ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਦੀ ਸ਼ਿਖਰ ਬੈਠਕ ’ਚ ਹਿੱਸਾ ਲੈਣ ਲਈ ਅੱਜ ਸ਼ਾਮ ਉਜ਼ਬੇਕਿਸਤਾਨ ਦੇ ਸਮਰਕੰਦ ਰਵਾਨਾ ਹੋਣਗੇ। ਇਸ ਸ਼ਿਖਰ ਸੰਮੇਲਨ ’ਚ ਅੱਤਵਾਦ, ਖੇਤਰੀ ਸੁਰੱਖਿਆ, ਕਨੈਕਟੀਵਿਟੀ ਅਤੇ ਵਪਾਰ ਤੇ ਨਿਵੇਸ਼ ’ਤੇ ਚਰਚਾ ਹੋਵੇਗੀ। ਵਿਦੇਸ਼ ਸਕੱਤਰ ਵਿਨੈ ਮੋਹਨ ਕਾਤਰਾ ਨੇ ਇੱਥੇ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਦੀ ਯਾਤਰਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ਿਓਯੇਵ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਸਮਰਕੰਦ ਦੀ 24 ਘੰਟਿਆਂ ਦੀ ਯਾਤਰਾ ’ਤੇ ਜਾ ਰਹੇ ਹਨ। ਉਹ SCO ਦੇ ਰਾਸ਼ਟਰ ਪ੍ਰਧਾਨਾਂ ਦੀ ਪਰੀਸ਼ਦ ਦੀ 22ਵੀਂ ਬੈਠਕ ’ਚ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ SCO ਦੀ ਸ਼ਿਖਰ ਬੈਠਕ ’ਚ ਬਹੁਤ ਘੱਟ ਸਮਾਂ ਠਹਿਰਣਗੇ। ਅੱਜ ਦੇਰ ਰਾਤ ਪ੍ਰਧਾਨ ਮੰਤਰੀ ਸਮਰਕੰਦ ਪਹੁੰਚਣਗੇ ਅਤੇ ਕੱਲ ਸਵੇਰੇ ਸ਼ਿਖਰ ਸੰਮੇਲਨ ’ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- SCO Summit : ਸ਼ਾਹਬਾਜ਼-ਜਿਨਪਿੰਗ ਵੀ ਆਉਣਗੇ, ਸਮਰਕੰਦ ’ਚ PM ਮੋਦੀ ਨਾਲ ‘ਮਿਲਣੀ’ ਦਾ ਮੌਕਾ
ਬੈਠਕ ਦੇ ਦੋ ਸੈਸ਼ਨ ਹੋਣਗੇ, ਇਕ ਸੈਸ਼ਨ ਮੈਂਬਰਾਂ ਲਈ ਬੰਦ ਕਮਰੇ ’ਚ ਹੋਵੇਗਾ ਅਤੇ ਦੂਜਾ ਵਿਸਥਾਰਪੂਰਵਕ ਸੈਸ਼ਨ ਹੋਵੇਗਾ, ਜਿਸ ’ਚ ਵਿਸ਼ੇਸ਼ ਸੱਦੇ ਵਾਲੇ ਦੇਸ਼ਾਂ ਦੇ ਆਬਜ਼ਰਵਰ ਅਤੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਵਿਨੈ ਮੋਹਨ ਕਾਤਰਾ ਨੇ ਕਿਹਾ ਕਿ ਸ਼ਿਖਰ ਬੈਠਕ ਮਗਰੋਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਦੋ-ਪੱਖੀ ਬੈਠਕ ਤੋਂ ਇਲਾਵਾ ਹੋਰ ਨੇਤਾਵਾਂ ਨਾਲ ਵੀ ਵੱਖ ਤੋਂ ਮੁਲਾਕਾਤਾਂ ਹੋਣਗੀਆਂ।
ਇਸ ਤੋਂ ਮਗਰੋਂ ਉਹ ਕੱਲ ਰਾਤ ਹੀ ਵਾਪਸ ਭਾਰਤ ਪਰਤ ਆਉਣਗੇ। ਪੱਤਰਕਾਰਾਂ ਵਲੋਂ ਪੁੱਛਿਆ ਗਿਆ ਕਿ ਬੈਠਕ ’ਚ ਮੌਜੂਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ? ਵਿਦੇਸ਼ ਸਕੱਤਰ ਨੇ ਸਿਰਫ ਇੰਨਾ ਹੀ ਕਿਹਾ ਕਿ ਪ੍ਰੋਗਰਾਮ ਤੈਅ ਹੁੰਦੇ ਹੀ ਇਸ ਦੀ ਸੂਚਨਾ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ...ਜਦੋਂ ਇਕੋ ਮੰਚ ’ਤੇ ਹੋਣਗੇ PM ਮੋਦੀ, ਪੁਤਿਨ ਅਤੇ ਸ਼ੀ ਜਿਨਪਿੰਗ
ਭਗਤ ਸਿੰਘ ਦੀ ਜਯੰਤੀ ਮੌਕੇ ਖ਼ੂਨ ਦਾਨ ਕੈਂਪ ਲਾਵੇਗੀ ਦਿੱਲੀ ਸਰਕਾਰ, ਕੇਜਰੀਵਾਲ ਨੇ ਨੌਜਵਾਨਾਂ ਨੂੰ ਕੀਤੀ ਅਪੀਲ
NEXT STORY