ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਐਤਵਾਰ ਨੂੰ ਸਾਊਦੀ ਅਰਬ ਦੇ ਆਪਣੇ ਹਮਰੂਤਬਾ ਫੈਜ਼ਲ ਬਿਨ ਫਰਹਾਨ ਅਲ ਸੌਦ ਨਾਲ ਅਫਗਾਨਿਸਤਾਨ ਨਾਲ ਜੁੜੇ ਘਟਨਾਕ੍ਰਮ ਸਹਿਤ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਵਿਆਪਕ ਚਰਚਾ ਕਰਨਗੇ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਦੀ ਸ਼ਨੀਵਾਰ ਸ਼ਾਮ ਤੋਂ ਭਾਰਤ ਦੀ ਤਿੰਨ ਦਿਨਾਂ ਯਾਤਰਾ ਸ਼ੁਰੂ ਹੋ ਰਹੀ ਹੈ। ਵਿਦੇਸ਼ ਮੰਤਰਾਲਾ ਅਨੁਸਾਰ, ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਐਤਵਾਰ ਨੂੰ ਜੈਸ਼ੰਕਰ ਨਾਲ ਗੱਲਬਾਤ ਕਰਨਗੇ ਅਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਅਲ ਸੌਦ ਦਾ ਸੋਮਵਾਰ ਦੀ ਸ਼ਾਮ ਨੂੰ ਇੱਥੋਂ ਨਿਊਯਾਰਕ ਜਾਣ ਦਾ ਪ੍ਰੋਗਰਾਮ ਹੈ।
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਦਾ ਮਹੱਤਵ ਅਜਿਹੇ ਸਮੇਂ ਵਿੱਚ ਕਾਫ਼ੀ ਵਧ ਜਾਂਦਾ ਹੈ ਜਦੋਂ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਇਸ ਨਾਲ ਜੁੜੇ ਘਟਨਾਕ੍ਰਮ ਨੂੰ ਲੈ ਕੇ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਨਾਲ ਸੰਪਰਕ ਕਰ ਰਿਹਾ ਹੈ। ਇਸ ਯਾਤਰਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਜੈਸ਼ੰਕਰ ਅਤੇ ਅਲ ਸੌਦ ਵਿੱਚ ਗੱਲਬਾਤ ਦੌਰਾਨ ਅਫਗਾਨਿਸਤਾਨ ਦਾ ਮੁੱਦਾ ਪ੍ਰਮੁੱਖਤਾ ਨਾਲ ਸਾਹਮਣੇ ਆਉਣ ਦੀ ਸੰਭਾਵਨਾ ਹੈ। ਖੇਤਰ ਦੇ ਪ੍ਰਮੁੱਖ ਦੇਸ਼ ਹੋਣ ਦੇ ਨਾਤੇ ਸਾਊਦੀ ਅਰਬ ਦੇ ਰੂਖ ਦਾ ਕਾਬੁਲ ਦੇ ਘਟਨਾਕ੍ਰਮ ਨੂੰ ਲੈ ਕੇ ਮਹੱਤਵ ਕਾਫ਼ੀ ਵਧ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਤਾਲਿਬਾਨ ਦੇ ਕਾਬੁਲ 'ਤੇ ਕਬਜ਼ੇ ਤੋਂ ਪਹਿਲਾਂ ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ ਵਿੱਚ ਕਤਰ, ਈਰਾਨ ਸਮੇਤ ਖਾੜੀ ਖੇਤਰਾਂ ਦੇ ਕਈ ਦੇਸ਼ਾਂ ਦੀ ਮਹੱਤਵਪੂਰਣ ਭੂਮਿਕਾ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਫਗਾਨਿਸਤਾਨ ਵਿੱਚ ਸੱਤਾ ਤਬਦੀਲੀ ਸਮਾਵੇਸ਼ੀ ਨਹੀਂ ਹੈ, ਅਜਿਹੇ ਵਿੱਚ ਅੰਤਰਰਾਸ਼ਟਰੀ ਸਮੁਦਾਏ ਨੂੰ ਉਸ ਨੂੰ ਮਾਨਤਾ ਦੇਣ ਬਾਰੇ ਸਾਮੂਹਕ ਰੂਪ ਨਾਲ ਅਤੇ ਸੋਚ ਵਿਚਾਰ ਕਰ ਫੈਸਲਾ ਕਰਨਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਿਮਾਚਲ ’ਚ 25 ਸਤੰਬਰ ਤੋਂ ਪਹਿਲਾਂ ਨੀਲੇ ਰੰਗ ’ਚ ਰੰਗੇ ਜਾਣਗੇ ਰਾਸ਼ਨ ਡਿਪੋ, ਜਾਣੋ ਵਜ੍ਹਾ
NEXT STORY