ਮੁੰਬਈ— ਮਾਂ-ਬਾਪ ਬੱਸ ਡਰਾਈਵਰਾਂ 'ਤੇ ਭਰੋਸਾ ਕਰ ਕੇ ਆਪਣੇ ਬੱਚੇ ਸਕੂਲ ਭੇਜਦੇ ਹਨ। ਮਾਪੇ ਸੋਚਦੇ ਹਨ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਸਕੂਲ ਪੁੱਜ ਜਾਣਗੇ ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਡਰਾਈਵਰਾਂ ਵਲੋਂ ਲਾਪਰਵਾਹੀ ਕਰਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਮੁੰਬਈ 'ਚ ਸਾਹਮਣੇ ਆਇਆ ਹੈ। 
ਮੁੰਬਈ ਦੇ ਖਾਰ ਦੇ ਇਕ ਨਾਮੀ ਸਕੂਲ ਬੱਸ ਦੀ ਟੱਕਰ ਮਰਸੀਡੀਜ਼ ਨਾਲ ਹੋ ਗਈ। ਮਰਸੀਡੀਜ਼ ਦੇ ਮਾਲਕ ਨੇ ਜਦੋਂ ਬੱਸ ਦੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ। ਬੱਸ 'ਚ ਗੇਅਰ ਨਹੀਂ ਸੀ ਅਤੇ ਡਰਾਈਵਰ ਇਸ ਨੂੰ ਬਾਂਸ ਨਾਲ ਚੱਲਾ ਰਿਹਾ ਸੀ। ਬੱਸ ਦੇ ਡਰਾਈਵਰ ਨੇ ਬਾਂਸ ਦਾ ਗੇਅਰ ਬਣਾਇਆ ਹੋਇਆ ਸੀ ਅਤੇ ਇਸੇ ਤਰ੍ਹਾਂ ਗੱਡੀ ਚੱਲਾ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਸੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਤੁਰੰਤ ਹਰਕਤ 'ਚ ਆਈ ਅਤੇ ਮੌਕੇ 'ਤੇ ਪੁੱਜ ਕੇ ਪੁਲਸ ਵਾਲਿਆਂ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ।
ਨੋਇਡਾ ਦੇ ਮੈਟਰੋ ਹਸਪਤਾਲ 'ਚ ਲੱਗੀ ਭਿਆਨਕ ਅੱਗ
NEXT STORY