ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਸੁਰੱਖਿਆ ਫ਼ੋਰਸਾਂ ਨੇ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਘੁਸਪੈਠ ਦੀ ਕੋਸ਼ਿਸ਼ ਅਸਫ਼ਲ ਕਰਦੇ ਹੋਏ ਇਕ ਅਣਪਛਾਤੇ ਅੱਤਵਾਦੀ ਨੂੰ ਮਾਰ ਸੁੱਟਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉੜੀ ਸਕੈਟਰ 'ਚ ਚੌਕਸ ਫ਼ੌਜੀਆਂ ਨੇ ਅੱਤਵਾਦੀਆਂ ਦੀ ਇਕ ਸ਼ੱਕੀ ਗਤੀਵਿਧੀ ਦੇਖੀ ਜੋ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਸੁਰੱਖਿਆ ਫ਼ੋਰਸਾਂ ਨੇ ਸਮੇਂ ਰਹਿੰਦੇ ਅੱਤਵਾਦੀਆਂ ਦੀ ਘੁਸਪੈਠ ਨੂੰ ਅਸਫ਼ਲ ਕਰ ਦਿੱਤਾ ਅਤੇ ਇਕ ਅੱਤਵਾਦੀ ਨੂੰ ਮਾਰ ਸੁੱਟਿਆ।
ਇਹ ਵੀ ਪੜ੍ਹੋ : ਜੰਮੂ 'ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਬੱਸ, 36 ਲੋਕਾਂ ਦੀ ਦਰਦਨਾਕ ਮੌਤ
ਸੂਤਰਾਂ ਨੇ ਦੱਸਿਆ,''ਅੱਤਵਾਦੀ ਖ਼ਰਾਬ ਦ੍ਰਿਸ਼ਤਾ ਅਤੇ ਖ਼ਰਾਬ ਮੌਸਮ ਦਾ ਫ਼ਾਇਦਾ ਚੁੱਕ ਕੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਆਪਰੇਸ਼ਨ 'ਚ ਹੁਣ ਤੱਕ ਇਕ ਅੱਤਵਾਦੀ ਮਾਰਿਆ ਗਿਆ ਹੈ।'' ਉਨ੍ਹਾਂ ਕਿਹਾ ਕਿ ਘੁਸਪੈਠ ਵਿਰੋਧੀ ਮੁਹਿੰਮ 'ਤੇ ਅਜੇ ਤੱਕ ਫ਼ੌਜ ਜਾਂ ਪੁਲਸ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਪਿਛਲੇ ਹਫ਼ਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਕਿਹਾ ਸੀ ਕਿ ਸਰਦੀਆਂ ਦੀ ਸ਼ੁਰੂਆਤ ਅਤੇ ਭਾਰੀ ਬਰਫ਼ਬਾਰੀ ਕਾਰਨ ਟਰੈਕ ਬੰਦ ਹੋਣ ਤੋਂ ਪਹਿਲਾਂ ਵੱਧ ਅੱਤਵਾਦੀਆਂ ਨੂੰ ਘੁਸਪੈਠ ਕਰਵਾਉਣ ਲਈ ਸਰਹੱਦ ਪਾਰ ਤੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਮੰਤਰਾਲਾ ਦੀ ਕਾਨੂੰਨ ਕਮਿਸ਼ਨ ਤੋਂ ਮੰਗ,‘ਕਾਨੂੰਨੀ ਢਾਂਚੇ ਨੂੰ ਬਣਾਓ ਮਜ਼ਬੂਤ
NEXT STORY