ਨਵੀਂ ਦਿੱਲੀ— ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਉੱਥੋਂ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ ਹੈ। ਭਾਰਤ ਵਲੋਂ ਇਸ ਮਿਸ਼ਨ ਨੂੰ ‘ਆਪਰੇਸ਼ਨ ਦੇਵੀ ਸ਼ਕਤੀ’ ਦਾ ਨਾਂ ਦਿੱਤਾ ਗਿਆ ਹੈ। ਇਸ ਕੜੀ ਤਹਿਤ ਕਾਬੁਲ ਤੋਂ ਬੀਤੇ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ 78 ਲੋਕਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਏਅਰਲਿਫਟ ਕੀਤਾ ਗਿਆ। ਇਸ ਦੇ ਨਾਲ ਹੀ ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਵੀ ਲਿਆਂਦੇ ਗਏ। ਜਿਸ ਨੂੰ ਮਰਿਆਦਾ ਸਹਿਤ ਦਿੱਲੀ ਹਵਾਈ ਅੱਡੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਤਿੰਨ ਹੋਰ ਮੰਤਰੀਆਂ ਨੇ ਰਿਸੀਵ ਕੀਤਾ।
ਇੱਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਵਨ ਸਰੂਪ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤੇ ਗਏ ਅਤੇ ਫਿਰ ਇਨ੍ਹਾਂ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਨਿਊ ਮਹਾਵੀਰ ਨਗਰ ਪੱਛਮੀ ਦਿੱਲੀ ਵਿਚ ਆਦਰ-ਸਤਿਕਾਰ ਨਾਲ ਲਿਆ ਕੇ ਸੁਸ਼ੋਭਿਤ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਾਬੁਲ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਦਿੱਲੀ ਦੇ ਨਿਊ ਮਹਾਵੀਰ ਨਗਰ ਵਿਚ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੋਂ ਸਰੂਪਾਂ ’ਚੋਂ ਦੋ ਸਰੂਪਾਂ ਦਾ ਮੁੱਖ ਆਸਨ ਕਰਵਾ ਦਿੱਤਾ ਗਿਆ ਹੈ ਅਤੇ ਇਕ ਸਰੂਪ ਨੂੰ ਸੰਗਤ ਦੇ ਦਰਸ਼ਨਾਂ ਲਈ ਪ੍ਰਕਾਸ਼ ਕੀਤਾ ਗਿਆ ਹੈ।
ਅਫ਼ਗਾਨਿਸਤਾਨ ਤੋਂ ਲਿਆਂਦੇ ਗਏ 10 ਲੋਕ ਕੋਰੋਨਾ ਇਨਫੈਕਟਿਡ—
ਉੱਥੇ ਹੀ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢ ਕੇ ਭਾਰਤ ਲਿਆਂਦੇ ਗਏ ਘੱਟ ਤੋਂ ਘੱਟ 10 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ’ਚ ਸਹਿਯੋਗ ਕਰਨ ਵਾਲੇ ਉੱਦਮੀ ਕਣਵ ਭੱਲਾ ਨੇ ਕਿਹਾ ਕਿ ਦੁਸ਼ਾਂਬੇ ਦੇ ਰਸਤੇ ਕਾਬੁਲ ਤੋਂ ਦਿੱਲੀ ਪਹੁੰਚੇ ਸਾਰੇ 78 ਲੋਕਾਂ ਦਾ ਹਵਾਈ ਅੱਡੇ ’ਤੇ ਕੋਵਿਡ ਪਰੀਖਣ ਕੀਤਾ ਗਿਆ।
ਜੰਮੂ ਕਸ਼ਮੀਰ : ਬਾਂਦੀਪੋਰਾ ’ਚ ਲਸ਼ਕਰ ਦੇ 6 ਅੱਤਵਾਦੀ ਗ੍ਰਿਫ਼ਤਾਰ
NEXT STORY