ਮੇਰਠ- ਸੌਰਭ ਰਾਜਪੂਤ ਦੇ ਕਤਲ ਲਈ ਜੇਲ੍ਹ 'ਚ ਬੰਦ ਉਸ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਨਸ਼ੀਲਾ ਪਦਾਰਥ ਨਾ ਮਿਲਣ ਕਾਰਨ ਬੇਚੈਨ ਦਿੱਸ ਰਹੇ ਹਨ ਅਤੇ ਉਨ੍ਹਾਂ ਦੀ ਨੀਂਦ ਤੱਕ ਹਰਾਮ ਹੋ ਗਈ ਹੈ। ਜੇਲ੍ਹ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ। ਸਥਾਨਕ ਅਦਾਲਤ ਵਲੋਂ ਮੁਸਕਾਨ ਰਸਤੋਗੀ ਅਤੇ ਉਸ ਦੇ ਪ੍ਰੇਮੀ ਸਾਹਿਲ ਸ਼ੁਕਲਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜੇ ਜਾਣ ਤੋਂ ਬਾਅਦ ਬੁੱਧਵਾਰ ਤੋਂ ਦੋਵਾਂ ਨੂੰ ਚੌਧਰੀ ਚਰਨ ਸਿੰਘ ਜ਼ਿਲ੍ਹਾ ਜੇਲ੍ਹ 'ਚ ਰੱਖਿਆ ਗਿਆ ਹੈ। ਜੇਲ੍ਹ ਸੂਤਰਾਂ ਨੇ ਦੱਸਿਆ ਕਿ ਦੋਵੇਂ ਬੇਹੱਦ ਤਣਾਅ 'ਚ ਦਿੱਸ ਰਹੇ ਹਨ। ਇਕ ਸੂਤਰ ਨੇ ਦੱਸਿਆ,''ਮੁਸਕਾਨ ਅਤੇ ਸਾਹਿਲ ਠੀਕ ਤਰ੍ਹਾਂ ਸੌਂ ਨਹੀਂ ਪਾ ਰਹੇ ਹਨ। ਦੋਵੇਂ ਖਾਣ-ਪੀਣ 'ਚ ਨਖਰੇ ਦਿਖਾ ਰਹੇ ਹਨ।'' ਉਨ੍ਹਾਂ ਦੀ ਇਸ ਹਾਲਤ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਜੇਲ੍ਹ ਅਧਿਕਾਰੀ ਮੁਸਕਾਨ ਅਤੇ ਸਾਹਿਲ ਦਾ ਨਸ਼ੇ ਦਾ ਆਦੀ ਹੋਣਾ, ਇਸ ਦੀ ਵਜ੍ਹਾ ਦੱਸਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਲ੍ਹ 'ਚ ਆਉਣ ਤੋਂ ਬਾਅਦ ਨਸ਼ੀਲਾ ਪਦਾਰਥ ਨਾ ਮਿਲਣ ਕਾਰਨ ਉਨ੍ਹਾਂ ਦੀ ਹਾਲਤ ਵਿਗੜਣ ਲੱਗੀ ਹੈ ਅਤੇ ਦੋਵਾਂ ਨੂੰ ਬੇਚੈਨੀ, ਘਬਰਾਹਟ ਅਤੇ ਦੌਰੇ ਪੈਣ ਲੱਗੇ ਹਨ। ਜ਼ਿਲ੍ਹਾ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਵੀਰੇਸ਼ ਰਾਜ ਸ਼ਰਮਾ ਦਾ ਕਹਿਣਾ ਹੈ ਕਿ ਸਾਹਿਲ ਅਤੇ ਮੁਸਕਾਨ ਦੋਵੇਂ ਕਾਫੀ ਸਮੇਂ ਤੋਂ ਨਸ਼ਾ ਕਰ ਰਹੇ ਹਨ, ਅਜਿਹੇ 'ਚ ਹੁਣ ਨਸ਼ਾ ਨਾ ਮਿਲਣ ਕਾਰਨ ਬੇਚੈਨੀ ਮਹਿਸੂਸ ਹੋ ਰਹੀ ਹੈ ਅਤੇ ਰਾਤ ਨੂੰ ਨੀਂਦ ਵੀ ਨਹੀਂ ਆ ਰਹੀ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਸ਼ਰਮਾ ਨੇ ਦੱਸਿਆ,''ਜੇਲ੍ਹ ਪ੍ਰਸ਼ਾਸਨ ਨੇ ਮੁਸਕਾਨ ਨੂੰ 12 ਨੰਬਰ ਬੈਰਕ ਅਤੇ ਸਾਹਿਲ ਨੂੰ 18 ਨੰਬਰ ਬੈਰਕ 'ਚ ਰੱਖਿਆ ਹੈ। ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਉਨ੍ਹਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਹੌਲੀ-ਹੌਲੀ ਉਨ੍ਹਾਂ ਦੇ ਸਰੀਰ ਤੋਂ ਨਸ਼ੇ ਦਾ ਅਸਰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।'' ਉਨ੍ਹਾਂ ਦੱਸਿਆ ਕਿ ਸਾਹਿਲ ਅਤੇ ਮੁਸਕਾਨ ਨਸ਼ਾ ਕਰਦੇ ਹਨ, ਜਿਸ ਦਾ ਖ਼ੁਲਾਸਾ ਪੁਲਸ ਜਾਂਚ 'ਚ ਵੀ ਹੋ ਚੁੱਕਿਆ ਹੈ। ਇਕ ਸੂਤਰ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਹੋਣ ਦੇ ਬਾਅਦ ਤੋਂ ਦੋਵਾਂ ਦੋਸ਼ੀਆਂ ਨੂੰ ਕੋਈ ਮਿਲਣ ਨਹੀਂ ਆਇਆ। ਚਾਰ ਮਾਰਚ ਨੂੰ ਮਰਚੈਂਟ ਨੇਵੀ ਦੇ ਸਾਬਕਾ ਅਧਿਕਾਰੀ ਸੌਰਭ ਰਾਜਪੂਤ ਨੂੰ ਮੁਸਕਾਨ ਅਤੇ ਸਾਹਿਲ ਨੇ ਨਸ਼ੀਲਾ ਪਦਾਰਥ ਖੁਆਉਣ ਤੋਂ ਬਾਅਦ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦੇ ਸਰੀਰ ਦੇ ਟੁਕੜੇ ਕਰ ਕੇ ਸੀਮੈਂਟ ਨਾਲ ਭਰੇ ਇਕ ਡਰੱਮ 'ਚ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਹਿਮਾਚਲ ਪ੍ਰਦੇਸ਼ 'ਚ ਛੁੱਟੀਆਂ ਮਨਾਉਣ ਚਲੇ ਗਏ ਅਤੇ ਇਸ ਦੌਰਾਨ ਰਾਜਪੂਤ ਦੇ ਪਰਿਵਾਰ ਨੂੰ ਆਪਣੇ ਫੋਨ ਤੋਂ ਮੈਸੇਜ ਭੇਜ ਕੇ ਗੁੰਮਰਾਹ ਕਰਦੇ ਰਹੇ। ਇਸ ਮਾਮਲੇ ਦੀ ਸੂਚਨਾ 18 ਮਾਰਚ ਨੂੰ ਪੁਲਸ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮੁਸਕਾਨ ਅਤੇ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਸਕਾਨ ਅਤੇ ਰਾਜਪੂਤ ਨੇ 2016 'ਚ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰ ਲਿਆ ਸੀ। ਦੋਵਾਂ ਦੀ 6 ਸਾਲ ਦੀ ਇਕ ਧੀ ਵੀ ਹੈ। ਪੁਲਸ ਨੇ ਦੱਸਿਆ ਕਿ ਮੁਸਕਾਨ ਅਤੇ ਸਾਹਿਲ ਇਕ-ਦੂਜੇ ਨੂੰ ਸਕੂਲ ਦੇ ਦਿਨਾਂ ਤੋਂ ਜਾਣਦੇ ਸਨ ਅਤੇ 2019 'ਚ ਇਕ ਵਟਸਐੱਪ ਗਰੁੱਪ ਰਾਹੀਂ ਮੁੜ ਜੁੜੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਗੋਲੀ ਸੋਡੇ’ ਦੀ ਵਿਦੇਸ਼ਾਂ 'ਚ ਵਧੀ ਮੰਗ, US,UK,Europe ਸਮੇਤ ਖਾੜੀ ਦੇਸ਼ਾਂ ਨੂੰ ਹੋ ਰਿਹੈ ਨਿਰਯਾਤ
NEXT STORY