ਪਣਜੀ — ਗੋਆ ਦੇ ਉੱਤਰੀ ਹਿੱਸੇ 'ਚ ਇਕ ਹੋਟਲ ਤੋਂ ਫਰਜ਼ੀ ਕਾਲ ਸੈਂਟਰ ਚਲਾਉਣ ਦੇ ਦੋਸ਼ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਗੁਜਰਾਤ, ਅਸਾਮ, ਨਾਗਾਲੈਂਡ ਅਤੇ ਰਾਜਸਥਾਨ ਦੇ ਵਸਨੀਕ ਹਨ।
ਪੁਲਸ ਸੁਪਰਡੈਂਟ, ਸਾਈਬਰ ਕ੍ਰਾਈਮ, ਰਾਹੁਲ ਗੁਪਤਾ ਨੇ ਕਿਹਾ, “ਪੁਲਸ ਨੇ ਕੈਲੰਗੁਟ ਦੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਅਤੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਅਤੇ ਉੱਥੋਂ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਹ ਅਮਰੀਕੀ ਨਾਗਰਿਕਾਂ ਨੂੰ ਧੋਖਾ ਦੇਣ ਲਈ ਵੱਖ-ਵੱਖ ਲੋਨ ਕੰਪਨੀਆਂ, ਈ-ਕਾਮਰਸ ਵੈੱਬਸਾਈਟਾਂ, ਬੈਂਕਾਂ ਅਤੇ ਸਰਕਾਰੀ ਏਜੰਸੀਆਂ ਦੇ ਕਰਮਚਾਰੀ ਵਜੋਂ ਕੰਮ ਕਰ ਰਹੇ ਸਨ। ਉਹ ਪੀੜਤਾਂ ਨੂੰ ਫੋਨ ਕਰਕੇ ਪੈਸੇ ਟਰਾਂਸਫਰ ਕਰਨ ਲਈ ਕਹਿੰਦੇ ਸਨ।
ਇਹ ਵੀ ਪੜ੍ਹੋ- ਇਕ ਹੋਰ ਟਰੇਨ ਪਟੜੀ ਤੋਂ ਉਤਰੀ, ਗੁਜਰਾਤ 'ਚ ਵਲਸਾਡ ਅਤੇ ਸੂਰਤ ਸਟੇਸ਼ਨ ਵਿਚਾਲੇ ਵਾਪਰੀ ਘਟਨਾ
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ 34 ਸਾਲਾ ਵਿਸ਼ਾਲ ਵਾਘੇਲਾ (ਬੜੌਦਾ, ਗੁਜਰਾਤ), 28 ਸਾਲਾ ਅਚਾਰੀਆ ਬਾਲਕ੍ਰਿਸ਼ਨ (ਅਹਿਮਦਾਬਾਦ, ਗੁਜਰਾਤ), 20 ਸਾਲਾ ਐਚ ਪੁਲੋਟੋ ਅਵੋਮੀ (ਨਾਗਾਲੈਂਡ), 27 ਸਾਲਾ ਧਨੰਜੈ ਸਿੰਘ (ਰਾਜਸਥਾਨ), 31 ਸਾਲਾ ਚੁੰਜੰਗ ਲੁੰਗ ਰੋਂਗਮੇਈ (ਅਸਾਮ), 21 ਸਾਲਾ ਇਨੋਵੀ ਝਿਮੋਮੀ (ਨਾਗਾਲੈਂਡ) ਅਤੇ 21 ਸਾਲਾ ਵਿੱਕੀਟੋ ਕੀਹੋ (ਨਾਗਾਲੈਂਡ) ਵਜੋਂ ਹੋਈ ਹੈ।
ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਚਾਰ ਲੈਪਟਾਪ, ਇੱਕ ਟੀਪੀ-ਲਿੰਕ ਰਾਊਟਰ ਅਤੇ ਇੱਕ ਡੀ-ਲਿੰਕ ਸਵਿੱਚ ਬਰਾਮਦ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਧਾਨ ਮੰਤਰੀ ਨੇ ਨੌਕਰੀਆਂ 'ਤੇ ਝੂਠ ਬੋਲ ਕੇ ਨੌਜਵਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ : ਖੜਗੇ
NEXT STORY