ਜੰਮੂ- ਘਰ-ਪਰਿਵਾਰ ਤੋਂ ਦੂਰ ਜੰਮੂ-ਕਸ਼ਮੀਰ 'ਚ ਸਰਹੱਦ ਦੀ ਰੱਖਿਆ 'ਚ ਤਾਇਨਾਤ ਫੌਜੀਆਂ ਦਾ ਦਿਲ ਅੱਜ ਉਸ ਸਮੇਂ ਭਰ ਆਇਆ, ਜਦੋਂ ਰੱਖੜੀ ਦੇ ਪਵਿੱਤਰ ਤਿਉਹਾਰ 'ਤੇ ਸਕੂਲੀ ਬੱਚੀਆਂ ਨੇ ਉਨ੍ਹਾਂ ਦੇ ਗੁਟਾਂ 'ਤੇ ਰੰਗ-ਬਿਰੰਗੀਆਂ ਰੱਖੜੀਆਂ ਬੰਨ੍ਹੀਆਂ। ਰਿਆਸੀ ਸਥਿਤੀ ਰਾਸ਼ਟਰੀ ਰਾਈਫਲਜ਼ ਯੂਨੀਫਾਰਮ ਫੋਰਸ ਦੇ ਜਵਾਨਾਂ ਨੇ ਧੂਮਧਾਮ ਅਤੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ।
ਇਸ ਮੌਕੇ 'ਤੇ ਜਿੱਥੇ ਫੌਜੀਆਂ ਨੂੰ ਰੱਖੜੀਆਂ ਬੰਨ੍ਹੀਆਂ ਗਈਆਂ, ਉੱਥੇ ਹੀ ਫੌਜੀਆਂ ਨੇ ਇਸ ਮੌਕੇ 'ਤੇ ਦੁਸ਼ਮਨਾਂ ਤੋਂ ਦੇਸ਼ ਅਤੇ ਸਰਹੱਦਾਂ ਦੀ ਰੱਖਿਆ ਦਾ ਭਰੋਸਾ ਦਿਵਾਇਆ। ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਜੰਮੂ-ਕਸ਼ਮੀਰ ਦੇ ਦੂਰਦਰਾਜ ਇਲਾਕਿਆਂ ਵਿਚ ਤਾਇਨਾਤ ਫੌਜੀਆਂ ਲਈ ਰੱਖੜੀਆਂ ਦੀਆਂ ਸ਼ੁੱਭਕਾਮਨਾਵਾਂ ਅਤੇ ਪ੍ਰੇਮ ਸੰਦੇਸ਼ ਭੇਜਿਆ ਹੈ। ਫੋਰਸ ਹੈੱਡਕੁਆਰਟਰ ਵਿਚ ਫੌਜੀਆਂ ਲਈ ਹੱਥ ਨਾਲ ਬਣਾਈਆਂ ਗਈਆਂ ਹਜ਼ਾਰਾਂ ਰੱਖੜੀਆਂ, ਕਾਰਡ ਤੇ ਪੋਸਟਰ ਆਦਿ ਪਹੁੰਚੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਕੇਜਰੀਵਾਲ ਨੇ ਬੰਨ੍ਹਵਾਈ ਹਰਿਦੁਆਰ 'ਚ ਆਪਣੀ ਭੈਣ ਤੋਂ ਰੱਖੜੀ (ਦੇਖੋ ਤਸਵੀਰਾਂ)
NEXT STORY