ਨਵੀਂ ਦਿੱਲੀ- ਸਟੇਟ ਬੈਂਕ ਆਫ਼ ਇੰਡੀਆ (SBI) 'ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਸਪੈਸ਼ਲਿਸਟ ਕੇਡਰ ਅਫਸਰ (SCO) ਅਤੇ ਰਿਵਿਊਅਰ (ਸਮੀਖਿਅਕ) ਦੀਆਂ ਅਸਾਮੀਆਂ ਨਿਕਲੀਆਂ ਹਨ। ਦੋਵਾਂ ਭਰਤੀਆਂ ਦੀਆਂ ਅਧਿਕਾਰਤ ਸੂਚਨਾਵਾਂ ਬੈਂਕ ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਉਪਲਬਧ ਹਨ। ਸਟੇਟ ਬੈਂਕ ਆਫ਼ ਇੰਡੀਆ ਨੇ ਇਸ ਲਈ 2 ਅਪ੍ਰੈਲ 2025 ਤੋਂ ਅਪਲਾਈ ਕਰਨ ਦੀ ਪ੍ਰਕਿਰਿਆ ਵੀ ਚਾਲੂ ਕਰ ਦਿੱਤੀ ਹੈ। ਉਮੀਦਵਾਰ ਆਖ਼ਰੀ ਤਾਰੀਖ਼ 22 ਅਪ੍ਰੈਲ 2025 ਤੱਕ ਫਾਰਮ ਭਰ ਸਕਦੇ ਹਨ।
ਯੋਗਤਾ
SBI SCO ਅਫ਼ਸਰ ਦੇ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ 55 ਫ਼ੀਸਦੀ ਅੰਕਾਂ ਨਾਲ ਐਮਬੀਏ / ਐਗਜ਼ੀਕਿਊਟਿਵ ਐਮਬੀਏ ਡਿਗਰੀ (02 ਸਾਲ) ਹੋਣੀ ਚਾਹੀਦੀ ਹੈ। ਨਾਲ ਹੀ 10 ਸਾਲਾਂ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ 'ਚੋਂ BFSI/ਲੀਡਰਸ਼ਿਪ/ਵਿਵਹਾਰ ਵਿਗਿਆਨ ਆਦਿ ਜਾਂ ਕਾਲਜ/ਇੰਸਟੀਚਿਊਟ ਵਿਚ ਵਿਭਾਗ ਦੇ ਡੀਨ/ਮੁਖੀ ਵਜੋਂ 3 ਸਾਲ ਸੇਵਾ ਕੀਤੀ ਹੋਣੀ ਜ਼ਰੂਰੀ ਹੈ। ਸਮੀਖਿਅਕ ਦੀਆਂ ਅਸਾਮੀਆਂ ਲਈ SBI/e-ABs SMGS-IV/V ਗ੍ਰੇਡ ਤੋਂ ਸੇਵਾਮੁਕਤ ਉਮੀਦਵਾਰ ਹੀ SBI ERS ਸਮੀਖਿਅਕ ਪੋਸਟ ਲਈ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਭਰਤੀ ਦੀ ਅਧਿਕਾਰਤ ਸੂਚਨਾ ਤੋਂ ਯੋਗਤਾ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਵੀ ਦੇਖ ਸਕਦੇ ਹਨ।
ਉਮਰ ਹੱਦ
ਸਪੈਸ਼ਲਿਸਟ ਕੇਡਰ ਅਫਸਰ ਦੇ ਅਹੁਦੇ ਲਈ ਘੱਟੋ-ਘੱਟ ਉਮਰ ਅਤੇ ਵੱਧ ਤੋਂ ਵੱਧ ਉਮਰ ਵੱਖ-ਵੱਖ ਨਿਰਧਾਰਤ ਕੀਤੀ ਗਈ ਹੈ। ਜੋ ਕਿ 28-55 ਸਾਲ ਦਾ ਹੈ। ਇਹ ਅਸਾਮੀਆਂ ਕੋਲਕਾਤਾ ਲਈ ਹਨ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਸਿੱਧੀ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਇੰਟਰਵਿਊ 100 ਅੰਕਾਂ ਦੀ ਹੋਵੇਗੀ। ਜਿਨ੍ਹਾਂ ਵਿਚੋਂ ਯੋਗਤਾ ਦੇ ਅੰਕ ਬੈਂਕ ਵਲੋਂ ਨਿਰਧਾਰਤ ਕੀਤੇ ਜਾਣਗੇ। ਦੱਸ ਦੇਈਏ ਕਿ ਇਹ ਦੋਵੇਂ ਭਰਤੀਆਂ ਠੇਕੇ ਦੇ ਆਧਾਰ 'ਤੇ ਭਰੀਆਂ ਜਾ ਰਹੀਆਂ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
CNG Price Hike:ਦਿੱਲੀ 'ਚ CNG ਦੀਆਂ ਕੀਮਤਾਂ ਵਧੀਆਂ, ਹੁਣ ਗੱਡੀ ਚਲਾਉਣੀ ਹੋਵੇਗੀ ਮਹਿੰਗੀ
NEXT STORY