ਕੁੱਲੂ- ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਹਿਮਾਚਲ ਦੇ 5 ਦਿਨਾਂ ਦੌਰੇ ਦੌਰਾਨ ਬੁੱਧਵਾਰ ਕੁੱਲੂ ਦੇ ਭੁੰਤਰ ਹਵਾਈ ਅੱਡੇ ’ਤੇ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਆਪਸ ’ਚ ਭਿੜ ਗਏ। ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਮਗਰੋਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਸੁਰੱਖਿਆ ਲਈ ਤਾਇਨਾਤ ਇਕ ਅਧਿਕਾਰੀ ਨੂੰ ਕੁੱਲੂ ਦੇ ਐੱਸ. ਪੀ. ਗੌਰਵ ਨੇ ਥੱਪੜ ਮਾਰ ਦਿੱਤਾ। ਇਸ ਪਿਛੋਂ ਉਕਤ ਅਧਿਕਾਰੀ ਨੇ ਵੀ ਬਦਲੇ ’ਚ ਐੈੱਸ. ਪੀ. ਨੂੰ ਲੱਤ ਮਾਰੀ। ਮੁੱਖ ਮੰਤਰੀ ਨੇ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਤਿੰਨ ਦਿਨ ’ਚ ਜਾਂਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਐੈੱਸ. ਪੀ. ਗੌਰਵ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀ ਨੂੰ ਤਿੰਨ ਦਿਨ ਦੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਇਸ ਪੂਰੀ ਘਟਨਾ ਦਾ ਵੀਡੀਓ ਤੁਰੰਤ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਹਵਾਈ ਅੱਡੇ ’ਤੇ ਖੁੱਲ੍ਹ ਕੇ ਹੰਗਾਮਾ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਗਡਕਰੀ ਦਾ ਕਾਫ਼ਲਾ ਜਦੋਂ ਹਵਾਈ ਅੱਡੇ ਤੋਂ ਬਾਹਰ ਨਿਕਲਣ ਲੱਗਾ ਤਾਂ ਚਾਰ ਮਾਰਗੀ ਪ੍ਰਭਾਵਿਤ ਕਿਸਾਨ ਐਸੋਸੀਏਸ਼ਨ ਦੇ ਲੋਕਾਂ ਨੂੰ ਵੇਖ ਕੇ ਗਡਕਰੀ ਰੁਕ ਗਏ ਅਤੇ ਆਪਣੀ ਕਾਰ ’ਚੋਂ ਬਾਹਰ ਆ ਕੇ ਉਨ੍ਹਾਂ ਨੂੰ ਮਿਲੇ। ਲੋਕਾਂ ਨੇ ਆਪਣਾ ਮੰਗ ਪੱਤਰ ਗਡਕਰੀ ਨੂੰ ਸੌਂਪਿਆ। ਮੁੱਖ ਮੰਤਰੀ ਵੀ ਕਾਰ ’ਚੋਂ ਬਾਹਰ ਆਏ ਅਤੇ ਉਕਤ ਵਿਅਕਤੀਆਂ ਨੂੰ ਮਿਲੇ। ਗਡਕਰੀ ਅਤੇ ਮੁੱਖ ਮੰਤਰੀ ਦੇ ਕਾਫ਼ਲੇ ’ਚ ਸ਼ਾਮਲ ਸਭ ਮੋਟਰ ਗੱਡੀਆਂ ਇਸ ਪਿਛੋਂ ਅੱਗੇ ਵਧ ਗਈਆਂ। ਇਸ ਦੌਰਾਨ ਹੀ ਉਕਤ ਘਟਨਾ ਵਾਪਰੀ।
ਸ਼ੋਪੀਆਂ ’ਚ ਮੁਕਾਬਲਾ, ਇਕ ਅੱਤਵਾਦੀ ਢੇਰ
NEXT STORY