ਜੈਪੁਰ- ਸਰਕਾਰੀ ਸਕੂਲ 'ਚ ਖੇਡਦੇ-ਖੇਡਦੇ ਤਿੰਨ ਵਿਦਿਆਰਥਣਾਂ ਵਾਟਰ ਟੈਂਕ 'ਚ ਡਿੱਗ ਗਈ। ਨੇੜੇ-ਤੇੜੇ ਖੇਡ ਰਹੇ ਬੱਚਿਆਂ ਨੇ ਟੀਚਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪਾਣੀ 'ਚ ਤਿੰਨ ਵਿਦਿਆਰਥਣਾਂ ਬੁਰੀ ਤਰ੍ਹਾਂ ਨਾਲ ਮਲਬੇ ਹੇਠਾਂ ਦੱਬ ਗਈਆਂ ਸਨ। ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਹਾਦਸਾ ਮੰਗਲਵਾਰ ਸਵੇਰੇ ਕਰੀਬ 11 ਵਜੇ ਰਾਜਸਥਾਨ ਦੇ ਬੀਕਾਨੇਰ ਦੇ ਨੋਖਾ ਇਲਾਕੇ 'ਚ ਹੋਇਆ। ਮੰਗਲਵਾਰ ਸਵੇਰੇ ਨੋਖਾ ਖੇਤਰ ਦੇ ਦੇਵਾਨਾਡਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੱਚੇ ਖੇਡ ਰਹੇ ਸਨ। ਖੇਡਦੇ-ਖੇਡਦੇ ਪ੍ਰਗਿਆ ਜਾਟ, ਭਾਰਤੀ ਜਾਟ ਅਤੇ ਰਵੀਨਾ ਸਕੂਲ ਕੰਪਲੈਕਸ 'ਚ ਹੀ ਬਣੇ ਵਾਟਰ ਟੈਂਕ ਦੇ ਉੱਪ ਚੱਲੀ ਗਈਆਂ। ਅਚਾਨਕ ਤੋਂ ਟੈਂਕ ਦੇ ਉੱਪਰ ਲੱਗੀਆਂ ਪੱਟੀਆਂ ਟੁੱਟ ਗਈਆਂ ਅਤੇ ਤਿੰਨੋਂ ਵਿਦਿਆਰਥਣਾਂ 20 ਫੁੱਟ ਡੂੰਘੇ ਟੈਂਕ 'ਚ ਡਿੱਗ ਗਈਆਂ। ਕਰੀਬ 15 ਫੁੱਟ ਤੱਕ ਇਸ 'ਚ ਪਾਣੀ ਭਰਿਆ ਸੀ।

ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਹਾਦਸੇ ਦੀ ਸੂਚਨਾ ਮਿਲਦੇ ਹੀ ਨੇੜੇ-ਤੇੜੇ ਦੇ ਪਿੰਡ ਵਾਸੀ ਪਹੁੰਚੇ। ਟਰੈਕਟਰ ਬੁਲਾ ਕੇ ਮੋਟਰ ਦੀ ਮਦਦ ਨਾਲ ਟੈਂਕ ਦਾ ਪਾਣੀ ਬਾਹਰ ਕੱਢਿਆ ਗਿਆ। ਇਸੇ ਦੌਰਾਨ ਪੌੜ੍ਹੀ ਲਗਾ ਕੇ ਚਾਰ ਪਿੰਡ ਵਾਸੀ ਟੈਂਕ 'ਚ ਉਤਰੇ। ਕਰੀਬ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠ ਦੱਬੀਆਂ ਵਿਦਿਆਰਥਣਾਂ ਬਾਹਰ ਕੱਢੀਆਂ ਗਈਆਂ। ਪ੍ਰਿੰਸੀਪਲ ਸੰਤੋਸ਼ ਨੇ ਦੱਸਿਆ ਕਿ ਟੈਂਕ ਕਰੀਬ 23 ਸਾਲ ਪੁਰਾਣਾ ਹੈ। ਇਸ ਨੂੰ ਉੱਪਰੋਂ ਪੱਟੀ ਰੱਖ ਕੇ ਢੱਕਿਆ ਗਿਆ ਸੀ। ਘਟਨਾ ਦੇ ਸਮੇਂ ਟੈਂਕ 'ਚ ਕਰੀਬ 15 ਫੁੱਟ ਤੱਕ ਪਾਣੀ ਭਰਿਆ ਸੀ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਲਾਪਰਵਾਹ ਅਧਿਕਾਰੀਆਂ 'ਤੇ ਕਾਰਵਾਈ ਨਹੀਂ ਹੁੰਦੀ ਅਤੇ ਮੁਆਵਜ਼ੇ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਹੁਣ ਸਿਰਫ਼ ਭਾਰਤ ਦਾ ਨਾਮ ਬਦਲ ਕੇ 'ਭਾਜਪਾ' ਰੱਖਣਾ ਹੀ ਬਾਕੀ ਰਹਿ ਗਿਆ'
NEXT STORY