ਲਖਨਊ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਆਪਣੇ ਬੂਥ ਦੇ ਪਿਛਲੇ ਸਾਰੇ ਰਿਕਾਰਡ ਤੋੜਨ ਦੇ ਟੀਚੇ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਹਰ ਚੋਣ 'ਚ ਆਪਣੀ ਮਿਹਨਤ ਨਾਲ ਰਿਕਾਰਡ ਬਣਾ ਰਹੇ ਭਾਜਪਾ ਵਰਕਰਾਂ ਦਾ ਜੋਸ਼ ਦੇਖ ਕੇ ਬਾਕੀ ਪਾਰਟੀਆਂ ਦੇ ਨੇਤਾ ਪਹਿਲੇ ਹੀ ਠੰਡੇ ਪੈ ਜਾਂਦੇ ਹਨ। ਪੀ.ਐੱਮ. ਮੋਦੀ ਨੇ ਉੱਤਰ ਪ੍ਰਦੇਸ਼ 'ਚ ਤੀਜੇ ਪੜਾਅ 'ਚ ਹੋਣ ਵਾਲੀਆਂ ਚੋਣਾਂ ਦੇ ਅਧੀਨ ਆਉਣ ਵਾਲੀਆਂ 10 ਲੋਕ ਸਭਾ ਸੀਟਾਂ ਦੇ ਸਾਰੇ 22,648 ਬੂਥ ਦੇ ਵਰਕਰਾਂ ਨੂੰ 'ਨਮੋ ਐਪ' ਰਾਹੀਂ ਸੰਬੋਧਨ ਕੀਤਾ। ਉਨ੍ਹਾਂ ਕਿਹਾ,''ਅਸੀਂ ਚੋਣਾਂ 'ਚ ਕਿੰਨੀ ਵੀ ਵੱਡੀ ਜਿੱਤ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋਣ ਪਰ ਜਦੋਂ ਤੱਕ ਪੋਲਿੰਗ ਬੂਥ ਨਹੀਂ ਜਿੱਤਦੇ ਹਨ, ਉਦੋਂ ਤੱਕ ਚੋਣ ਜਿੱਤ ਹੀ ਨਹੀਂ ਸਕਦੇ ਹਨ, ਇਸ ਲਈ ਚੋਣਾਂ 'ਚ ਜਿੱਤ ਦੀ ਜੋ ਆਤਮਾ ਹੈ, ਉਹ ਪੋਲਿੰਗ ਬੂਥ ਦੀ ਜਿੱਤ 'ਚ ਹੈ।'' ਪੀ.ਐੱਮ. ਮੋਦੀ ਨੇ ਕਿਹਾ,''ਇਸ ਲਈ ਮੇਰੀ ਤਾਂ ਹਮੇਸ਼ਾ ਅਪੀਲ ਰਹਿੰਦੀ ਹੈ ਕਿ ਸਾਨੂੰ ਇਕ ਹੀ ਟੀਚਾ ਲੈ ਕੇ ਕੰਮ ਕਰਨਾ ਚਾਹੀਦਾ ਕਿ ਅਸੀਂ ਆਪਣਾ ਪੋਲਿੰਗ ਬੂਥ ਜਿੱਤਾਂਗੇ ਅਤੇ ਪੁਰਾਣੇ ਜਿੰਨੇ ਵੀ ਰਿਕਾਰਡ ਹਨ, ਉਨ੍ਹਾਂ ਸਾਰਿਆਂ ਨੂੰ ਤੋੜਨ ਦਾ ਸੰਕਲਪ ਲੈ ਕੇ ਕੰਮ ਕਰਾਂਗੇ।''
ਉਨ੍ਹਾਂ ਨੇ ਵਰਕਰਾਂ ਨੂੰ ਸੋਸ਼ਲ ਮੀਡੀਆ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ,''ਸੋਸ਼ਲ ਮੀਡੀਆ 'ਚ ਵੀ ਅਸੀਂ ਛਾਏ ਰਹਿਣੇ ਚਾਹੀਦੇ ਹਾਂ। ਸਾਨੂੰ ਪੋਲਿੰਗ ਬੂਥ ਦੇ ਲਾਭਪਾਤਰੀਆਂ ਦੀ ਰੀਲ ਬਣਾਉਣੀ ਚਾਹੀਦੀ ਹੈ। ਉਨ੍ਹਾਂ ਰੀਲ ਨੂੰ ਸਾਨੂੰ ਪ੍ਰਸਾਰਿਤ ਕਰਨਾ ਚਾਹੀਦਾ। ਜਿੰਨਾ ਜ਼ਿਆਦਾ ਅਜਿਹਾ ਕੰਮ ਹੋਵੇਗਾ, ਸਾਨੂੰ ਚੋਣ ਜਿੱਤਣ 'ਚ ਵੀ ਬਹੁਤ ਮਦਦ ਮਿਲੇਗੀ।'' ਪੀ.ਐੱਮ. ਮੋਦੀ ਨੇ ਕਿਹਾ,''ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ, ਹਰ ਚੋਣਾਂ 'ਚ ਆਪਣੀ ਮਿਹਨਤ ਨਾਲ ਨਵੇਂ ਰਿਕਾਰਡ ਬਣ ਰਹੇ ਹਨ। ਤੁਹਾਡਾ ਇਹ ਜੋਸ਼ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਪਰ ਬਾਕੀ ਪਾਰਟੀਆਂ ਦੇ ਨੇਤਾ ਤੁਹਾਡਾ ਇਹ ਜੋਸ਼ ਦੇਖ ਕੇ ਪਹਿਲਾਂ ਹੀ ਠੰਡੇ ਪੈ ਜਾਂਦੇ ਹਨ। ਮੈਨੂੰ ਭਰੋਸਾ ਹੈ ਕਿ ਉੱਤਰ ਪ੍ਰਦੇਸ਼ ਦੇ ਸਾਰੇ ਭਾਜਪਾ ਵਰਕਰ ਹਰ ਸੀਟ 'ਤੇ, ਹਰ ਪੋਲਿੰਗ ਬੂਥ 'ਤੇ ਜਿੱਤ ਯਕੀਨੀ ਕਰਨ ਲਈ ਕੋਸ਼ਿਸ਼ 'ਚ ਲੱਗੇ ਹਨ। ਤੁਸੀਂ ਹਰ ਵੋਟਰ ਤੱਕ ਆਪਣੀ ਗੱਲ ਪਹੁੰਚਾਉਣੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਗੌਤਮ ਸੇਠ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
NEXT STORY