ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿਚ ਬੇਬੀ ਕੇਅਰ ਨਿਊ ਬੌਰਨ ਹਸਪਤਾਲ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 7 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਰਾਸ਼ਟਰਪਤੀ, ਉਪ ਰਾਜਪਾਲ, ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਦੁੱਖ ਜਤਾਇਆ। ਉਪ ਰਾਜਪਾਲ ਵੀ. ਕੇ. ਸਕਸੈਨਾ ਅਤੇ ਸਿਹਤ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਗ ਲੱਗ ਦੀ ਘਟਨਾ ਬਾਰੇ ਗੱਲਬਾਤ ਲਈ ਸੋਮਵਾਰ ਯਾਨੀ ਕਿ ਅੱਜ ਇਕ ਬੈਠਕ ਬੁਲਾਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਸਕੱਤਰੇਤ ਵਿਚ ਇਹ ਬੈਠਕ ਹੋਵੇਗੀ, ਜਿਸ 'ਚ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਰਹਿਣਗੇ। ਬੈਠਕ ਵਿਚ ਭਿਆਨਕ ਗਰਮੀ ਦੇ ਹਾਲਾਤ 'ਤੇ ਚਰਚਾ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ 'ਚ ਇਕ ਬੇਬੀ ਕੇਅਰ ਹਸਪਤਾਲ 'ਚ ਸ਼ਨੀਵਾਰ ਰਾਤ ਅੱਗ ਲੱਗਣ ਕਾਰਨ 7 ਨਵਜਨਮੇ ਬੱਚਿਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਹਸਪਤਾਲ ਲਾਇਸੈਂਸ ਦਾ ਸਮਾਂ ਖ਼ਤਮ ਹੋ ਜਾਣ ਅਤੇ ਫਾਇਰ ਬ੍ਰਿਗੇਡ ਵਿਭਾਗ ਤੋਂ ਮਨਜ਼ੂਰੀ ਨਾ ਮਿਲਣ ਮਗਰੋਂ ਗੈਰ-ਕਾਨੂੰਨੀ ਰੂਪ ਨਾਲ ਚਲਾਇਆ ਜਾ ਰਿਹਾ ਸੀ। ਪੁਲਸ ਨੇ ਇਸ ਘਟਨਾ ਦੇ ਸਿਲਸਿਲੇ ਵਿਚ ਹਸਪਤਾਲ ਦੇ ਮਾਲਕ ਡਾ. ਨਵੀਨ ਕਿਚੀ ਅਤੇ ਡਾ. ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਗ ਲੱਗਣ ਦੀ ਘਟਨਾ ਦੇ ਸਮੇਂ ਡਾ. ਆਕਾਸ਼ ਡਿਊਟੀ 'ਤੇ ਸਨ।
ਅੱਗ 'ਚ ਸੁਰੱਖਿਅਤ ਬਚਾਏ ਗਏ ਸਾਰੇ ਨਵਜਨਮੇ ਬੱਚਿਆਂ ਦਾ ਦਿੱਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਮੁਫਤ ਇਲਾਜ ਹੋਵੇਗਾ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਆਦੇਸ਼ ਦਿੱਤਾ ਕਿ ਘਟਨਾ ਵਿਚ ਬਚਾਏ ਗਏ ਬੱਚਿਆਂ ਨੂੰ ਦਿੱਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਮੁਫ਼ਤ ਇਲਾਜ ਹੋਵੇਗਾ। ਉਨ੍ਹਾਂ ਨੇ ਫਰਿਸ਼ਤੇ ਯੋਜਨਾ ਤਹਿਤ ਸਹੂਲਤ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਸਿਹਤ ਸਕੱਤਰ ਦੀਪਕ ਕੁਮਾਰ ਅਤੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਨਿਰਦੇਸ਼ ਭੇਜੇ ਹਨ।
ਪੰਜਾਬ ਨੇ ਦੇਸ਼ ਨੂੰ ਬਹੁਤ ਦਿੱਤਾ, ਹੁਣ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ
NEXT STORY