ਨਵੀਂ ਦਿੱਲੀ— ਪੁਲਵਾਮਾ ’ਚ ਸੀ.ਆਰ.ਪੀ.ਐੱਫ. ਕਾਫਲੇ ’ਤੇ ਹੋਏ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀਆਂ ਵੱਡੀਆਂ ਕਾਰਵਾਈਆਂ ਲਗਾਤਾਰ ਚਾਲੂ ਹਨ। 2 ਦਿਨ ਪਹਿਲਾਂ 5 ਵੱਖਵਾਦੀ ਨੇਤਾਵਾਂ ਮੀਰਵਾਇਜ਼ ਉਮਰ ਫਾਰੁੂਕ, ਅਬਦੁਲ ਗਨੀ ਭੱਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ ਅਤੇ ਸ਼ਬੀਰ ਸ਼ਾਹ ਦੀ ਸੁਰੱਖਿਆ ਦੇ ਨਾਂ ’ਤੇ ਸਰਕਾਰੀ ਗੱਡੀਆਂ ਤੇ ਸਹੂਲਤਾਂ ਵਾਪਸ ਲੈਣ ਤੋਂ ਬਾਅਦ ਕਈ ਹੋਰ ਵੱਖਵਾਦੀ ਆਗੂਆਂ ਅਤੇ ਸਿਆਸਤਦਾਨਾਂ ਦਾ ਸੁਰੱਖਿਆ ਕਵਰ ਹਟਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਸ਼ਾਮ ਨੂੰ ਜੰਮੂ ’ਚ ਰਾਜਪਾਲ ਦੇ ਸਲਾਹਕਾਰਾਂ ਨੇ ਉੱਚ ਪੱਧਰੀ ਬੈਠਕ ’ਚ ਗ੍ਰਹਿ ਮੰਤਰਾਲੇ ਵਲੋਂ ਸੁਰੱਖਿਆ ਹਟਾਉਣ ਜਾਂ ਫਿਰ ਘੱਟ ਕਰਨ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਨੇਤਾਵਾਂ ਦੀ ਸੁਰੱਖਿਆ ਵਾਪਸ ਲਈ ਗਈ ਹੈੈ, ਉਨ੍ਹਾਂ ’ਚ ਯਾਸੀਨ ਮਲਿਕ, ਗਿਲਾਨੀ ਅਬਦੁਲ ਗਨੀ ਸ਼ਾਹ, ਆਗਾ ਸੈਯਦ ਮੋਸਵੀ, ਅੱਬਾਸ ਅੰਸਾਰੀ, ਸਲੀਮ ਗਿਲਾਨੀ, ਸ਼ਾਹਿਦ ਉਲ ਇਸਲਾਮ, ਜਫਰ ਅਕਬਰ ਭੱਟ, ਨਈਮ ਅਹਮਦ ਖਾਨ ਤੇ ਮੁਖਤਿਆਰ ਅਹਿਮਦ ਵਾਜਾ ਸਮੇਤ 18 ਵੱਖਵਾਦੀ ਅਤੇ 160 ਤੋਂ ਜ਼ਿਆਦਾ ਸਿਆਸਤਦਾਨ ਸ਼ਾਮਲ ਹਨ।
ਸੁਰੱਖਿਆ ’ਚ 900 ਜਵਾਨ ਤਾਇਨਾਤ
ਵੱਖਵਾਦੀ ਆਗੂਆਂ ਨੂੰ ਰਾਜਨੀਤਿਕ ਵਰਕਰ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸੁਰੱਖਿਆ ’ਚ 900 ਤੋਂ ਜ਼ਿਆਦਾ ਜਵਾਨ ਤਾਇਨਾਤ ਰਹੇ ਹਨ। ਫਾਰੂਕ ਦੀ ਸੁਰੱਖਿਆ ਸਭ ਤੋਂ ਮਜ਼ਬੂਤ ਸੀ। ਉਨ੍ਹਾਂ ਦੀ ਸੁਰੱਖਿਆ ’ਚ ਪਿਛਲੇ 10 ਸਾਲਾਂ ’ਚ 5 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਹਵਾਈ ਟਿਕਟ, ਹੋਟਲ ਤੇ ਇਲਾਜ ਦਾ ਖਰਚ ਵੀ ਸਰਕਾਰ ਹੀ ਦਿੰਦੀ ਸੀ। ਵੱਖਵਾਦੀਆਂ ’ਤੇ 112 ਕਰੋੜ ਰੁਪਏ ਸਾਲਾਨਾ ਖਰਚ ਆਉਂਦਾ ਹੈ, ਜਿਸ ’ਚ 91 ਕਰੋੜ ਕੇਂਦਰ ਸਰਕਾਰ ਦਿੰਦੀ ਹੈ।
ਗਠਜੋੜ ਲਈ ਭਾਜਪਾ ਦਰ-ਦਰ ਦੀਆਂ ਖਾ ਰਹੀ ਹੈ ਠੋਕਰਾਂ : ਮਾਇਆਵਤੀ
NEXT STORY