ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ਨੇ ਇਸ ਵਾਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਰਿਆਣਾ 'ਚ ਭਾਜਪਾ ਨੂੰ ਬਹੁਮਤ ਮਿਲਿਆ। ਹਰਿਆਣਾ 'ਚ ਤਿੰਨ ਆਜ਼ਾਦ ਵਿਧਾਇਕਾਂ ਦੀ ਜਿੱਤ ਹੋਈ ਹੈ। ਇਨ੍ਹਾਂ ਤਿੰਨਾਂ ਵਿਧਾਇਕਾਂ ਨੇ ਵੀ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੇਵੇਂਦਰ ਕਾਦਯਾਨ ਅਤੇ ਰਾਜੇਸ਼ ਜੂਨ ਭਾਜਪਾ 'ਚ ਸ਼ਾਮਲ ਹੋ ਗਏ ਹਨ। ਜਿਸ ਤੋਂ ਬਾਅਦ ਦੁਨੀਆ ਦੀ ਸਭ ਤੋਂ ਅਮੀਰ ਔਰਤਾਂ 'ਚ ਸ਼ਾਮਲ ਸਾਵਿਤਰੀ ਜਿੰਦਲ ਨੇ ਵੀ ਭਾਜਪਾ ਨੂੰ ਸਮਰਥਨ ਦਿੱਤਾ ਹੈ।
ਇਹ ਵੀ ਪੜ੍ਹੋ- ਦੇਸ਼ ਦੀ ਸਭ ਤੋਂ ਅਮੀਰ ਮਹਿਲਾ ਉਮੀਦਵਾਰ, ਭਾਜਪਾ ਨੇ ਨਹੀਂ ਦਿੱਤੀ ਟਿਕਟ ਤਾਂ 'ਆਜ਼ਾਦ' ਹੀ ਜਿੱਤ ਗਈ
ਦੱਸ ਦੇਈਏ ਕਿ ਹਰਿਆਣਾ ਦੀ ਹਿਸਾਰ ਸੀਟ ਤੋਂ ਸਾਵਿਤਰੀ ਜਿੰਦਲ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ ਅਤੇ ਜਿੱਤੀ। ਉਨ੍ਹਾਂ ਨੂੰ ਭਾਜਪਾ ਨੇ ਟਿਕਟ ਨਹੀਂ ਦਿੱਤੀ ਸੀ। ਸਾਵਿਤਰੀ ਜਿੰਦਲ ਨੇ ਆਪਣੇ ਸੰਸਦ ਮੈਂਬਰ ਪੁੱਤਰ ਨਵੀਨ ਜਿੰਦਲ ਨਾਲ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਧਰਮਿੰਦਰ ਪ੍ਰਧਾਨ ਅਤੇ ਸੰਸਦ ਮੈਂਬਰ ਬਿਪਲਵ ਦੇਬ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਭਾਜਪਾ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ- ਹਰਿਆਣਾ ਚੋਣ ਨਤੀਜੇ: ਨਾਇਬ ਸਿੰਘ ਸੈਣੀ ਨੇ ਲਾਈ ਜਿੱਤ ਦੀ 'ਹੈਟ੍ਰਿਕ'
ਦੱਸ ਦੇਈਏ ਕਿ 74 ਸਾਲਾ ਸਾਵਿਤਰੀ ਨੇ ਕਾਂਗਰਸ ਉਮੀਦਵਾਰ ਰਾਮ ਨਿਵਾਸ ਰਾਰਾ ਨੂੰ 18,941 ਵੋਟਾਂ ਨਾਲ ਹਰਾਇਆ। ਉਹ ਦੇਸ਼ ਦੀ ਸਭ ਤੋਂ ਅਮੀਰ ਔਰਤਾਂ 'ਚ ਸ਼ਾਮਲ ਹੈ ਅਤੇ 5ਵੀਂ ਸਭ ਤੋਂ ਅਮੀਰ ਭਾਰਤੀ ਹੈ। ਫੋਰਬਸ ਇੰਡੀਆ ਦੇ ਅੰਕੜਿਆਂ ਮੁਤਾਬਕ ਸਤੰਬਰ 2024 ਤਕ ਸਾਵਿਤਰੀ ਜਿੰਦਲ ਦੀ ਕੁੱਲ ਜਾਇਦਾਦ 3.65 ਲੱਖ ਕਰੋੜ ਰੁਪਏ ਸੀ। ਸਾਵਿਤਰੀ ਪਹਿਲਾਂ ਵੀ ਕਾਂਗਰਸ ਸਰਕਾਰ ਵਿਚ ਮੰਤਰੀ ਰਹਿ ਚੁੱਕੀ ਹੈ। ਉਨ੍ਹਾਂ ਦੇ ਪਤੀ ਓ. ਪੀ. ਜਿੰਦਲ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਮਿੱਤਰ ਸਨ।
ਘਰੇਲੂ ਝਗੜੇ ਦੌਰਾਨ ਜੇਠ ਨੇ ਭਰਾ ਦੀ ਪਤਨੀ ਨੂੰ ਮਾਰੀ ਗੋਲੀ, ਹੋਇਆ ਫ਼ਰਾਰ
NEXT STORY