ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਹਫ਼ਤੇ ਉਜ਼ਬੇਕਿਸਤਾਨ ਦੇ ਸਮਰਕੰਦ ’ਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸ਼ਾਸਨ ਮੁਖੀਆਂ ਦੀ ਪਰੀਸ਼ਦ ਦੀ 22ਵੀਂ ਬੈਠਕ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਮੰਤਰਾਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ਿਓਯੇਵ ਦੇ ਸੱਦੇ ’ਤੇ 15-16 ਸਤੰਬਰ ਨੂੰ ਉੱਥੇ ਜਾ ਰਹੇ ਹਨ। ਉਹ ਸਮਰਕੰਦ ’ਚ SCO ਸਿਖਰ ਸੰਮੇਲਨ ’ਚ ਸ਼ਿਰਕਤ ਕਰਨਗੇ। ਇਸ ਸੰਮੇਲਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕੁਝ ਨੇਤਾਵਾਂ ਨਾਲ ਦੋ-ਪੱਖੀ ਮੁਲਾਕਾਤ ਕਰਨਗੇ। ਹਾਲਾਂਕਿ ਇਸ ਬਾਰੇ ਅਜੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ।
SCO ਸਿਖਰ ਸੰਮੇਲਨ ’ਚ ਆਉਣਗੇ ਪੁਤਿਨ ਤੇ ਸ਼ਾਹਬਾਜ਼
ਜ਼ਿਕਰਯੋਗ ਹੈ ਕਿ SCO ਸਿਖਰ ਸੰਮੇਲਨ ’ਚ 8 ਮੈਂਬਰ ਦੇਸ਼ਾਂ ਦੇ ਨੇਤਾ ਹਿੱਸਾ ਲੈਣਗੇ, ਜਿਨ੍ਹਾਂ ’ਚ ਜਿਨ੍ਹਾਂ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਸ਼ਾਮਲ ਹਨ। ਇਸ ਬੈਠਕ ਤੋਂ ਪਹਿਲਾਂ ਸਥਿਤੀ ਕੁਝ ਅਜਿਹਾ ਮੋੜ ਲੈ ਚੁੱਕੀ ਹੈ ਕਿ ਜਿਨ੍ਹਾਂ ’ਚ ਪ੍ਰਧਾਨ ਮੰਤਰੀ ਮੋਦੀ ਦੀ ਜਿਨਪਿੰਗ ਅਤੇ ਸ਼ਾਹਬਾਜ਼ ਸ਼ਰੀਫ ਨਾਲ ਦੋ-ਪੱਖੀ ਮੁਲਾਕਾਤਾਂ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਈਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਈਰਾਨ ਦੇ ਨਵੇਂ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਮਿਲ ਸਕਦੇ ਹਨ।
ਕਿਉਂ ਖ਼ਾਸ ਹੈ ਸ਼ੀ ਜਿੰਨਪਿਗ ਦੀ PM ਮੋਦੀ ਨਾਲ ਮੁਲਾਕਾਤ?
SCO ਸਿਖਰ ਬੈਠਕ ਦੇ ਠੀਕ ਪਹਿਲਾਂ ਪੂਰਬੀ ਲੱਦਾਖ ’ਚ ਗੋਗਰਾ ਹਾਟ ਸਪਰਿੰਗ ਖੇਤਰ ਤੋਂ ਚੀਨੀ ਫ਼ੌਜਾ ਦੇ ਪਿੱਛੇ ਹਟਣ ਮਗਰੋਂ ਅਪ੍ਰੈਲ 2020 ’ਚ ਸਥਿਤੀ ਦੀ ਬਹਾਲੀ ਵੱਲ ਮਹੱਤਵਪੂਰਨ ਤੱਰਕੀ ਹੋਈ ਹੈ। ਸੋਮਵਾਰ ਨੂੰ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਨੂੰ ਵਾਪਸੀ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ। ਪੇਂਗਾਂਗ ਤਸੋ ’ਚ ਫਿੰਗਰ ਖੇਤਰ ’ਚ ਕੁਝ ਮਸਲੇ ਬਾਕੀ ਹਨ, ਜਿਨ੍ਹਾਂ ਦਾ ਹੱਲ ਵੀ ਸਕਾਰਾਤਮਕ ਸੰਕੇਤ ਹੈ। ਸੂਤਰਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਗੱਲਬਾਤ ਦਾ ਆਧਾਰ ਬਣਨ ਦੀ ਗੱਲ ਮੰਨਦਿਆਂ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਲਗਾਤਾਰ ਕੂਟਨੀਤਕ ਅਤੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਕਾਰਨ ਮਾਹੌਲ ਵਿਚਲੀ ਕੁੜੱਤਣ ਹੌਲੀ-ਹੌਲੀ ਘੱਟ ਹੋ ਰਹੀ ਹੈ। ਫੌਜਾਂ ਦੇ ਇਕ-ਦੂਜੇ ਦੇ ਸਾਹਮਣੇ ਹਮਲਾਵਰ ਰੁਖ ਤੋਂ ਪਿੱਛੇ ਹਟਣ ਤੋਂ ਬਾਅਦ ਹੁਣ ਸਰਹੱਦ ਦੇ ਦੋਵੇਂ ਪਾਸੇ ਫੌਜੀਆਂ ਦੀ ਗਿਣਤੀ 50-50 ਹਜ਼ਾਰ ਤੱਕ ਘਟਾਉਣ ਅਤੇ ਤਣਾਅ ਨੂੰ ਆਮ ਪੱਧਰ 'ਤੇ ਲਿਆਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਹੈ।
ਸ਼ਾਹਬਾਜ਼ ਸ਼ਰੀਫ ਨਾਲ ਵੀ ਹੋ ਸਕਦੀ ਹੈ ਮੁਲਾਕਾਤ
ਪਾਕਿਸਤਾਨ ਆਪਣੀ ਮਾੜੀ ਆਰਥਿਕਤਾ ਅਤੇ ਖਾਲੀ ਖਜ਼ਾਨੇ, ਅਫਗਾਨਿਸਤਾਨ ਸਰਹੱਦ 'ਤੇ ਸੰਘਰਸ਼, ਹੜ੍ਹਾਂ ਕਾਰਨ ਜਾਨ-ਮਾਲ ਦੇ ਭਾਰੀ ਨੁਕਸਾਨ ਅਤੇ ਰਾਜਨੀਤਿਕ ਅਸਥਿਰਤਾ ਕਾਰਨ ਦੁਨੀਆ ਭਰ ਵਿਚ ਸਹਾਇਤਾ ਲਈ ਬੇਨਤੀ ਕਰ ਰਿਹਾ ਹੈ। ਚੀਨ ਤੋਂ ਵੀ ਉਸ ਨੂੰ ਉਸ ਤਰ੍ਹਾਂ ਦੀ ਮਦਦ ਨਹੀਂ ਮਿਲੀ ਜਿਸ ਦੀ ਉਸ ਨੂੰ ਉਮੀਦ ਸੀ। ਭਾਰਤ ਨੇ ਜਿਸ ਤਰ੍ਹਾਂ ਮਾਲਦੀਵ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਸਹਿਯੋਗ ਦਿੱਤਾ ਹੈ, ਉਸ ਨਾਲ ਪਾਕਿਸਤਾਨ ਦੇ ਅੰਦਰ ਵੀ ਭਾਰਤ ਨਾਲ ਸਬੰਧ ਸੁਧਾਰਨ ਲਈ ਉਨ੍ਹਾਂ ਦੀ ਸਰਕਾਰ 'ਤੇ ਦਬਾਅ ਵਧ ਰਿਹਾ ਹੈ। ਪਾਕਿਸਤਾਨ ਵਿਚ ਵੀ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨ ਲਈ ਆਵਾਜ਼ ਉਠਾਈ ਜਾ ਰਹੀ ਹੈ। ਅਜਿਹੇ 'ਚ ਸ਼ਾਹਬਾਜ਼ ਸ਼ਰੀਫ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੀ ਸੰਭਾਵਨਾ ਹੈ।
ਸੜਕ ਨਾ ਹੋਣ ਕਾਰਨ ਸਟ੍ਰੈਚਰ 'ਤੇ ਹਸਪਤਾਲ ਲਿਜਾਈ ਜਾ ਰਹੀ ਆਦਿਵਾਸੀ ਔਰਤ ਨੇ ਜੰਗਲ 'ਚ ਜਨਮਿਆ ਬੱਚਾ
NEXT STORY