ਨਵੀਂ ਦਿੱਲੀ : ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਆਪਣੀ ਪ੍ਰਬੰਧਕੀ ਅਤੇ ਆਪ੍ਰੇਸ਼ਨਲ ਵਿਵਸਥਾ ਵਿੱਚ ਇੱਕ ਵੱਡਾ ਅਤੇ ਇਤਿਹਾਸਕ ਬਦਲਾਅ ਕਰਨ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ (MHA) ਦੀ ਪ੍ਰਵਾਨਗੀ ਤੋਂ ਬਾਅਦ ਇਹ ਨਵਾਂ ਢਾਂਚਾ 1 ਨਵੰਬਰ 2026 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗਾ। ਇਸ ਤਹਿਤ ਦੇਸ਼ ਦੇ ਅਤਿ-ਸੰਵੇਦਨਸ਼ੀਲ ਅਤੇ ਰਣਨੀਤਕ ਅਦਾਰਿਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਹੁਣ ਇਲਾਕਾਈ (ਖੇਤਰੀ) ਦੀ ਥਾਂ 'ਡੋਮੇਨ' (ਕਾਰਜਾਤਮਕ ਵਿਸ਼ੇਸ਼ਤਾ) ਦੇ ਆਧਾਰ 'ਤੇ ਸੁਰੱਖਿਆ ਦੀ ਕਮਾਨ ਸੌਂਪੀ ਜਾਵੇਗੀ।
ਇਸ ਪੁਨਰਗਠਨ ਦਾ ਮੁੱਖ ਉਦੇਸ਼ ਅਲੱਗ-ਅਲੱਗ ਖੇਤਰਾਂ ਜਿਵੇਂ ਬਿਜਲੀ, ਕੋਲਾ, ਸਟੀਲ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਬੰਦਰਗਾਹਾਂ, ਸਰਕਾਰੀ ਇਮਾਰਤਾਂ, ਸਮਾਰਕਾਂ ਅਤੇ ਮੈਟਰੋ ਦੀਆਂ ਵਿਸ਼ੇਸ਼ ਸੁਰੱਖਿਆ ਲੋੜਾਂ ਮੁਤਾਬਕ ਨਿਗਰਾਨੀ ਵਿਵਸਥਾ ਨੂੰ ਢਾਲਣਾ ਹੈ। ਇਸ ਨਾਲ ਜਵਾਨਾਂ ਦੀ ਸਿਖਲਾਈ ਵਿੱਚ ਸੁਧਾਰ ਆਵੇਗਾ, ਸੁਰੱਖਿਆ ਦੇ ਨਿਯਮ (SOPs) ਜ਼ਿਆਦਾ ਸਟੀਕ ਬਣਨਗੇ ਅਤੇ ਸਬੰਧਤ ਮੰਤਰਾਲਿਆਂ ਤੇ ਪ੍ਰਬੰਧਕਾਂ ਨਾਲ ਬਿਹਤਰ ਤਾਲਮੇਲ ਕਾਇਮ ਹੋਵੇਗਾ।
ਨਵੇਂ ਸੈਕਟਰਾਂ ਦਾ ਗਠਨ
ਨਵੇਂ ਢਾਂਚੇ ਤਹਿਤ ਮੌਜੂਦਾ ਸੈਕਟਰਾਂ ਦਾ ਪੁਨਰਗਠਨ ਕਰ ਕੇ ਹੇਠ ਲਿਖੇ ਨਵੇਂ ਡੋਮੇਨ-ਅਧਾਰਿਤ ਸੈਕਟਰ ਬਣਾਏ ਗਏ ਹਨ:
- ਸਰਕਾਰੀ ਭਵਨ, ਅਜਾਇਬ ਘਰ, ਸਮਾਰਕ ਅਤੇ ਐੱਮ.ਆਰ.ਟੀ.ਐੱਸ. (GBMM & MRTS) ਸੈਕਟਰ: ਮੌਜੂਦਾ ਰਾਸ਼ਟਰੀ ਰਾਜਧਾਨੀ ਖੇਤਰ (NCR) ਸੈਕਟਰ ਨੂੰ ਬਦਲ ਕੇ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਹੋਵੇਗਾ।
- ਪਾਵਰ (ਬਿਜਲੀ) ਸੈਕਟਰ-I ਅਤੇ II: 'ਨੌਰਥ ਸੈਕਟਰ' (ਨਵੀਂ ਦਿੱਲੀ) ਨੂੰ 'ਪਾਵਰ-I' ਅਤੇ 'ਨੌਰਥ ਈਸਟਰਨ ਸੈਕਟਰ-II' (ਕੋਲਕਾਤਾ) ਨੂੰ 'ਪਾਵਰ-II' ਸੈਕਟਰ ਬਣਾਇਆ ਗਿਆ ਹੈ।
- ਕੋਲਾ ਅਤੇ ਸਟੀਲ ਸੈਕਟਰ: 'ਈਸਟਰਨ ਸੈਕਟਰ' (ਰਾਂਚੀ) ਨੂੰ 'ਕੋਲਾ ਸੈਕਟਰ' ਅਤੇ 'ਸੈਂਟਰਲ ਸੈਕਟਰ' (ਭਿਲਾਈ) ਨੂੰ ਸਮਰਪਿਤ 'ਸਟੀਲ ਸੈਕਟਰ' ਵਿੱਚ ਤਬਦੀਲ ਕੀਤਾ ਗਿਆ ਹੈ।
- ਪੈਟਰੋਲੀਅਮ ਅਤੇ ਕੁਦਰਤੀ ਗੈਸ ਸੈਕਟਰ: 'ਨੌਰਥ ਈਸਟਰਨ ਸੈਕਟਰ' (ਗੁਹਾਟੀ) ਨੂੰ ਇਹ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।
- ਬੰਦਰਗਾਹ (ਪੋਰਟ) ਸੈਕਟਰ: ਸਮੁੰਦਰੀ ਵਪਾਰ ਦੀ ਸੁਰੱਖਿਆ ਲਈ 'ਵੈਸਟਰਨ ਸੈਕਟਰ' (ਮੁੰਬਈ) ਨੂੰ 'ਵੈਸਟ ਕੋਸਟ ਪੋਰਟ ਸੈਕਟਰ' ਅਤੇ 'ਸਾਊਥ ਸੈਕਟਰ' (ਚੇਨਈ) ਨੂੰ 'ਈਸਟ ਕੋਸਟ ਪੋਰਟ ਸੈਕਟਰ' ਬਣਾਇਆ ਗਿਆ ਹੈ।
ਹਵਾਈ, ਜੇਲ੍ਹ ਅਤੇ ਸਾਈਬਰ ਸੁਰੱਖਿਆ 'ਚ ਵਧੇਗੀ ਮੁਹਾਰਤ
ਸੀ.ਆਈ.ਐੱਸ.ਐੱਫ. ਨੂੰ ਜੰਮੂ-ਕਸ਼ਮੀਰ ਦੀਆਂ ਅਤਿ-ਸੰਵੇਦਨਸ਼ੀਲ ਜੇਲ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਬਲ ਨੂੰ ਨਾਜ਼ੁਕ ਬੁਨਿਆਦੀ ਢਾਂਚੇ ਲਈ 'ਹਵਾਈ ਸੁਰੱਖਿਆ' (Aerial Security) ਦੀ ਨੋਡਲ ਏਜੰਸੀ ਵੀ ਬਣਾਇਆ ਗਿਆ ਹੈ। ਵਧਦੇ ਸਾਈਬਰ ਅਤੇ ਡਰੋਨ ਖ਼ਤਰਿਆਂ ਨਾਲ ਨਜਿੱਠਣ ਲਈ ਸੀ.ਆਈ.ਐੱਸ.ਐੱਫ. ਵੱਲੋਂ ਪ੍ਰਮੁੱਖ ਅਦਾਰਿਆਂ ਦੀ ਮਦਦ ਨਾਲ ਆਪਣੀ ਸਾਈਬਰ ਸੁਰੱਖਿਆ ਅਤੇ ਐਂਟੀ-ਡਰੋਨ ਸਮਰੱਥਾਵਾਂ ਨੂੰ ਵੀ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਭਾਰਤ ’ਚ ਬੰਗਲਾਦੇਸ਼-ਫਰਾਂਸ ਵਰਗੀ ਹਿੰਸਾ ਫੈਲਾਉਣ ਦੀ ਸੀ ਸਾਜ਼ਿਸ਼, ਕੇਂਦਰੀ ਮੰਤਰੀ ਕਿਰੇਨ ਰਿਜਿਜੂ ਦਾ ਦਾਅਵਾ
NEXT STORY