ਮੁੰਬਈ- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ ਜਦੋਂ ਤਿੰਨ ਸਕੂਲੀ ਵਿਦਿਆਰਥਣਾਂ ਨੇ ਸਕੂਲ ਦੇ ਰਸਤਿਆਂ 'ਚ ਟੋਇਆ ਵਾਲੀ ਸੜਕ ਦਾ ਇਕ ਵੀਡੀਓ ਬਣਾਇਆ ਤਾਂ ਉਨ੍ਹਾਂ ਨੂੰ ਅੰਦਾਜਾ ਨਹੀਂ ਸੀ ਕਿ ਉਨ੍ਹਾਂ ਨੂੰ ਇੰਨੀ ਜ਼ਬਰਦਸਤ ਪ੍ਰਤੀਕਿਰਿਆ ਮਿਲੇਗੀ। ਵੀਡੀਓ 'ਚ ਇਕ ਸਕੂਲੀ ਵਿਦਿਆਰਥਣ 'ਰਿਪੋਰਟਰ' ਦੀ ਭੂਮਿਕਾ ਨਿਭਾਉਂਦੇ ਹੋਏ ਆਪਣੀ ਸਹੇਲੀ ਦਾ ਇੰਟਰਵਿਊ ਲੈਂਦੀ ਦਿੱਸਦੀ ਹੈ। ਵੀਡੀਓ 'ਚ ਇਹ ਵਿਦਿਆਰਥਣਾਂ ਕਰਜਤ ਤਹਿਸੀਲ 'ਚ ਖਾਂਡਪੇ-ਕੋਂਡੀਵਾੜੇ ਸੜਕ ਦੀ ਖ਼ਰਾਬ ਹਾਲਤ ਬਾਰੇ ਗੱਲ ਕਰਦੀ ਹੋਈ ਦਿੱਸਦੀ ਹੈ, ਜਦੋਂ ਕਿ ਤੀਜੀ ਵਿਦਿਆਰਥਣ ਕੈਮਰਾਮੈਨ ਬਣ ਕੇ ਆਪਣੇ ਮੋਬਾਈਲ ਫੋਨ 'ਤੇ ਗੱਲਬਾਤ ਨੂੰ ਰਿਕਾਰਡ ਕਰਦੀ ਹੈ।
ਵੀਡੀਓ 'ਚ ਸੜਕ ਦੇ ਵਿਚੋ-ਵਿਚ ਖੜ੍ਹੀਆਂ ਤਿੰਨੋਂ ਵਿਦਿਆਰਥਣਾਂ 'ਚੋਂ ਇਕ ਵਿਦਿਆਰਥਣ ਇਕ ਬੰਦ ਛੱਤਰੀ ਨੂੰ ਮਾਈਕ ਤਰ੍ਹਾਂ ਫੜ੍ਹੇ ਹੋਏ ਸਵਾਲ ਕਰਦੀ ਹੈ,''ਕੀ ਸੜਕ 'ਤੇ ਟੋਏ ਹਨ ਜਾਂ ਟੋਇਆ 'ਚ ਸੜਕ ਹੈ?'' ਵੀਡੀਓ 'ਚ ਆਖ਼ਰ 'ਚ ਵਿਦਿਆਰਥਣ ਇਹ ਕਹਿੰਦੇ ਹੋਏ ਸੁਣੀ ਜਾ ਸਕਦੀ ਹੈ,''ਮੈਂ ਹਾਂ ਰਿਪੋਰਟ ਨੇਹਾ ਘਾਰੇ ਅਤੇ ਮੇਰੇ ਨਾਲ ਹੈ ਕੈਮਰਾਮੈਨ ਮਾਨਸੀ ਪਵਾਰ।'' ਟੋਇਆ ਵਾਲੀ ਇਸ ਸੜਕ ਨੂੰ ਲੈ ਕੇ ਸਕੂਲੀ ਵਿਦਿਆਰਥਣਾਂ ਦੇ ਇਸ ਅਨੋਖੇ ਅੰਦਾਜ ਨੇ ਜਲਦ ਹੀ ਸਾਰਿਆਂ ਦਾ ਧਿਆਨ ਖਿੱਚਿਆ, ਜਿਸ ਤੋਂ ਬਾਅਦ ਸਥਾਨਕ ਵਿਧਾਇਕ ਮਹੇਂਦਰ ਧੋਰਵੇ ਨੇ ਲਗਭਗ ਰਾਤੋ-ਰਾਤ ਟੋਏ ਭਰਵਾ ਦਿੱਤੇ। ਰਾਜ 'ਚ ਸੱਤਾਧਾਰੀ ਸ਼ਿਵ ਸੈਨਾ ਦੇ ਵਿਧਾਇਕ ਧੋਰਵੇ ਨੇ ਕਿਹਾ,''ਭਾਰੀ ਮੀਂਹ ਕਾਰਨ ਸੜਕ ਦਾ ਕੁਝ ਹਿੱਸਾ ਵਹਿ ਗਿਆ ਸੀ। ਮਾਨਸੂਨ ਖ਼ਤਮ ਹੋਣ ਤੋਂ ਬਾਅਦ ਇਸ ਸੜਕ ਨੂੰ ਨਵੀਂ ਸੜਕ ਵਾਂਗ ਬਣਾ ਦਿੱਤਾ ਜਾਵੇਗਾ।'' ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਸੜਕ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੀਂਹ ਕਾਰਨ ਪਾਣੀ ਨਾਲ ਭਰਿਆ ਨੋਇਡਾ ਏਅਰਪੋਰਟ, ਵਾਇਰਲ ਵੀਡੀਓ 'ਤੇ ਪ੍ਰਬੰਧਨ ਨੇ ਆਖੀ ਇਹ ਗੱਲ
NEXT STORY