Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 29, 2026

    10:12:17 AM

  • donald trump  bullion market  gold and silver  prices

    ਟਰੰਪ ਦੇ ਇਕ ਫ਼ੈਸਲੇ ਨੇ ਸਰਾਫ਼ਾ ਬਾਜ਼ਾਰ 'ਚ...

  • big relief from pspcl to electricity consumers of punjab

    ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ PSPCL ਵਲੋਂ ਵੱਡੀ...

  • share market

    ਅੱਜ ਫ਼ੇਰ ਗੋਤਾ ਲਾ ਗਿਆ ਸ਼ੇਅਰ ਬਾਜ਼ਾਰ ! 600 ਅੰਕ...

  • 18 61 crore liquor bottles sold in delhi over 4 years

    ਦਿੱਲੀ ’ਚ 4 ਸਾਲਾਂ ’ਚ ਵਿਕੀਆਂ 18.61 ਕਰੋੜ ਸ਼ਰਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • New Delhi
  • ਪੰਜਾਬ ਨੇ ਦੇਸ਼ ਨੂੰ ਬਹੁਤ ਦਿੱਤਾ, ਹੁਣ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ

PUNJAB News Punjabi(ਪੰਜਾਬ)

ਪੰਜਾਬ ਨੇ ਦੇਸ਼ ਨੂੰ ਬਹੁਤ ਦਿੱਤਾ, ਹੁਣ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ

  • Edited By Harinder Kaur,
  • Updated: 27 May, 2024 12:30 PM
New Delhi
punjab has given a lot to the country now we will take it forward
  • Share
    • Facebook
    • Tumblr
    • Linkedin
    • Twitter
  • Comment

PunjabKesari

ਤੁਹਾਡਾ ਪੰਜਾਬ ਨਾਲ ਖਾਸ ਰਿਸ਼ਤਾ ਰਿਹਾ ਹੈ। ਸੰਗਠਨ ਕਾਲ ਤੋਂ ਹੀ ਤੁਸੀਂ ਪੰਜਾਬ ਨਾਲ ਜੁੜੇ ਰਹੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੁਸੀਂ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਹੈ। ਕਈ ਸਿੱਖ ਨੇਤਾ ਭਾਜਪਾ ’ਚ ਸ਼ਾਮਲ ਵੀ ਹੋਏ ਹਨ ਪਰ ਇਸ ਦੇ ਬਾਵਜੂਦ ਪੰਜਾਬ ’ਚ ਭਾਜਪਾ ਨੂੰ ਲੈ ਕੇ ਬਹੁਤ ਵੱਡਾ ਗੈਪ ਦੇਖਣ ਨੂੰ ਮਿਲਦਾ ਹੈ। ਤੁਸੀਂ ਇਸ ਗੈਪ ਨੂੰ ਕਿਵੇਂ ਭਰੋਗੇ? ਕੀ ਭਾਜਪਾ ਪੰਜਾਬ ’ਚ ਲੀਡਰਸ਼ਿਪ ਦੀ ਕਮੀ ਨਾਲ ਜੂਝ ਰਹੀ ਹੈ?

ਮੈਂ ਪੰਜਾਬ ’ਚ ਬਹੁਤ ਸਮਾਂ ਗੁਜ਼ਾਰਿਆ ਹੈ। ਇੱਥੋਂ ਦੇ ਵੱਖ-ਵੱਖ ਜ਼ਿਲਿਆਂ ਅਤੇ ਪਿੰਡਾਂ ਦਾ ਅਨੁਭਵ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ। ਇੱਥੋਂ ਦੇ ਲੋਕਾਂ ਦੇ ਮਿਲਣਸਾਰ ਸੁਭਾਅ ਨੇ ਮੇਰੀ ਸ਼ਖ਼ਸੀਅਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੈਂ ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਲੋਕਾਂ ਤੋਂ ਬਹੁਤ ਕੁਝ ਸਿੱਖਿਆ ਹੈ। ਭਾਜਪਾ ਜਿਸ ਵਿਚਾਰਧਾਰਾ ਨੂੰ ਲੈ ਕੇ ਚੱਲਦੀ ਹੈ, ਉਹ ਪੰਜਾਬ ਦੇ ਮੂਲ ਸੁਭਾਅ ਦਾ ਹਿੱਸਾ ਹੈ। ਹਿੰਮਤ, ਸਮਰਪਣ ਅਤੇ ਦੇਸ਼ ਭਗਤੀ ਦੀ ਭਾਵਨਾ ਸਾਨੂੰ ਇਕ-ਦੂਜੇ ਨਾਲ ਜੋੜਦੀ ਹੈ। 2014 ’ਚ ਸਾਡੀ ਸਰਕਾਰ ਬਣਨ ਤੋਂ ਬਾਅਦ ਹੀ ਅਸੀਂ ਲਗਾਤਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਲਿਜਾਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਲੱਗਭਗ 3 ਦਹਾਕਿਆਂ ਬਾਅਦ ਇਹ ਪਹਿਲੀ ਚੋਣ ਹੈ, ਜਦੋਂ ਅਸੀਂ ਪੰਜਾਬ ਵਿਚ ਗੱਠਜੋੜ ਤੋਂ ਬਿਨਾਂ ਮੈਦਾਨ ’ਚ ਉਤਰੇ ਹਾਂ। ਇਸ ਨਾਲ ਸਾਨੂੰ ਆਪਣੀ ਗੱਲ ਲੋਕਾਂ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿਚ ਮਦਦ ਮਿਲੀ ਹੈ। ਇੱਥੋਂ ਦੇ ਲੋਕ ਦੇਖ ਰਹੇ ਹਨ ਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਉਸ ’ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦੋਸ਼ ਨਹੀਂ ਲੱਗਾ। ਕੇਂਦਰ ’ਚ ਭਾਜਪਾ ਦੀ ਮਜ਼ਬੂਤ ​​ਸਰਕਾਰ ਹੋਣ ਕਾਰਨ ਦੇਸ਼ ’ਚ ਅੱਤਵਾਦੀ ਗਤੀਵਿਧੀਆਂ ’ਤੇ ਕਾਬੂ ਪਾਇਆ ਗਿਆ ਹੈ। ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਉਦਯੋਗਾਂ ਨੂੰ ਹੁਲਾਰਾ ਮਿਲਿਆ ਹੈ। ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਅਹਿਮ ਕਦਮ ਚੁੱਕੇ ਹਨ। ਅੱਜ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ’ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ, ਹੁਣ ਪੰਜਾਬ ਨੂੰ ਵੀ ਭਾਜਪਾ ਸਰਕਾਰ ਤੋਂ ਬਹੁਤ ਉਮੀਦਾਂ ਹਨ। ਭਾਜਪਾ ਨੇ ਸੰਕਲਪ ਲਿਆ ਹੈ ਕਿ ਅਸੀਂ ਇੱਥੋਂ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਾਂਗੇ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ।

PunjabKesari

ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਕੀ ਕਾਰਨ ਸਨ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਰਿਸ਼ਤੇ ਓਨੇ ਚੰਗੇ ਨਹੀਂ ਰਹੇ। ਚੋਣਾਂ ਤੋਂ ਪਹਿਲਾਂ ਗੱਠਜੋੜ ਵੀ ਨਹੀਂ ਹੋ ਸਕਿਆ। ਇਸ ਦੇ ਕੀ ਕਾਰਨ ਰਹੇ? ਤੁਹਾਡੇ ਖ਼ਿਆਲ ’ਚ ਭਾਜਪਾ ਪੰਜਾਬ ’ਚ ਕਿੰਨੀਆਂ ਸੀਟਾਂ ਜਿੱਤ ਸਕਦੀ ਹੈ?

ਜਦੋਂ ਤੱਕ ਅਸੀਂ ਗੱਠਜੋੜ ’ਚ ਰਹੇ, ਸਾਡਾ ਰਵੱਈਆ ਹਮੇਸ਼ਾ ਆਪਸੀ ਸਹਿਯੋਗ ਦਾ ਰਿਹਾ। ਸਰਕਾਰ ਸਾਡੇ ਸਹਾਰੇ ਚੱਲੀ ਪਰ ਅਸੀਂ ਕਦੇ ਉਪ ਮੁੱਖ ਮੰਤਰੀ ਦਾ ਅਹੁਦਾ ਨਹੀਂ ਮੰਗਿਆ। ਵਰਕਰਾਂ ਦੀ ਮੰਗ ਹੁੰਦੀ ਸੀ ਕਿ ਅਸੀਂ ਜ਼ਿਆਦਾ ਸੀਟਾਂ ’ਤੇ ਚੋਣ ਲੜੀਏ ਪਰ ਅਸੀਂ ਜ਼ਿਆਦਾ ਸੀਟਾਂ ਨਹੀਂ ਮੰਗਦੇ ਸਨ। ਅਸੀਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਗੱਠਜੋੜ ਧਰਮ ਦੀ ਇਮਾਨਦਾਰੀ ਨਾਲ ਪਾਲਣਾ ਕੀਤੀ।

ਪੰਜਾਬ ’ਚ ਭਾਜਪਾ ਅਤੇ ਅਕਾਲੀ ਦਲ ਕੁਦਰਤੀ ਭਾਈਵਾਲ ਮੰਨੇ ਜਾਂਦੇ ਸਨ। ਕੁਝ ਕਾਰਨਾਂ ਕਰ ਕੇ ਸਾਡਾ ਗੱਠਜੋੜ ਟੁੱਟ ਗਿਆ ਅਤੇ ਬਾਅਦ ਵਿਚ ਨਹੀਂ ਬਣਿਆ। ਜੇਕਰ ਇਹ ਗੱਠਜੋੜ ਨਹੀਂ ਵੀ ਬਣਦਾ ਹੈ ਤਾਂ ਭਾਜਪਾ ਪ੍ਰਤੀ ਲੋਕਾਂ ਦਾ ਸਮਰਥਨ ਬਹੁਤ ਵਧ ਗਿਆ ਹੈ। ਅੱਜ ਅਸੀਂ ਉਨ੍ਹਾਂ ਥਾਵਾਂ ’ਤੇ ਜਾ ਰਹੇ ਹਾਂ, ਜਿੱਥੇ ਅਸੀਂ ਸਾਲਾਂ ਤੋਂ ਗੱਠਜੋੜ ਕਾਰਨ ਨਹੀਂ ਜਾ ਸਕੇ। ਮੈਨੂੰ ਪੂਰਾ ਭਰੋਸਾ ਹੈ ਕਿ ਭਾਜਪਾ ਪੰਜਾਬ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੀ ਹੈ।

PunjabKesari

ਕਿਸਾਨ ਇਕ ਵੱਡਾ ਵੋਟ ਬੈਂਕ ਹੈ ਪਰ ਪੰਜਾਬ-ਹਰਿਆਣਾ ’ਚ ਕਈ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨ ਖੁੱਲ੍ਹ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ। ਇਸ ਦੀ ਕੀ ਵਜ੍ਹਾ ਰਹੀ ਕਿ ਭਾਜਪਾ ਉਨ੍ਹਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚ ਪਾਈ। ਕੀ ਭਾਜਪਾ ਇਸ ਤੋਂ ਹੋਣ ਵਾਲੇ ਸਿਆਸੀ ਨੁਕਸਾਨ ਦੀ ਭਰਪਾਈ ਕਰ ਪਾਏਗੀ?

ਸਭ ਤੋਂ ਪਹਿਲਾਂ ਮੈਂ ਪੂਰੀ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਕਿਸਾਨਾਂ ਨੂੰ ਵੋਟ ਬੈਂਕ ਵਜੋਂ ਨਹੀਂ ਦੇਖਦੀ। ਕਿਸਾਨ ਸਾਡੇ ਲਈ ਅੰਨ ਦਾਤਾ ਹੈ। ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਆਈ ਹੈ। ਅਸੀਂ ਖੇਤੀਬਾੜੀ ਖੇਤਰ ਵਿਚ ਅਜਿਹੇ ਕੰਮ ਕੀਤੇ ਹਨ, ਜੋ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤੇ ਸਨ। ਭਾਵੇਂ ਮਿੱਟੀ ਦੀ ਸਿਹਤ ਲਈ ਸੋਇਲ ਹੈਲਥ ਕਾਰਡ ਹੋਵੇ, ਕਿਸਾਨਾਂ ਦੀ ਮੰਡੀਆਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੋਵੇ, ਸਿੰਚਾਈ ’ਤੇ ਪੂਰਾ ਧਿਆਨ ਦੇਣਾ ਹੋਵੇ, ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੋਵੇ ਜਾਂ ਘੱਟੋ-ਘੱਟ ਸਮਰਥਨ ਮੁੱਲ ’ਚ ਕਈ ਗੁਣਾ ਵਾਧਾ, ਅਸੀਂ ਹਰ ਤਰੀਕੇ ਨਾਲ ਕਿਸਾਨਾਂ ਨੂੰ ਮੱਦਦ ਪਹੁੰਚਾ ਰਹੇ ਹਾਂ।

ਬੀਤੇ 10 ਸਾਲਾਂ ’ਚ ਅਸੀਂ ਪੂਰੇ ਪੰਜਾਬ ’ਚ ਝੋਨੇ ਅਤੇ ਕਣਕ ਦੀ ਰਿਕਾਰਡ ਖਰੀਦ ਕੀਤੀ ਹੈ। ਜਿਸ ਭਾਅ ’ਤੇ ਕਾਂਗਰਸ ਸਰਕਾਰ ਵੇਲੇ ਫਸਲਾਂ ਦੀ ਖਰੀਦ ਕੀਤੀ ਜਾਂਦੀ ਸੀ, ਹੁਣ ਉਸ ਐੱਮ. ਐੱਸ. ਪੀ. ਨੂੰ ਢਾਈ ਗੁਣਾ ਵਧਾ ਦਿੱਤਾ ਗਿਆ ਹੈ। ਪੰਜਾਬ ’ਚ ਮੋਟੇ ਅਨਾਜ ਦੀ ਪੈਦਾਵਾਰ ਵੀ ਬਹੁਤ ਹੁੰਦੀ ਹੈ। ਸਾਡੀ ਸਰਕਾਰ ਇਸ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਮੁਹਿੰਮ ਚਲਾ ਰਹੀ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਅਸੀਂ ਕੇਂਦਰ ਸਰਕਾਰ ਦੇ ਕੰਮਾਂ ਨੂੰ ਲੈ ਕੇ ਪੰਜਾਬ ਦੇ ਹਰ ਪਿੰਡ ’ਚ ਜਾ ਰਹੇ ਹਾਂ। ਪੰਜਾਬ ਦੇ ਹਰ ਖੇਤਰ ’ਚ ਸਾਡੀ ਪਹੁੰਚ ਵਧ ਰਹੀ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਜਾਵੇਗਾ, ਤੁਸੀਂ ਦੇਖੋਗੇ ਕਿ ਸਾਡਾ ਰਿਸ਼ਤਾ ਡੂੰਘਾ ਹੁੰਦਾ ਜਾ ਰਿਹਾ ਹੈ।

ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਪੰਜਾਬ ’ਚ ਇਕ ਬਹੁਤ ਵੱਡਾ ਮੁੱਦਾ ਹੈ। ਫਤਹਿ ਰੈਲੀ ਦੌਰਾਨ ਤੁਸੀਂ ਕਿਹਾ ਕਿ ਨਸ਼ਾ ਹੁਣ ਦਿੱਲੀ ਦੇ ਨੌਜਵਾਨਾਂ ਤੱਕ ਪਹੁੰਚ ਗਿਆ ਹੈ। ਇਹ ਨਸ਼ੇ ਦੀ ਸਮੱਗਲਿੰਗ ਦੀ ਘਟਨਾ ਪੰਜਾਬ ਦੇ ਬਾਰਡਰ ’ਤੇ ਹੀ ਨਹੀਂ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਗੁਜਰਾਤ ਦੇ ਬਾਰਡਰ ’ਤੇ ਵੀ ਦੇਖਣ ਨੂੰ ਮਿਲ ਰਹੀਆਂ ਹਨ, ਤਾਂ ਸਵਾਲ ਇਹ ਹੈ ਕਿ ਇਸ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਦੀ ਕੀ ਪਲਾਨਿੰਗ ਹੈ?

ਨਸ਼ੇ ਦੀ ਲਤ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਸਰਹੱਦੀ ਸੂਬਿਆਂ ਅਤੇ ਖਾਸ ਕਰ ਕੇ ਪੰਜਾਬ ’ਚ ਇਹ ਸਮੱਸਿਆ ਹੋਰ ਡੂੰਘੀ ਹੈ। ਨਸ਼ੇ ਨਾਲ ਜੁੜੇ ਮੁਲਜ਼ਮਾਂ ਨੂੰ ਸੂਬਾ ਸਰਕਾਰ ਤੋਂ ਸਰਪ੍ਰਸਤੀ ਮਿਲ ਰਹੀ ਹੈ। ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਡੀ ਸਰਕਾਰ ਕਈ ਪੱਧਰਾਂ ’ਤੇ ਉਪਰਾਲੇ ਕਰ ਰਹੀ ਹੈ। ਇਕ ਤਾਂ ਸੁਰੱਖਿਆ ਏਜੰਸੀਆਂ ਦੇ ਪੱਧਰ ’ਤੇ ਕਾਨੂੰਨੀ ਤੌਰ ’ਤੇ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਚੌਕਸ ਹਾਂ। ਦੂਜਾ, ਅਸੀਂ ਇਕ ਮਨੁੱਖੀ ਪਹੁੰਚ ਨਾਲ ਇਸ ਦਾ ਸ਼ਿਕਾਰ ਬਣੇ ਲੋਕਾਂ ਨੂੰ ਇਕ ਹੋਰ ਮੌਕਾ ਦੇਣ ਲਈ, ਉਨ੍ਹਾਂ ਦੇ ਮੁੜ-ਵਸੇਬੇ ਲਈ ਵਚਨਬੱਧ ਹਾਂ। ਮੈਂ ਪਹਿਲਾਂ ਵੀ ਇਸ ਵਿਸ਼ੇ ਬਾਰੇ ਕਈ ਵਾਰ ਗੱਲ ਕਰ ਚੁੱਕਾ ਹਾਂ। ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਮੈਂ ਇਸ ਬਾਰੇ ਚਰਚਾ ਕੀਤੀ ਹੈ। ਸਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਿਕਾਸ ਦੇ ਸਕਾਰਾਤਮਕ ਮਾਹੌਲ ਨਾਲ ਹੱਲ ਕੀਤੀਆਂ ਜਾ ਸਕਦੀਆਂ ਹਨ। ਉਹ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਫੋਕਸ ਹੈ ਕਿ ਅਸੀਂ ਇਸ ਤਰ੍ਹਾਂ ਦੇ ਕੰਮ ’ਚ ਜਿੰਨਾ ਹੋ ਸਕੇ, ਸਮਾਜ ਨੂੰ ਨਾਲ ਲੈ ਕੇ ਚੱਲੀਏ। ਸਰਕਾਰ ਦੀ ਕੋਸ਼ਿਸ਼ ਤਾਂ ਹੈ ਪਰ ਇਸ ’ਚ ਜਦੋਂ ਸਮਾਜ ਦੀ ਸ਼ਕਤੀ ਮਿਲ ਜਾਂਦੀ ਹੈ, ਤਾਂ ਸਕਾਰਾਤਮਕ ਊਰਜਾ ਕਈ ਗੁਣਾ ਵਧ ਜਾਂਦੀ ਹੈ।

PunjabKesari

ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ ਹਨ ਕਿ ਭਾਜਪਾ ਨੇ ਰਾਮ ਮੰਦਰ ਦੇ ਧਾਰਮਿਕ ਮੁੱਦੇ ਨੂੰ ਸਿਆਸੀ ਮੁੱਦਾ ਬਣਾ ਦਿੱਤਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਰਾਮ ਮੰਦਰ ਰਾਹੀਂ ਆਪਣੇ ਹੱਕ ’ਚ ਭੁਗਤਾਉਣਾ ਚਾਹੁੰਦੀ ਹੈ। ਕੀ ਰਾਮ ਮੰਦਰ ਦੇ ਨਿਰਮਾਣ ਤੋਂ ਭਾਜਪਾ ਨੂੰ ਸਿਆਸੀ ਫਾਇਦਾ ਮਿਲ ਰਿਹਾ ਹੈ?

ਰਾਮ ਮੰਦਰ ਰਾਜਨੀਤੀ ਦਾ ਵਿਸ਼ਾ ਹੈ ਹੀ ਨਹੀਂ, ਰਾਮ ਮੰਦਰ ਆਸਥਾ ਦਾ ਵਿਸ਼ਾ ਹੈ। ਰਾਮ ਮੰਦਰ ਭਾਰਤ ਦੇ ਸਵੈ-ਮਾਣ ਦਾ, ਭਾਰਤ ਦੇ ਸੱਭਿਆਚਾਰਕ ਮਾਣ ਦਾ, ਭਾਰਤ ਦੇ ਇਤਿਹਾਸ ਨਾਲ ਜੁੜਿਆ ਵਿਸ਼ਾ ਹੈ। ਰਾਮ ਮੰਦਰ ਨੇ ਪੂਰੇ ਦੇਸ਼ ’ਚ ਏਕਤਾ ਦੀ ਭਾਵਨਾ ਦਾ ਸੰਚਾਰ ਕੀਤਾ ਹੈ। ਪੂਰੇ ਦੇਸ਼ ’ਚ ਇਸ ਗੱਲ ਨਾਲ ਖੁਸ਼ੀ ਦੀ ਲਹਿਰ ਹੈ ਕਿ 500 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਆਪਣੇ ਅਲੌਕਿਕ ਅਤੇ ਸ਼ਾਨਦਾਰ ਮੰਦਰ ’ਚ ਬਿਰਾਜੇ ਹਨ। ਰਾਮ ਮੰਦਰ ’ਤੇ ਰਾਜਨੀਤੀ ਅਸੀਂ ਨਹੀਂ, ਸਗੋਂ ਵਿਰੋਧੀ ਧਿਰ ਕਰਦੀ ਆਈ ਹੈ। ਕਾਂਗਰਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਅਯੁੱਧਿਆ ’ਚ ਰਾਮ ਮੰਦਰ ਬਣ ਹੀ ਨਾ ਸਕੇ। ਅਦਾਲਤ ’ਚ ਉਨ੍ਹਾਂ ਕੀ-ਕੀ ਕਿਹਾ, ਇਹ ਪੂਰੇ ਦੇਸ਼ ਨੇ ਦੇਖਿਆ। ਰਾਮ ਮੰਦਰ ਨਿਰਮਾਣ ਦੇ ਰਾਹ ’ਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੰਦਰ ਦਾ ਨਿਰਮਾਣ ਹੋਇਆ, ਤਾਂ ‘ਇੰਡੀਆ’ ਗੱਠਜੋੜ ਨੇ ਪ੍ਰਾਣ-ਪ੍ਰਤਿਸ਼ਠਾ ਤੋਂ ਦੂਰੀ ਬਣਾ ਲਈ। ਚੋਣ ਪ੍ਰਚਾਰ ਦੌਰਾਨ ਇਹ ਮੰਦਰ ਜਾ ਰਹੇ ਹਨ, ਸਿਰਫ ਰਾਮ ਮੰਦਰ ਜਾਣ ਨਾਲ ਬਚ ਰਹੇ ਹਨ। ਉਨ੍ਹਾਂ ਦੀ ਪਾਰਟੀ ਦੇ ਜਿਹੜੇ ਲੋਕ ਮੰਦਰ ਦੇ ਦਰਸ਼ਨ ਲਈ ਗਏ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਹ ਲੋਕ ਅਜਿਹਾ ਕਿਉਂ ਕਰ ਰਹੇ ਹਨ, ਇਹ ਸਮਝਣਾ ਮੁਸ਼ਕਲ ਨਹੀਂ ਹੈ। ਤਾਂ ਰਾਮ ਮੰਦਰ ’ਤੇ ਰਾਜਨੀਤੀ ਵਿਰੋਧੀ ਧਿਰ ਕਰ ਰਹੀ ਹੈ। ਸਾਡੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਅਸੀਂ ਇਸ ਮੁੱਦੇ ਨੂੰ ਕਦੇ ਹੱਲ ਨਹੀਂ ਹੋਣ ਦੇਵਾਂਗੇ ਪਰ ਭਾਜਪਾ ਨੇ ਵੱਧ-ਚੜ੍ਹ ਕੇ ਰਾਮ ਮੰਦਰ ਨਿਰਮਾਣ ’ਚ ਸਹਿਯੋਗ ਕੀਤਾ। ਅਸੀਂ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਸਾਡੀ ਸਰਕਾਰ ਦੌਰਾਨ ਕਰੋੜਾਂ ਰਾਮ ਭਗਤਾਂ ਦਾ ਸੁਪਨਾ ਪੂਰਾ ਹੋਇਆ ਅਤੇ ਸਾਡੀ ਲੰਬੀ ਤਪੱਸਿਆ ਦੇ ਸੁਖਦਾਈ ਨਤੀਜੇ ਆਏ।

ਕੀ ਭਾਜਪਾ ਪੰਜਾਬ ਦੇ ਲੋਕਾਂ ਤੱਕ ਆਪਣੇ ਮੁੱਦਿਆਂ ਨੂੰ ਪਹੁੰਚਾ ਪਾਈ ਹੈ? ਵਿਰੋਧੀ ਧਿਰ ਭਾਜਪਾ ਦੇ ਮੁੱਦਿਆਂ ਤੋਂ ਜ਼ਿਆਦਾ ਤੁਹਾਡੇ ’ਤੇ ਹਮਲਾਵਰ ਹੈ। ਵਿਰੋਧੀ ਧਿਰ ਤੁਹਾਡੀ ਰਿਟਾਇਰਮੈਂਟ ਦੀ ਗੱਲ ਕਰ ਰਹੀ ਹੈ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਇਨ੍ਹਾਂ ਚੋਣਾਂ ’ਚ ਭਾਜਪਾ ਦਾ ਮੁੱਦਾ ਵਿਕਾਸ ਹੈ ਪਰ ਵਿਰੋਧੀ ਧਿਰ ਦਾ ਮੁੱਦਾ ਮੋਦੀ ਹੈ। ਭਾਜਪਾ ਕਹਿ ਰਹੀ ਹੈ ਕਿ ਅਸੀਂ ਦੇਸ਼ ਦੀ ਅਰਥਵਿਵਸਥਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗੇ। ਭਾਜਪਾ ਗਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੀ ਗੱਲ ਕਰ ਰਹੀ ਹੈ। ਭਾਜਪਾ ਅੱਤਵਾਦ ’ਤੇ ਜ਼ੀਰੋ ਟਾਲਰੈਂਸ ਦੀ ਗੱਲ ਕਰ ਰਹੀ ਹੈ। ਭਾਜਪਾ ਇਸ ਗੱਲ ਦੀ ਗਾਰੰਟੀ ਦੇ ਰਹੀ ਹੈ ਕਿ ਹਰ ਭ੍ਰਿਸ਼ਟ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਪਰ ਵਿਰੋਧੀ ਧਿਰ ਲਈ ਮੁੱਦਾ ਮੋਦੀ ਹੈ। ਭਾਜਪਾ ਨੇ ਦੇਸ਼ ਦੇ ਸਾਹਮਣੇ ਆਤਮ-ਨਿਰਭਰ ਭਾਰਤ ਦਾ ਵਿਜ਼ਨ ਰੱਖਿਆ ਹੈ ਪਰ ਜਦੋਂ ਤੁਸੀਂ ਵਿਰੋਧੀ ਧਿਰ ਨੂੰ ਪੁੱਛਦੇ ਹੋ ਤਾਂ ਉਹ ਮੋਦੀ ਤੋਂ ਇਲਾਵਾ ਹੋਰ ਕਿਸੇ ਬਾਰੇ ਗੱਲ ਨਹੀਂ ਕਰ ਸਕੇਗੀ।

‘ਇੰਡੀਆ’ ਗੱਠਜੋੜ ਕੋਲ ਦੇਸ਼ ਦੇ ਵਿਕਾਸ ਲਈ ਨਾ ਤਾਂ ਕੋਈ ਪਲਾਨ ਹੈ ਅਤੇ ਨਾ ਹੀ ਕੋਈ ਵਿਜ਼ਨ। ਇਸ ਲਈ ਉਨ੍ਹਾਂ ਨੇ ਮੋਦੀ ਖਿਲਾਫ ਝੂਠ ਫੈਲਾ ਕੇ ਚੋਣਾਂ ਜਿੱਤਣ ਦੀ ਯੋਜਨਾ ਬਣਾਈ ਅਤੇ ਮੋਦੀ ਦੇ ਰਿਟਾਇਰਮੈਂਟ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਦੇਖਿਓ, ਅਗਲੀਆਂ ਚੋਣਾਂ ’ਚ ਵੀ ਵਿਰੋਧੀ ਧਿਰ ਮੋਦੀ ਦੇ ਨਾਂ ਦੀ ਰਟ ਲਾਏਗੀ। ਪੰਜਾਬ ’ਚ ਭਾਜਪਾ ਮਜ਼ਬੂਤੀ ਨਾਲ ਚੋਣਾਂ ਲੜ ਰਹੀ ਹੈ। ਸਾਡੇ ਉਮੀਦਵਾਰ ਅਤੇ ਵਰਕਰ ਵਿਕਾਸ, ਰਾਸ਼ਟਰਵਾਦ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਗਾਰੰਟੀ ਲੈ ਕੇ ਲੋਕਾਂ ’ਚ ਜਾ ਰਹੇ ਹਨ। ਹਰ ਪਾਸੇ ਸਾਡੇ ਨੇਤਾਵਾਂ ਨੂੰ ਜਨਤਾ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।

ਕਾਂਗਰਸ ਅਤੇ ਆਮ ਆਦਮੀ ਪਾਰਟੀ ਬਾਕੀ ਜਗ੍ਹਾ ’ਤੇ ਇਕੱਠਿਆਂ ਚੋਣਾਂ ਲੜ ਰਹੀਆਂ ਹਨ ਪਰ ਪੰਜਾਬ ’ਚ ਵੱਖ-ਵੱਖ ਲੜ ਰਹੀਆਂ ਹਨ । ਇਸ ’ਤੇ ਤੁਹਾਡਾ ਕੀ ਕਹਿਣਾ ਹੈ?

ਨਾਲ ਹੀ, ਆਮ ਆਦਮੀ ਪਾਰਟੀ ਨੇ 2047 ਤੱਕ ਦਾ ਵਿਜ਼ਨ ਡਾਕੂਮੈਂਟ ਰਿਲੀਜ਼ ਕੀਤਾ ਹੈ। ‘ਇੰਡੀਆ’ ਗੱਠਜੋੜ ਦੇ ਨੇਤਾ ਸਿਆਸੀ ਨੂਰਾਕੁਸ਼ਤੀ ਦੀ ਜੋ ਖੇਡ ਖੇਡ ਰਹੇ ਹਨ, ਉਸ ਨੂੰ ਜਨਤਾ ਸਮਝ ਰਹੀ ਹੈ। ਇਹ ਦਿੱਲੀ ’ਚ ਹੱਥ ’ਚ ਹੱਥ ਫੜ ਕੇ ਫੋਟੋਆਂ ਖਿਚਵਾ ਰਹੇ ਹਨ, ਇਕ-ਦੂਜੇ ਦੀ ਤਾਰੀਫ਼ ਕਰ ਰਹੇ ਹਨ ਅਤੇ ਪੰਜਾਬ ’ਚ ਲੋਕਾਂ ਨੂੰ ਦੱਸ ਰਹੇ ਹਨ ਕਿ ਉਹ ਵੱਖਰੇ-ਵੱਖਰੇ ਹਨ। ਇਹ ਪੰਜਾਬ ਦੇ ਵੋਟਰਾਂ ਦਾ ਅਪਮਾਨ ਹੈ। ਇਹ ਲੋਕਤੰਤਰ ਦਾ ਅਪਮਾਨ ਹੈ। ਜੇਕਰ ਪਹਿਲਾਂ ਵਾਲਾ ਜ਼ਮਾਨਾ ਹੁੰਦਾ ਤਾਂ ਸ਼ਾਇਦ ਲੋਕਾਂ ਨੂੰ ਸਿਰਫ ਅਖ਼ਬਾਰਾਂ ਜਾਂ ਟੀ. ਵੀ. ਤੋਂ ਪਤਾ ਲੱਗ ਜਾਂਦਾ ਕਿ ਕੌਣ ਕਿਸ ਦੇ ਨਾਲ ਹੈ ਅਤੇ ਕੌਣ ਕਿਸ ਦੇ ਵਿਰੁੱਧ ਹੈ। ਅੱਜ ਸੋਸ਼ਲ ਮੀਡੀਆ ਦੇ ਦੌਰ ’ਚ ਪੰਜਾਬ ਦੇ ਵੋਟਰ ਦੇਖ ਰਹੇ ਹਨ ਕਿ ਇਹ ਨੇਤਾ ਦਿੱਲੀ ’ਚ ਕੀ ਕਰ ਰਹੇ ਹਨ ਅਤੇ ਪੰਜਾਬ ’ਚ ਆ ਕੇ ਇਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਨੂੰ ਭੁਲੇਖਾ ਹੈ ਕਿ ਉਹ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਵਰਗਲਾ ਲੈਣਗੀਆਂ ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਦੀ ਹਰ ਗੱਲ ਦੀ ਭਰੋਸੇਯੋਗਤਾ ਖਤਮ ਹੋ ਚੁੱਕੀ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਇਕ ਅਜਿਹੀ ਪਾਰਟੀ ਨਾਲ ਗੱਠਜੋੜ ਕਰ ​​ਰਹੀ ਹੈ, ਜਿਸ ’ਤੇ 1984 ਦੇ ਸਿੱਖ ਭਾਈਚਾਰੇ ਖਿਲਾਫ ਦੰਗੇ ਭੜਕਾਉਣ ਦਾ ਦਾਗ ਹੈ। ਆਮ ਆਦਮੀ ਪਾਰਟੀ ਇਸ ਨੂੰ ਕਿਵੇਂ ਸਹੀ ਠਹਿਰਾ ਸਕਦੀ ਹੈ। ਕਾਂਗਰਸ ਨੇ ਜਿਸ ਪਾਰਟੀ ਨੂੰ ਜਨਤਕ ਤੌਰ ’ਤੇ ਭ੍ਰਿਸ਼ਟ ਦੱਸਿਆ ਹੈ, ਸ਼ਰਾਬ ਘਪਲੇ ਦਾ ਦੋਸ਼ੀ ਦੱਸਿਆ ਹੈ, ਉਸ ਨਾਲ ਗੱਠਜੋੜ ਕਰ ਕੇ ਚੋਣਾਂ ਲੜ ਰਹੀ ਹੈ। ਇਹ ਇਕਜੁੱਟ ਹਨ, ਕਿਉਂਕਿ ਇਨ੍ਹਾਂ ਨੇ ਮਿਲਕੇ ਭ੍ਰਿਸ਼ਟਾਚਾਰ ਦੀ ਦੁਕਾਨ ਚਲਾਉਣੀ ਹੈ। ਇਹ ਇਕਜੁੱਟ ਹਨ ਕਿਉਂਕਿ ਇਨ੍ਹਾਂ ’ਤੇ ਜਾਂਚ ਏਜੰਸੀਆਂ ਨੇ ਆਪਣੀ ਪਕੜ ਕੱਸਣੀ ਸ਼ੁਰੂ ਕਰ ਦਿੱਤੀ ਹੈ। ਇਹ ਇਕਜੁੱਟ ਹਨ ਕਿਉਂਕਿ ਇਨ੍ਹਾਂ ਦੀ ਬੇੜੀ ਡੁੱਬ ਰਹੀ ਹੈ ਅਤੇ ਜਨਤਾ ਨੇ ਇਨ੍ਹਾਂ ਨੂੰ ਨਕਾਰ ਦਿੱਤਾ ਹੈ। 4 ਜੂਨ ਤੋਂ ਬਾਅਦ ਇਹ ਸਾਰੀਆਂ ਪਾਰਟੀਆਂ ‘ਇੰਡੀਆ’ ਗੱਠਜੋੜ ਦੀ ਬੇੜੀ ਤੋਂ ਛਾਲ ਮਾਰ ਕੇ ਭੱਜ ਜਾਣਗੀਆਂ। ਜਿੱਥੋਂ ਤੱਕ ਗੱਲ ਹੈ ਆਮ ਆਦਮੀ ਪਾਰਟੀ ਦੇ ਵਿਜ਼ਨ ਡਾਕੂਮੈਂਟ ਦਾ ਸਵਾਲ ਹੈ, ਜਿਨ੍ਹਾਂ ਕੋਲ ਦੇਸ਼ ਪ੍ਰਤੀ ਕੋਈ ਵਿਜ਼ਨ ਨਹੀਂ ਹੈ, ਉਹ ਭਾਵੇਂ ਜਿੰਨੇ ਡਾਕੂਮੈਂਟ ਕੱਢ ਲੈਣ, ਕਿਸ ਨੂੰ ਫਰਕ ਪੈਂਦਾ ਹੈ। ਪੰਜਾਬ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਮੁੱਖ ਮੰਤਰੀ ਸਿਰਫ਼ ਨਾਂ ਦਾ ਸੀ. ਐੱਮ. ਹੈ, ਉਸ ਦਾ ਰਿਮੋਟ ਤਾਂ ਦਿੱਲੀ ਤੋਂ ਕੰਟਰੋਲ ਹੁੰਦਾ ਹੈ ਅਤੇ ਕੁਝ ਦਿਨਾਂ ਬਾਅਦ ਤਿਹਾੜ ਜੇਲ ਤੋਂ ਕੰਟਰੋਲ ਹੋ ਹੋਵੇਗਾ।

PunjabKesari

ਹਰਿਆਣਾ ’ਚ ਭਾਜਪਾ ਨੇ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਕੁਝ ਤਾਂ ਸਿਟਿੰਗ ਐੱਮ. ਪੀ. ਹਨ। ਪਰ ਜ਼ਿਆਦਾਤਰ ਅਜਿਹੇ ਉਮੀਦਵਾਰ ਹਨ ਜੋ ਕਾਂਗਰਸ ਜਾਂ ਹੋਰ ਪਾਰਟੀਆਂ ਤੋਂ ਇੰਪੋਰਟ ਕੀਤੇ ਗਏ ਹਨ, ਅਜਿਹਾ ਕਿਉਂ? ਕੀ ਇਸ ਨਾਲ ਭਾਜਪਾ ਵਰਕਰ ਨਿਰਾਸ਼ ਨਹੀਂ ਹੋਣਗੇ? ਤੁਹਾਡੇ ਕੁਝ ਨੇਤਾ ਤਾਂ ਕਾਂਗਰਸ ’ਚ ਵੀ ਸ਼ਾਮਲ ਹੋ ਗਏ ਹਨ। ਕੁਝ ਆਜ਼ਾਦ ਵਿਧਾਇਕਾਂ ਨੇ ਵੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ’ਚ ਇਹ ਭਾਜਪਾ ਲਈ ਘਾਟੇ ਦਾ ਸੌਦਾ ਤਾਂ ਨਹੀਂ ਹੈ?

ਹਰਿਆਣਾ ’ਚ ਭਾਜਪਾ ਬਹੁਤ ਮਜ਼ਬੂਤੀ ਨਾਲ ਚੋਣਾਂ ਲੜ ਰਹੀ ਹੈ। ਪਿਛਲੀ ਵਾਰ 10 ਦੀਆਂ 10 ਸੀਟਾਂ ’ਤੇ ਸਾਡੇ ਸੰਸਦ ਮੈਂਬਰ ਸਨ। ਇਸ ਵਾਰ ਵੀ ਅਸੀਂ ਆਪਣਾ ਪੁਰਾਣਾ ਰਿਕਾਰਡ ਦੁਹਰਾਵਾਂਗੇ। ਅਸੀਂ ਸਾਰੀਆਂ ਸੀਟਾਂ ’ਤੇ ਸਮਰੱਥ ਉਮੀਦਵਾਰ ਦਿੱਤੇ ਹਨ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਅਸੀਂ ਬਹੁਮਤ ’ਚ ਹਾਂ ਅਤੇ ਮੁੱਖ ਮੰਤਰੀ ਸੈਣੀ ਦੀ ਸਰਕਾਰ ਪੂਰੀ ਤਾਕਤ ਨਾਲ ਕੰਮ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ’ਚ ਵੀ ਤੁਸੀਂ ਸੂਬੇ ’ਚ ਭਾਜਪਾ ਦੀ ਲਹਿਰ ਮਹਿਸੂਸ ਕਰੋਗੇ।

ਭਾਜਪਾ ਨੇ 2014 ’ਚ ਕਾਂਗਰਸ ਦੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਤੁਹਾਨੂੰ ਲੋਕ ਸਭਾ ਚੋਣਾਂ ਦਾ ਚਿਹਰਾ ਬਣਾਇਆ ਸੀ, ਫਿਰ 2019 ’ਚ ਅਤੇ ਹੁਣ 2024 ’ਚ ਵੀ ਤੁਹਾਡੇ ਨਾਂ ’ਤੇ ਵੋਟ ਮੰਗ ਰਹੀ ਹੈ। ਅਜਿਹਾ ਲੱਗ ਰਿਹਾ ਹੈ ਕਿ ਮੋਦੀ ਮਾਈਨਸ ਭਾਜਪਾ ਕੁਝ ਵੀ ਨਹੀਂ ਹੈ। ਅਜਿਹੇ ’ਚ ਭਾਜਪਾ ਭਵਿੱਖ ਦੀ ਲੜਾਈ ਕਿਵੇਂ ਲੜ ਸਕੇਗੀ?

ਭਾਜਪਾ ਨੇ ਮੇਰੇ ਵਰਗੇ ਇਕ ਆਮ ਵਰਕਰ ਨੂੰ ਜੋ ਦਿੱਤਾ ਹੈ, ਉਸ ਦਾ ਰਜ਼ਾ ਮੈਂ ਸਾਰੀ ਉਮਰ ਨਹੀਂ ਚੁਕਾ ਸਕਾਂਗਾ। ਭਾਜਪਾ ਵਿਚਾਰਧਾਰਾ ਨਾਲ ਜੁੜੀ ਪਾਰਟੀ ਹੈ ਅਤੇ ਇਹ ਵਿਚਾਰਧਾਰਾ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਸੀ ਅਤੇ ਭਵਿੱਖ ’ਚ ਵੀ ਰਹੇਗੀ। ਵੱਖ-ਵੱਖ ਸਮਿਆਂ ’ਤੇ ਵੱਖ-ਵੱਖ ਸ਼ਖਸੀਅਤਾਂ ਨੇ ਆਪਣੀ ਸ਼ਕਤੀ ਅਨੁਸਾਰ ਇਸ ਵਿਚਾਰਧਾਰਾ ਨੂੰ ਅੱਗੇ ਤੋਰਿਆ ਹੈ। ਮੋਦੀ ਸਿਰਫ਼ ਇਕ ਚਿਹਰਾ ਹੈ ਪਰ ਇਸ ਵਿਚਾਰਧਾਰਾ ਨੂੰ ਮੋਦੀ ਦੇ ਨਾਲ-ਨਾਲ ਭਾਜਪਾ ਦੇ ਕਰੋੜਾਂ ਵਰਕਰ ਅੱਗੇ ਵਧਾ ਰਹੇ ਹਨ। 2014 ’ਚ ਅਸੀਂ ਲੋਕਾਂ ’ਚ ਉਮੀਦ ਲੈ ਕੇ ਗਏ ਸੀ। 2019 ’ਚ ਪੰਜ ਸਾਲ ਦੇ ਕੰਮਾਂ ਦਾ ਹਿਸਾਬ ਲੈ ਕੇ ਗਏ ਸੀ ਅਤੇ ਹੁਣ 2024 ’ਚ ਅਸੀਂ ਇਕ ਵਿਕਸਤ ਭਾਰਤ ਦਾ ਸੰਕਲਪ ਲੈ ਕੇ ਲੋਕਾਂ ਵਿਚ ਜਾ ਰਹੇ ਹਾਂ। ਲੋਕਾਂ ਦੇ ਸਾਹਮਣੇ ਸਾਡੇ 10 ਸਾਲਾਂ ਦਾ ਟ੍ਰੈਕ ਰਿਕਾਰਡ ਵੀ ਹੈ। ਲੋਕ ਦੇਖ ਰਹੇ ਹਨ ਕਿ ਕਿਸ ਨੇ ਵਾਅਦੇ ਪੂਰੇ ਕਰ ਕੇ ਵਿਖਾਏ ਹਨ। ਵਿਕਸਤ ਭਾਰਤ ਦਾ ਸੰਕਲਪ ਇਕੱਲੇ ਮੋਦੀ ਦਾ ਨਹੀਂ ਹੈ, ਸਗੋਂ ਮੇਰੀ ਪੂਰੀ ਟੀਮ ਸੁਪਨੇ ਨੂੰ ਪੂਰਾ ਕਰਨ ’ਚ ਰੁੱਝੀ ਹੋਈ ਹੈ। ਅਸੀਂ ਦੇਸ਼ ਦੇ ਭਵਿੱਖ ਨੂੰ ਧਿਆਨ ’ਚ ਰੱਖ ਕੇ ਕੰਮ ਕਰ ਰਹੇ ਹਾਂ। ਦੇਸ਼ ਦਾ ਭਵਿੱਖ ਸੁਰੱਖਿਅਤ ਹੈ ਤਾਂ ਭਾਜਪਾ ਦਾ ਭਵਿੱਖ ਵੀ ਸੁਰੱਖਿਅਤ ਹੈ।

PunjabKesari

ਕਰਨਾਟਕ ਨੂੰ ਛੱਡ ਕੇ ਭਾਜਪਾ ਦਾ ਦੱਖਣ ’ਚ ਕਿਤੇ ਵੀ ਪ੍ਰਭਾਵ ਨਹੀਂ ਰਿਹਾ। ਕੀ ਇਨ੍ਹਾਂ ਚੋਣਾਂ ’ਚ ਭਾਜਪਾ ਨੂੰ ਦੱਖਣ ਭਾਰਤ ਦੇ ਸੂਬਿਆਂ ’ਚ ਕਮਲ ਖਿੜਣ ਦੀ ਉਮੀਦ ਹੈ?

ਅੱਜ ਦੱਖਣ ਭਾਰਤ ਦੀ ਇਕੱਲੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ। ਪੁੱਡੂਚੇਰੀ ’ਚ ਸਾਡੇ ਗੱਠਜੋੜ ਦੀ ਸਰਕਾਰ ਹੈ। ਆਉਣ ਵਾਲੇ ਸਮੇਂ ’ਚ ਆਂਧਰਾ ਪ੍ਰਦੇਸ਼ ’ਚ ਸਾਡੇ ਗੱਠਜੋੜ ਦੀ ਸਰਕਾਰ ਬਣੇਗੀ। ਉਹ ਦਿਨ ਦੂਰ ਨਹੀਂ, ਜਦੋਂ ਤੇਲੰਗਾਨਾ ’ਚ ਸਾਡਾ ਮੁੱਖ ਮੰਤਰੀ ਹੋਵੇਗਾ। ਤਾਮਿਲਨਾਡੂ ਅਤੇ ਕੇਰਲ ’ਚ ਵੀ ਸਾਨੂੰ ਲੋਕਾਂ ਦਾ ਬਹੁਤ ਵੱਡਾ ਸਮਰਥਨ ਹੈ। ਦੱਖਣ ਭਾਰਤ ਦੇ ਸਾਰੇ ਸੂਬਿਆਂ ’ਚ ਸਾਡਾ ਸੀਟ ਸ਼ੇਅਰ ਅਤੇ ਵੋਟ ਸ਼ੇਅਰ ਵਧੇਗਾ। ਭਾਜਪਾ ਅਤੇ ਦੱਖਣ ਭਾਰਤ ਦਾ ਰਿਸ਼ਤਾ ਬਹੁਤ ਪੁਰਾਣਾ ਅਤੇ ਮਜ਼ਬੂਤ ​​ਹੈ। 1984 ’ਚ ਜਦੋਂ ਸਾਡੇ ਦੋ ਸੰਸਦ ਮੈਂਬਰ ਸਨ, ਤਾਂ ਉਨ੍ਹਾਂ ’ਚੋਂ ਇਕ ਦੱਖਣ ਭਾਰਤ ਤੋਂ ਸੀ। ਅਸੀਂ ਦੱਖਣ ਭਾਰਤ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਇਨ੍ਹਾਂ ਚੋਣਾਂ ’ਚ ਵੀ ਅਸੀਂ ਦੱਖਣ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਾਂਗੇ।

ਭਾਰਤ ਵਿਭਿੰਨਤਾ ਦਾ ਦੇਸ਼ ਹੈ। ਇਥੇ ਕਈ ਧਰਮਾਂ ਦੇ ਲੋਕ ਰਹਿੰਦੇ ਹਨ ਪਰ ਕਈ ਵਾਰ ਬਿਆਨਬਾਜ਼ੀਆਂ ਤੋਂ ਲੱਗਦਾ ਹੈ ਕਿ ਦੇਸ਼ ’ਚ ਦੋ ਧਰੁਵ ਬਣ ਗਏ ਹਨ। ਜਿਸ ’ਚ ਇਕ ਪਾਸੇ ਹਿੰਦੂ ਹਨ ਅਤੇ ਦੂਜੇ ਪਾਸੇ ਮੁਸਲਮਾਨ। ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਜਾ ਰਹੀਆਂ ਹਨ, ਕੀ ਸਮਾਜ ’ਚ ਸੰਕਟ ਆ ਸਕਦਾ ਹੈ? ਸਭ ਠੀਕ ਰਹੇ, ਇਸ ਦੇ ਲਈ ਤੁਹਾਡੇ ਹਿਸਾਬ ਨਾਲ ਸਮਾਜ ਨੂੰ ਕੀ ਕਰਨਾ ਚਾਹੀਦਾ ਹੈ?

ਸਾਡੀ ਸਰਕਾਰ ਸੈਚੂਰੇਸ਼ਨ ਦੇ ਅਪ੍ਰੋਚ ਨਾਲ ਕੰਮ ਕਰਦੀ ਹੈ। ਅੱਜ ਅਸੀਂ ਆਪਣੀਆਂ ਯੋਜਨਾਵਾਂ ਦਾ ਲਾਭ 100 ਫੀਸਦੀ ਲਾਭਪਾਤਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਲਾਭ ਹਿੰਦੂਆਂ ਨੂੰ ਵੀ ਮਿਲ ਰਿਹਾ ਹੈ ਤੇ ਮੁਸਲਮਾਨਾਂ ਨੂੰ ਵੀ। ਅੱਜ 80 ਕਰੋੜ ਤੋਂ ਵੱਧ ਲੋੜਵੰਦਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਸਰਕਾਰੀ ਗੋਦਾਮਾਂ ’ਚੋਂ ਅਨਾਜ ਹਿੰਦੂ ਦੇ ਘਰ ਵੀ ਜਾ ਰਿਹਾ ਹੈ ਤੇ ਮੁਸਲਮਾਨ ਦੇ ਘਰ ਵੀ। ਅਸੀਂ ਪੱਕੇ ਮਕਾਨ ਬਣਾ ਰਹੇ ਹਾਂ, ਉਨ੍ਹਾਂ ’ਚ ਹਿੰਦੂ ਪਰਿਵਾਰ ਵੀ ਰਹਿ ਰਹੇ ਹਨ ਤੇ ਮੁਸਲਮਾਨ ਪਰਿਵਾਰ ਵੀ। ਅੱਜ ਆਯੂਸ਼ਮਾਨ ਕਾਰਡ ਨਾਲ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਗਾਰੰਟੀ ਮਿਲੀ ਹੈ। ਇਹ ਗਾਰੰਟੀ ਹਿੰਦੂ ਕੋਲ ਵੀ ਹੈ ਤੇ ਮੁਸਲਮਾਨ ਕੋਲ ਵੀ। ਭਾਜਪਾ ਨੇ ਇਕ ਹੋਰ ਗਾਰੰਟੀ ਦਿੱਤੀ ਹੈ। ਦੇਸ਼ ਦੇ 70 ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਦੇ ਇਲਾਜ ਦਾ ਖਰਚਾ ਹੁਣ ਸਰਕਾਰ ਚੁੱਕੇਗੀ। ਸਾਡੇ ਲਈ ਤਾਂ ਹਿੰਦੂ-ਮੁਸਲਮਾਨ ਵੱਖ-ਵੱਖ ਹਨ ਹੀ ਨਹੀਂ। ਮੇਰੇ ਲਈ ਉਹ 140 ਕਰੋੜ ਭਾਰਤੀ ਹਨ। ਸਰਕਾਰ ਦੇ ਪੱਧਰ ’ਤੇ ਕਿਤੇ ਵੀ ਕੋਈ ਭੇਦਭਾਵ ਨਹੀਂ ਹੈ। ਤਾਂ ਸਵਾਲ ਇਹ ਹੈ ਕਿ ਹਿੰਦੂ-ਮੁਸਲਿਮ ਕੌਣ ਕਰ ਰਿਹਾ ਹੈ? ਕੀ ਕਿਸੇ ਨੇ ਉਨ੍ਹਾਂ ਤੋਂ ਜਾ ਕੇ ਪੁੱਛਿਆ ਕਿ ਜੋ ਵਿਵਸਥਾ ਸੰਵਿਧਾਨ ’ਚ ਹੈ ਹੀ ਨਹੀਂ, ਉਸ ਨੂੰ ਕਿਵੇਂ ਅਮਲ ’ਚ ਲਿਆਉਣਗੇ? ਕੀ ਇਸ ਦੇ ਲਈ ਉਹ ਸੰਵਿਧਾਨ ਬਦਲ ਦੇਣਗੇ? ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਵਾਲੀਆਂ ਸਰਕਾਰਾਂ ਸੱਤਾ ’ਤੇ ਕਾਬਜ਼ ਰਹੀਆਂ। ਹੌਲੀ-ਹੌਲੀ ਲੋਕਾਂ ਦੇ ਮਨ ’ਚ ਇਹ ਗੱਲ ਬੈਠ ਗਈ ਕਿ ਇਹ ਤਾਂ ਹੁੰਦਾ ਹੀ ਹੈ। ਨੇਤਾ ਹੈ ਤਾਂ ਭ੍ਰਿਸ਼ਟਾਚਾਰ ਕਰੇਗਾ ਹੀ। ਸਰਕਾਰ ਦੀਆਂ ਨੀਤੀਆਂ ’ਚ ਤੁਸ਼ਟੀਕਰਨ ਦੀ ਸੋਚ ਸਵੀਕਾਰ ਨਹੀਂ ਕੀਤਾ ਜਾ ਸਕਦੀ। ਭਾਜਪਾ ਦੀ ਸਰਕਾਰ ਅਜਿਹੇ ਹਰ ਕਦਮ ਦੇ ਵਿਰੋਧ ’ਚ ਡੱਟ ਕੇ ਖੜ੍ਹੀ ਹੋਵੇਗੀ। ਮੇਰਾ ਸੰਕਲਪ ਹੈ ਕਿ ਮੈਂ ਐੱਸ. ਸੀ./ਐੱਸ. ਟੀ./ਓ. ਬੀ. ਸੀ. ਰਾਖਵੇਂਕਰਨ ਨੂੰ ਖਤਮ ਨਹੀਂ ਕਰਨ ਦਿਆਂਗਾ। ਮੇਰਾ ਸੰਕਲਪ ਹੈ ਕਿ ਮੈਂ ਦਲਿਤਾਂ, ਪੱਛੜੇ ਵਰਗਾਂ ਅਤੇ ਆਦਿਵਾਸੀਆਂ ਦੇ ਹੱਕਾਂ ਲਈ ਲੜਦਾ ਰਹਾਂਗਾ। ਵਾਂਝੇ ਵਰਗਾਂ ਦੇ ਜੋ ਹੱਕ ਹਨ, ਮੋਦੀ ਉਨ੍ਹਾਂ ਦਾ ਚੌਕੀਦਾਰ ਹੈ।

 

  • Lok Sabha Elections
  • Prime Minister Modi
  • Jag Bani
  • Narendra Modi
  • Interview
  • ਲੋਕ ਸਭਾ ਚੋਣਾਂ
  • ਪ੍ਰਧਾਨ ਮੰਤਰੀ ਮੋਦੀ
  • ਜਗ ਬਾਣੀ
  • ਇੰਟਰਵਿਊ

2000 ਰੁਪਏ ਪਿੱਛੇ ਛਿੜਿਆ ਵਿਵਾਦ, ਗੁਰਦੁਆਰੇ ਦੇ ਸੇਵਾਦਾਰ ਵੱਲੋਂ ਪਾਠੀ ਦਾ ਖੰਜਰ ਮਾਰ ਕਤਲ

NEXT STORY

Stories You May Like

  • kewal singh dhillon
    ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਵਿੱਢੀ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ : ਕੇਵਲ ਸਿੰਘ ਢਿੱਲੋਂ
  • fmcg companies focus on increasing sales during festive season
    FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ 'ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ
  • kewal singh dhillon statement
    ਪੰਜਾਬ 'ਚ SIR ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਦਾ ਅਹਿਮ ਬਿਆਨ, ਵਿਰੋਧੀਆਂ ਪਾਰਟੀਆਂ ਨੂੰ ਦਿੱਤਾ ਜਵਾਬ
  • harsimrat kaur badal statement
    ਹਰਸਿਮਰਤ ਬਾਦਲ ਨੇ ਨਸ਼ਿਆਂ ਨੂੰ ਲੈ ਕੇ ਸਰਕਾਰ 'ਤੇ ਤਿੱਖੇ ਸਵਾਲ ਚੁੱਕੇ
  • pakistani pm shehbaz sharif big statement on terrorism at the unga
    UNGA 'ਚ ਪਾਕਿਸਤਾਨੀ PM ਸ਼ਹਿਬਾਜ਼ ਸ਼ਰੀਫ਼ ਨੇ ਅੱਤਵਾਦ ਨੂੰ ਲੈ ਕੇ ਦਿੱਤਾ ਵੱਡਾ ਬਿਆਨ
  • a major blow for punjab  s electricity consumers
    ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਕਾਰਨ
  • punjab vapar mandal upi
    UPI ਨੂੰ ਲੈ ਕੇ ਪੰਜਾਬ ਵਪਾਰ ਮੰਡਲ ਦਾ ਵੱਡਾ ਐਲਾਨ
  • village harinou waris punjab
    ਪੰਜਾਬ ਦੇ ਚਰਚਿਤ ਪਿੰਡ ਹਰੀਨੌ ਦੇ ਲੋਕਾਂ ਨੇ 'ਵਾਰਿਸ ਪੰਜਾਬ ਦੇ' ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਦਿੱਤੀ ਚੇਤਾਵਨੀ
  • the voices of those raising their voices against them are being suppressed
    ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ...
  • senior officials reviewed the arrangements ahead of amit shah visit
    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
Trending
Ek Nazar
pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • the voices of those raising their voices against them are being suppressed
      ਨਸ਼ਿਆਂ ਨੂੰ ਰੋਕਣ ਦੀ ਬਜਾਏ, ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਈ...
    • senior officials reviewed the arrangements ahead of amit shah visit
      ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
    • theft in sunam
      ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾ, ਟੂਟੀਆਂ ਤਕ ਲਾਹ ਕੇ ਲੈ ਗਏ ਨਾਲ
    • drug supplier arrested
      ਨਸ਼ਾ ਸਪਲਾਈ ਕਰਨ ਵਾਲੀ ਔਰਤ ਕਾਬੂ
    • fire in malerkotla
      ਸਰੀਏ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ! ਫਾਇਰ ਬ੍ਰਿਗੇਡ ਦੀ ਮੁਸਤੈਦੀ ਨਾਲ...
    • malerkotla news
      ਕਿਰਪਾਨ ਨਾਲ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
    • murder in bathinda
      ਬਠਿੰਡਾ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਸਾਥੀ ਵੀ ਗੰਭੀਰ ਜ਼ਖ਼ਮੀ
    • lovely professional university controversy
      LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
    • sp major statement following the meeting
      LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
    • punjab bjp assembly elections punjab elections
      ਪੰਜਾਬ ’ਚ ਭਾਜਪਾ ਦੀ ਨਵੀਂ ਬਿਸਾਤ, ਸੱਤਾ ਦੀ ਲੜਾਈ ਲਈ ਬਦਲੀ ਰਣਨੀਤੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +