ਨਵੀਂ ਦਿੱਲੀ- ਉੱਤਰੀ-ਪੱਛਮੀ ਦਿੱਲੀ ਵਿਚ ਮੰਗਲਵਾਰ ਸਵੇਰੇ ਮੀਂਹ ਮਗਰੋਂ ਮਿੰਟੋ ਬ੍ਰਿਜ ਅੰਡਰਪਾਸ ਵਿਚ ਪਾਣੀ ਭਰ ਜਾਣ ਕਾਰਨ ਫਸੀ ਇਕ ਸਕੂਲ ਬੱਸ ਤੋਂ 3 ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੰਡਰਪਾਸ ਇਕ ਆਟੋ ਰਿਕਸ਼ਾ ਵੀ ਫਸ ਗਿਆ। ਅਧਿਕਾਰੀਆਂ ਮੁਤਾਬਕ ਬਚਾਅ ਟੀਮ ਜਲਦੀ ਮੌਕੇ 'ਤੇ ਪਹੁੰਚ ਗਏ ਅਤੇ ਇਨ੍ਹਾਂ ਵਿਚੋਂ ਕਿਸੇ ਵੀ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਪੰਪ ਦੀ ਮਦਦ ਨਾਲ ਪਾਣੀ ਬਾਹਰ ਕੱਢਿਆ ਗਿਆ। ਮਿੰਟੋ ਬ੍ਰਿਜ ਅੰਡਰਪਾਸ ਵਿਚ ਅਕਸਰ ਮੀਂਹ ਦੌਰਾਨ ਪਾਣੀ ਭਰ ਜਾਣ ਸਥਿਤੀ ਪੈਦਾ ਹੋ ਜਾਂਦੀ ਹੈ।
ਜੁਲਾਈ 2020 ਵਿਚ ਇੱਥੇ ਇਕ ਵਿਅਕਤੀ ਦੀ ਡੁੱਬ ਕੇ ਮੌਤ ਹੋ ਗਈ ਸੀ, ਕਿਉਂਕਿ ਉਸ ਦਾ ਛੋਟਾ ਟਰੱਕ ਅੰਡਰਪਾਸ ਵਿਚ ਫਸ ਗਿਆ ਸੀ। ਦਿੱਲੀ ਵਿਚ ਮੰਗਲਵਾਰ ਸਵੇਰੇ ਮੋਹਲੇਧਾਰ ਮੀਂਹ ਪਿਆ, ਜਿਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਪਾਣੀ ਨਾਲ ਭਰ ਗਏ ਅਤੇ ਆਵਾਜਾਈ ਠੱਪ ਹੋ ਗਈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਮੁਤਾਬਕ ਰਿਜ ਵੇਧਸ਼ਾਲਾ ਨੇ 72.4 ਮਿਲੀਮੀਟਰ ਮੀਂਹ ਦਰਜ ਕੀਤਾ। ਰਾਸ਼ਟਰੀ ਰਾਜਧਾਨੀ ਲਈ ਅੰਕੜੇ ਉਪਲੱਬਧ ਕਰਾਉਣ ਵਾਲੀ ਸਫਦਰਜੰਗ ਵੇਧਸ਼ਾਲਾ ਨੇ 28.7 ਮਿਲੀਮੀਟਰ, ਲੋਧੀ ਰੋਡ ਵੇਧਸ਼ਾਲਾ ਨੇ 25.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਓਡੀਸ਼ਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕ ਹੋਏ ਬੀਮਾਰ
NEXT STORY