ਨਾਲੰਦਾ (ਭਾਸ਼ਾ) - ਬਿਹਾਰ ਦੇ ਨਾਲੰਦਾ ਜ਼ਿਲੇ ਦੇ ਦਰਿਆਪੁਰ ਵਿਖੇ ਸਾਕਰੀ ਨਦੀ ’ਤੇ ਬਣੇ ਇਕ ਪੁਲ ਦੇ ਕਈ ਪਿੱਲਰ ਸ਼ੁੱਕਰਵਾਰ ਢਹਿ ਗਏ। ਸਥਾਨਕ ਲੋਕਾਂ ਅਨੁਸਾਰ ਸੋਮਵਾਰ ਵੀ ਪੁਲ ਦੇ ਕੁਝ ਪਿੱਲਰ ਡਿੱਗ ਗਏ ਸਨ। ਲੱਗਭਗ 10 ਸਾਲ ਪਹਿਲਾਂ ਬਣਾਇਆ ਗਿਆ ਇਹ ਪੁਲ ਨਾਲੰਦਾ ਜ਼ਿਲੇ ਦੇ ਪੂਰਬੀ ਹਿੱਸੇ ਨੂੰ ਸ਼ੇਖਪੁਰਾ ਜ਼ਿਲੇ ਦੇ ਪੱਛਮੀ ਹਿੱਸੇ ਨਾਲ ਜੋੜਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਪੁਲ ’ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਤਕਨੀਕੀ ਮਾਹਿਰਾਂ ਦੀ ਇਕ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਨਿਰਮਾਣ ਸਮੱਗਰੀ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੁਹੈਲ ਅਹਿਮਦ ਠੋਕਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
NEXT STORY