ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਐਮਰਜੈਂਸੀ ਬੈਠਕ ਬੁਲਾਈ, ਇਸ ’ਚ ਚਾਰ ਵੱਡੇ ਕਦਮਾਂ ਦਾ ਐਲਾਨ ਕੀਤਾ ਗਿਆ ਹੈ। ਬੈਠਕ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ’ਚ ਆਫ਼ਲਾਈਨ ਕਲਾਸ ਇਕ ਹਫ਼ਤੇ ਲਈ ਬੰਦ ਹੋਵੇਗੀ। ਸਰਕਾਰੀ ਦਫ਼ਤਰ ਵੀ ਇਕ ਹਫ਼ਤੇ ਲਈ ਬੰਦ ਰਹਿਣਗੇ ਅਤੇ ਕਰਮਚਾਰੀ ਆਪਣੇ ਘਰਾਂ ਤੋਂ ਕੰਮ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਲਾਕਡਾਊਨ ਨੂੰ ਲੈ ਕੇ ਅਦਾਲਤ ਦੇ ਸੁਝਾਅ ’ਤੇ ਵਿਚਾਰ ਕੀਤਾ ਗਿਆ ਹੈ ਅਤੇ ਇਸ ਨੂੰ ਲੈ ਕੇ ਕੋਰਟ ਦੇ ਸਾਹਮਣੇ ਦਿੱਲੀ ਸਰਕਾਰ ਆਪਣੇ ਪੱਖ ਰੱਖੇਗੀ।
ਇਹ ਵੀ ਪੜ੍ਹੋ ; ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਗੰਭੀਰ, SC ਨੇ ਕਿਹਾ- ਸੰਭਵ ਹੋਵੇ ਤਾਂ 2 ਦਿਨ ਦਾ ਲਾਕਡਾਊਨ ਲਗਾ ਦਿਓ
ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਦੇ ਸਕੂਲ ਸੋਮਵਾਰ ਤੋਂ ਪੂਰੀ ਤਰ੍ਹਾਂ ਨਾਲ ਆਫ਼ਲਾਈਨ ਕਲਾਸ ਨਾਲ ਸੰਚਾਲਿਤ ਕੀਤੇ ਜਾਣਗੇ। ਸਾਰੀਆਂ ਨਿਰਮਾਣ ਗਤੀਵਿਧੀਆਂ ਬੰਦ ਹੋ ਜਾਣਗੀਆਂ ਅਤੇ ਸਰਕਾਰੀ ਦਫ਼ਤਰ ਦੇ ਕਰਮੀ ਘਰੋਂ ਕੰਮ ਕਰਨਗੇ। ਇਹ ਫ਼ੈਸਲਾ ਰਾਸ਼ਟਰੀ ਰਾਜਧਾਨੀ ’ਚ ਫੈਲੀ ਜ਼ਹਿਰੀਲੀ ਧੁੰਦ ਕਾਰਨ ਲਿਆ ਗਿਆ ਹੈ। ਸ਼ਹਿਰ ਦਾ ਪ੍ਰਦੂਸ਼ਣ ਪੱਧਰ ਲਗਭਗ ਇਕ ਹਫ਼ਤੇ ਤੋਂ ਵਧਿਆ ਹੋਇਆ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’
ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਰੇਲਵੇ ਕਰਮੀ ਨੇ ਬਜ਼ੁਰਗ ਮਾਂ ਦਾ ਕਤਲ ਕਰ ਮਕਾਨ ਨੂੰ ਲਾਈ ਅੱਗ, ਫਿਰ ਕੀਤੀ ਖ਼ੁਦਕੁਸ਼ੀ
NEXT STORY