ਤਿਰੁਪਾਤੂਰ (ਭਾਸ਼ਾ)- ਤਾਮਿਲਨਾਡੂ 'ਚ ਤਿਰੁਪਾਤੂਰ ਜ਼ਿਲ੍ਹੇ ਦੇ ਇਕ ਪਿੰਡ 'ਚ ਸ਼ਨੀਵਾਰ ਨੂੰ ਔਰਤਾਂ ਸਮੇਤ 7 ਵਿਅਕਤੀਆਂ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਨ੍ਹਾਂ ਨੂੰ ਮੰਦਰ ਲਿਜਾ ਰਿਹਾ ਪਿਕਅੱਪ ਟਰੱਕ ਘਾਟੀ 'ਚ ਡਿੱਗ ਗਿਆ। ਇਸ ਘਟਨਾ 'ਚ 14 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮੰਦਰ ਜ਼ਿਲ੍ਹੇ ਦੇ ਸਮਬਰਾਈ ਪਿੰਡ 'ਚ ਪਹਾੜੀ ਦੀ ਚੋਟੀ 'ਤੇ ਸਥਿਤ ਹੈ। ਟਰੱਕ ਦਾ ਡਰਾਈਵਰ ਘਾਟ ਰੋਡ 'ਤੇ ਮੋੜ ਕੱਟਦੇ ਸਮੇਂ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਨਾਲ ਇਹ ਹਾਦਸਾ ਹੋ ਗਿਆ।
ਅਧਿਕਾਰੀ ਨੇ ਕਿਹਾ,''ਸਾਨੂੰ ਸੂਚਨਾ ਮਿਲੀ ਕਿ 7 ਵਿਅਕਤੀਆਂ ਦੀ ਮੌਤ ਹੋਈ ਅਤੇ 14 ਜ਼ਖ਼ਮੀ ਹੋਏ ਹਨ। ਅਧਿਕਾਰੀ ਅੱਗੇ ਦੀ ਜਾਂਚ ਲਈ ਹਾਦਸੇ ਵਾਲੀ ਜਗ੍ਹਾ ਰਵਾਨਾ ਹੋ ਗਏ ਹਨ।'' ਇਕ ਵੀਡੀਓ 'ਚ ਸਾਫ਼ ਦਿੱਸ ਰਿਹਾ ਹੈ ਕਿ ਪਾਣੀ ਦੀ ਬੋਤਲ ਅਤੇ ਚੱਪਲਾਂ ਹਾਦਸੇ ਵਾਲੀ ਜਗ੍ਹਾ 'ਤੇ ਬਿਖਰੀਆਂ ਪਈਆਂ ਹਨ, ਜਦੋਂ ਕਿ ਔਰਤਾਂ ਅਤੇ ਬੱਚੇ ਟਰੱਕ ਤੋਂ ਬਹੁਤ ਦੂਰ ਜ਼ਮੀਨ 'ਤੇ ਪਏ ਹਨ। ਪੁਲਸ ਨੇ ਦੱਸਿਆ ਕਿ ਇਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਜਨਮਦਿਨ ਦੀ ਪਾਰਟੀ ’ਚ ਚਲੀ ਗੋਲੀ, 10 ਸਾਲ ਦੇ ਬੱਚੇ ਦੀ ਮੌਤ
NEXT STORY