ਵੈੱਬ ਡੈਸਕ- ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) 'ਚ ਸਪੈਸ਼ਲਿਸਟ ਕੈਡਰ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸਪੈਸ਼ਲ ਕੈਡਰ ਅਫ਼ਸਰ ਦੇ 100 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਕ
ਉਮੀਦਵਾਰ 2 ਜੂਨ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ IIBF ਵਲੋਂ ਜਾਰੀ ਫਾਰੈਕਸ ਆਪਰੇਸ਼ਨਜ਼ ਦਾ ਸਰਟੀਫਿਕੇਟ ਹੋਣਾ ਚਾਹੀਦਾ। ਘੱਟੋ-ਘੱਟ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 64,820-93,960 ਰੁਪਏ ਤਨਖਾਹ ਮਿਲੇਗੀ। ਹੋਰ ਅਲਾਊਂਸ ਵੀ ਦਿੱਤੇ ਜਾਣਗੇ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 23 ਸਾਲ ਅਤੇ ਵੱਧ ਤੋਂ ਵੱਧ 32 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਚੰਦਰਮਾ ਦੀ ਚਾਲ ਬਦਲੇਗੀ ਇਨ੍ਹਾਂ 3 ਰਾਸ਼ੀਆਂ ਦੀ ਕਿਸਮਤ ! ਖੁੱਲ੍ਹਣਗੇ ਕਿਸਮਤ ਦੇ ਤਾਲੇ ਤੇ ਪੈਸਿਆਂ ਦਾ ਵਰ੍ਹੇਗਾ ਮੀਂਹ
NEXT STORY