ਵੇਖ ਰਹੇ ਹਨ ਤੇ ਸੋਚ ਰਹੇ ਹਨ- ਕੁੱਤੇ ਮਨੁੱਖ ਦੇ ਸਭ ਤੋਂ ਚੰਗੇ ਦੋਸਤ ਹਨ। ਜੇ ਕੁੱਤੇ ਤੁਹਾਨੂੰ ਪਿਆਰ ਕਰਦੇ ਹਨ ਤਾਂ ਤੁਸੀਂ ਇਕ ਮਹਾਨ ਆਦਮੀ ਹੋ।
ਸੱਚਮੁੱਚ ਦਰਦਨਾਕ ਸ਼ਬਦ ਹਨ ਪਰ ਸਰਮਾ ਦੇ ਮੂੰਹ ’ਚੋਂ ਨਿਕਲੇ ਵਿਅੰਗ ਨੇ ਭਾਵਨਾਵਾਂ ਨਾਲੋਂ ਵੱਧ ਚੁਭਨ ਪੈਦਾ ਕੀਤੀ ਹੈ। ਇਹ ਉਹੀ ਨੇਤਾ ਹਨ ਜਿਨ੍ਹਾਂ ਨੇ ਕਦੇ ਰਾਹੁਲ ਗਾਂਧੀ ਦੇ ਆਪਣੇ ਪਾਲਤੂ ਕੁੱਤੇ ਪਿਡੀ ਲਈ ਪਿਆਰ ਦਾ ਮਜ਼ਾਕ ਉਡਾਇਆ ਸੀ ਤੇ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਉਸੇ ਪਲੇਟ ’ਚ ਕੁੱਤਿਆਂ ਲਈ ਬਿਸਕੁਟ ਪਰੋਸੇ ਜਾਣ ਤੋਂ ਬਾਅਦ ਉਨ੍ਹਾਂ ਕਾਂਗਰਸ ਛੱਡ ਦਿੱਤੀ ਸੀ।
ਹੁਣ ਉਹੀ ਵਿਅਕਤੀ ਜਿਸ ਨੇ ਕਦੇ ਕੁੱਤਿਆਂ ਦੀ ਵਫ਼ਾਦਾਰੀ ਦਾ ਮਜ਼ਾਕ ਉਡਾਇਆ ਸੀ, ਇਸ ਸਬੰਧੀ ਦਾਰਸ਼ਨਿਕ ਬਣ ਗਿਆ ਹੈ। ਅਜਿਹਾ ਲਗਦਾ ਹੈ ਕਿ ਸਰਮਾ ਦੀ ਦੁਨੀਆ ’ਚ ਮਹਾਨਤਾ (ਵਫ਼ਾਦਾਰੀ ਵਾਂਗ) ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਕੌਣ ਕਿਸ ਪਾਰਟੀ ਲਈ ਹੱਥ ਹਿਲਾ ਰਿਹਾ ਹੈ।
'Free Fire' ਦੀ ਲਤ ਕਾਰਨ 13 ਸਾਲਾ ਮੁੰਡੇ ਦੀ ਮੌਤ ! ਮੋਬਾਈਲ ਗੇਮ ਖੇਡਦੇ-ਖੇਡਦੇ ਅਚਾਨਕ...
NEXT STORY