ਹੈਦਰਾਬਾਦ (ਏਜੰਸੀ)- ਤੇਲੰਗਾਨਾ ਦੇ ਮੁਲੁਗੂ ਜ਼ਿਲ੍ਹੇ ਦੇ ਇਕ ਜੰਗਲੀ ਖੇਤਰ ਵਿਚ ਐਤਵਾਰ ਨੂੰ ਪੁਲਸ ਨਾਲ ਹੋਏ ਮੁਕਾਬਲੇ ਦੌਰਾਨ 7 ਨਕਸਲੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਹ ਮੁਕਾਬਲਾ ਤੇਲੰਗਾਨਾ ਪੁਲਸ ਦੀ ਕੁਲੀਨ ਨਕਸਲ ਵਿਰੋਧੀ ਫੋਰਸ ‘ਗ੍ਰੇਹਾਊਡਸ’ ਅਤੇ ਮਾਓਵਾਦੀਆਂ ਵਿਚਾਲੇ ਏਤੂਰਾਨਗਰਮ ਦੇ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਦੌਰਾਨ ਹੋਇਆ।
ਇਹ ਵੀ ਪੜ੍ਹੋ: ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਾਉਂਦੀਆਂ ਹਨ ਹਾਰਮੋਨ ਥੈਰੇਪੀ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ’ਚ 2 ਏ. ਕੇ. 47 ਰਾਈਫਲਾਂ ਵੀ ਸ਼ਾਮਲ ਹਨ। ਮਾਰੇ ਗਏ ਨਕਸਲੀਆਂ ’ਚ ਪਾਬੰਦੀਸ਼ੁਦਾ ਸੀ. ਪੀ. ਆਈ. (ਮਾਓਵਾਦੀ) ਦੀ ਤੇਲੰਗਾਨਾ ਸਟੇਟ ਕਮੇਟੀ (ਯੇਲਾਂਦੂ ਨਰਸੰਪੇਟ) ਦਾ ਸਕੱਤਰ ਕੁਰਸਮ ਮੰਗੂ ਉਰਫ਼ ਭਾਦਰੂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਸਾਡੀ ਲੜਾਈ ਭਾਰਤ ਦੀ ਆਤਮਾ ਲਈ : ਪ੍ਰਿਅੰਕਾ ਗਾਂਧੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਦੀ ਵੱਡੀ ਕਾਰਵਾਈ, 10 ਖਤਰਨਾਕ ਨਸ਼ਾ ਤਸਕਰ ਕੀਤੇ ਗ੍ਰਿਫਤਾਰ
NEXT STORY