ਨੈਸ਼ਨਲ ਡੈਸਕ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੀ-20 ਸਿਖ਼ਰ ਸੰਮੇਲਨ ਦੇ ਮੱਦੇਨਜ਼ਰ 8 ਤੋਂ 10 ਸਤੰਬਰ ਤੱਕ ਜਨਤਕ ਛੁੱਟੀ ਐਲਾਨਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਇਥੇ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਸਾਰੇ ਸਕੂਲ, ਨਾਲ ਹੀ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਦਫ਼ਤਰ ਹੁਣ ਤਿੰਨ ਦਿਨਾਂ ਲਈ ਬੰਦ ਰਹਿਣਗੇ। ਅਧਿਕਾਰੀ ਨੇ ਦੱਸਿਆ, “ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਪੁਲਸ ਦੇ ਪ੍ਰਸਤਾਵ ਨਾਲ ਸਬੰਧਿਤ ਫਾਈਲ ਮਨਜ਼ੂਰੀ ਲਈ ਦਿੱਲੀ ਦੇ ਮੁੱਖ ਮੰਤਰੀ ਨੂੰ ਭੇਜੀ ਸੀ। ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਉਪ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਚਰਿੱਤਰ ’ਤੇ ਸ਼ੱਕ, ਮਾਂ ਨੂੰ ਮੋਬਾਈਲ ਤੋਂ ਮੈਸੇਜ ਕਰਦੀ ਦੇਖ ਨਾਬਾਲਗ ਪੁੱਤ ਨੇ ਕੁਹਾੜੀ ਮਾਰ ਕੀਤਾ ਕਤਲ
ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸੰਮੇਲਨ ਦੇ ਮੱਦੇਨਜ਼ਰ ਨਵੀਂ ਦਿੱਲੀ ਪੁਲਸ ਜ਼ਿਲ੍ਹੇ ’ਚ ਸਾਰੇ ਵਪਾਰਕ ਅਦਾਰੇ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ। ਦਿੱਲੀ ਪੁਲਸ ਦੇ ਵਿਸ਼ੇਸ਼ ਪੁਲਸ ਕਮਿਸ਼ਨਰ ਮਧੁਪ ਤਿਵਾਰੀ ਨੇ 18 ਅਗਸਤ ਨੂੰ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਸੀ ਕਿ ਸਰਕਾਰ ਜੀ-20 ਸਿਖ਼ਰ ਸੰਮੇਲਨ ਦੇ ਮੱਦੇਨਜ਼ਰ 8 ਤੋਂ 10 ਸਤੰਬਰ ਦੇ ਦੌਰਾਨ ਜਨਤਕ ਛੁੱਟੀ ਐਲਾਨੇ ਅਤੇ ਨਵੀਂ ਦਿੱਲੀ ਖੇਤਰ ਵਿਚ ਸਥਿਤ ਜ਼ਿਆਦਾਤਰ ਕਾਰੋਬਾਰੀ ਅਦਾਰਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰੇ।
ਇਹ ਖ਼ਬਰ ਵੀ ਪੜ੍ਹੋ : ਵਿਦੇਸ਼ਾਂ ਤੋਂ 100 ਕਿਲੋ ਹੈਰੋਇਨ ਸਮੱਗਲਿੰਗ ਕਰ ਚੁੱਕੇ ਮਨੀ ਕਾਲੜਾ ਨੂੰ NCB ਨੇ ਕੀਤਾ ਗ੍ਰਿਫ਼ਤਾਰ
ਮੈਟਰੋ ਸੇਵਾ ਜਾਰੀ ਰਹੇਗੀ
ਹਾਲਾਂਕਿ, ਇਸ ਦੌਰਾਨ ਮੈਟਰੋ ਸੇਵਾ ਜਾਰੀ ਰਹੇਗੀ। ਟ੍ਰੈਫਿਕ ਪੁਲਸ ਦੇ ਵਿਸ਼ੇਸ਼ ਕਮਿਸ਼ਨਰ ਐੱਸ. ਐੱਸ. ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੀ-20 ਸੰਮੇਲਨ ਦੌਰਾਨ ਆਉਣ ਜਾਣ ਲਈ ਸੜਕ ਮਾਰਗ ਦੀ ਬਜਾਏ ਮੈਟਰੋ ਰਾਹੀਂ ਸਫ਼ਰ ਕਰਨ ਤਾਂ ਕੋਈ ਦਿੱਕਤ ਨਹੀਂ ਹੋਵੇਗੀ। ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹਸਪਤਾਲ ਆਦਿ ਥਾਵਾਂ ’ਤੇ ਜਾਣ ਲਈ ਵੀ ਮੈਟਰੋ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਹ ਮੈਟਰੋ ਸਟੇਸ਼ਨ ਰਹਿ ਸਕਦੇ ਹਨ ਬੰਦ
ਹਾਲਾਂਕਿ, ਸੁਰੱਖਿਆ ਪ੍ਰਬੰਧਾਂ ਕਾਰਨ ਸੁਪਰੀਮ ਕੋਰਟ, ਖਾਨ ਬਾਜ਼ਾਰ, ਮੰਡੀ ਹਾਊਸ, ਕੇਂਦਰੀ ਸਕੱਤਰੇਤ ਵਰਗੇ ਕੁਝ ਮੈਟਰੋ ਸਟੇਸ਼ਨ 8 ਤੋਂ 10 ਸਤੰਬਰ ਤੱਕ ਬੰਦ ਰਹਿ ਸਕਦੇ ਹਨ ਪਰ ਬਾਕੀ ਸਾਰੇ ਮੈਟਰੋ ਸਟੇਸ਼ਨ ਖੁੱਲ੍ਹੇ ਰਹਿਣਗੇ ਅਤੇ ਮੈਟਰੋ ਸਾਰੀਆਂ ਲਾਈਨਾਂ 'ਤੇ ਚੱਲੇਗੀ।
ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਇਹ ਤਾਕਤਵਰ ਦੇਸ਼ ਹਨ ਜੀ-20 ਦੇ ਮੈਂਬਰ
ਯੂਰਪੀਅਨ ਯੂਨੀਅਨ ਨੂੰ ਛੱਡ ਕੇ G20 ’ਚ 19 ਤਾਕਤਵਰ ਦੇਸ਼ ਸ਼ਾਮਲ ਹਨ। ਇਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਮੈਕਸੀਕੋ, ਅਰਜਨਟੀਨਾ, ਬ੍ਰਾਜ਼ੀਲ, ਦੱਖਣੀ ਅਫਰੀਕਾ, ਚੀਨ, ਜਾਪਾਨ, ਦੱਖਣੀ ਕੋਰੀਆ, ਭਾਰਤ, ਇੰਡੋਨੇਸ਼ੀਆ, ਰੂਸ, ਤੁਰਕੀ, ਫਰਾਂਸ, ਜਰਮਨੀ, ਇਟਲੀ, ਯੂ.ਕੇ., ਸਾਊਦੀ ਅਰਬ ਅਤੇ ਆਸਟਰੇਲੀਆ ਸ਼ਾਮਲ ਹਨ।
ਜੀ-20 ਸੰਮੇਲਨ ’ਚ ਇਹ ਦੇਸ਼ ਹੋਣਗੇ ਮਹਿਮਾਨ
ਇਸ ਵਾਰ ਜੀ-20 ਸੰਮੇਲਨ ’ਚ ਮਹਿਮਾਨਾਂ ਦੀ ਸੂਚੀ ਵਿਚ ਬੰਗਲਾਦੇਸ਼, ਮਿਸਰ, ਮਾਰੀਸ਼ਸ, ਨੀਦਰਲੈਂਡ, ਨਾਈਜੀਰੀਆ, ਓਮਾਨ, ਸਿੰਗਾਪੁਰ, ਸਪੇਨ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸ਼ਾਮਲ ਹਨ। ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਆਉਣ ਵਾਲੇ ਵਿਸ਼ਵ ਭਰ ਦੇ ਧਾਕੜ ਨੇਤਾਵਾਂ, ਮਿਸ਼ਨ ਦੇ ਸਵਾਗਤ ਤੇ ਠਹਿਰਣ ਲਈ ਵਿਦੇਸ਼ ਮੰਤਰਾਲੇ ਵੱਲੋਂ ਕੁੱਲ 35 ਹੋਟਲ ਬੁੱਕ ਕੀਤੇ ਗਏ ਹਨ।
ਸ਼ਰਮਨਾਕ! ਪਹਿਲਾਂ ਵਿਦਿਆਰਥੀ ਨੂੰ ਹੋਸਟਲ 'ਚ ਕਰਵਾਈ ਨਗਨ ਪਰੇਡ ਤੇ ਫ਼ਿਰ...
NEXT STORY