ਨਵੀਂ ਦਿੱਲੀ- ਰਾਹੁਲ ਗਾਂਧੀ ਦੇ ਲੋਕ ਸਭਾ ’ਚ ਵਿਰੋਧੀ ਧਿਰ ਦਾ ਅਾਗੂ ਬਣਨ ਨਾਲ ਕਾਂਗਰਸ ਪਾਰਟੀ ’ਚ ਜਾਨਸ਼ੀਨ ਦਾ ਮਸਲਾ ਆਖਰ ਹੱਲ ਹੋ ਗਿਆ ਹੈ। ਇਸ ਨਾਲ ਉਨ੍ਹਾਂ ਅਟਕਲਾਂ ਨੂੰ ਵੀ ਠੱਲ੍ਹ ਪੈ ਗਈ ਹੈ ਕਿ ਰਾਹੁਲ ਗਾਂਧੀ ਜ਼ਿੰਮੇਵਾਰੀ ਤੋਂ ਭੱਜਦੇ ਹਨ।
ਇਹ ਵੱਖਰੀ ਗੱਲ ਹੈ ਕਿ ਇਕ ਚੋਟੀ ਦਾ ਸੰਸਦ ਮੈਂਬਰ ਬਣਨ ਦਾ ਹੁਨਰ ਉਨ੍ਹਾਂ ਨੂੰ ਅਜੇ ਹਾਸਲ ਨਹੀਂ ਹੋਇਆ। ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਜਲਦੀ ਹੀ ਲੋਕ ਸਭਾ ’ਚ ਪਹੁੰਚ ਸਕਦੀ ਹੈ, ਪਰ ਗਾਂਧੀ ਪਰਿਵਾਰ ਦੀ ਵਾਗਡੋਰ ਰਸਮੀ ਤੌਰ ’ਤੇ ਰਾਹੁਲ ਗਾਂਧੀ ਦੇ ਹੱਥਾਂ ’ਚ ਹੀ ਹੈ।
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੀ ਆਪਣੇ ਭਤੀਜੇ ਆਕਾਸ਼ ਨੂੰ ਆਪਣਾ ਜਾਨਸ਼ੀਨ ਬਣਾਇਆ ਹੈ। ਇੱਥੋਂ ਤੱਕ ਕਿ ਟੀ. ਐੱਮ. ਸੀ. ਦੀ ਮਮਤਾ ਬੈਨਰਜੀ ਨੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਆਪਣਾ ਸਿਆਸੀ ਜਾਨਸ਼ੀਨ ਨਿਯੁਕਤ ਕੀਤਾ ਹੈ।
ਸੁਪ੍ਰਿਆ ਸੁਲੇ ਵਲੋਂ ਬਾਰਾਮਤੀ ਲੋਕ ਸਭਾ ਸੀਟ ਜਿੱਤਣ ਤੇ ਵਿਰੋਧੀ ਅਜੀਤ ਪਵਾਰ ਧੜੇ ਨੂੰ ਵੱਡੇ ਫਰਕ ਨਾਲ ਹਰਾਉਣ ਪਿੱਛੋਂ ਐੱਨ. ਸੀ. ਪੀ. ’ਚ ਜਾਨਸ਼ੀਨ ਦਾ ਮੁੱਦਾ ਵੀ ਹੱਲ ਹੋ ਗਿਆ ਹੈ।
ਆਮ ਆਦਮੀ ਪਾਰਟੀ, ਬੀਜੂ ਜਨਤਾ ਦਲ, ਜਨਤਾ ਦਲ (ਯੂ), ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਅਤੇ ਹੋਰ ਪਾਰਟੀਆਂ ’ਚ ਗੈਰ-ਯਕੀਨੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਚੰਦਰਸ਼ੇਖਰ ਰਾਓ ਨੇ ਆਪਣੇ ਪੁੱਤਰ ਕੇ. ਟੀ. ਰਾਮਾ ਰਾਓ ਨੂੰ ਜਾਨਸ਼ੀਨ ਨਿਯੁਕਤ ਕੀਤਾ ਸੀ, ਪਰ ਇਹ ਸੱਚ ਨਹੀਂ ਕਿਉਂਕਿ ਉਨ੍ਹਾਂ ਦੇ ਭਤੀਜੇ ਹਰੀਸ਼ ਰਾਓ ਨੇ ਵੀ ਆਪਣਾ ਦਾਅਵਾ ਪੇਸ਼ ਕੀਤਾ ਹੈ।
‘ਆਪ’ ਦੀ ਵੱਡੀ ਸਮੱਸਿਆ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ਦੇ ਦੋਸ਼ ਹੇਠ ਆਪਣੇ ਕਈ ਮੰਤਰੀਆਂ ਸਮੇਤ ਤਿਹਾੜ ਜੇਲ ’ਚ ਬੰਦ ਹਨ।
ਉਨ੍ਹਾਂ ਦੇ ਜਾਨਸ਼ੀਨ ਵਜੋਂ ਕਈ ਨਾਂ ਹਨ ਜਿਵੇਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਸੰਜੇ ਸਿੰਘ, ਸੰਦੀਪ ਪਾਠਕ, ਗੋਪਾਲ ਰਾਏ ਤੇ ਇੱਥੋਂ ਤੱਕ ਕਿ ਆਤਿਸ਼ੀ ਮਰਲੀਨਾ। ਕੇਜਰੀਵਾਲ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਅਦਾਲਤਾਂ ਤੋਂ ਰਾਹਤ ਮਿਲੇਗੀ।
ਤਾਲਾਬ 'ਚ ਡੁੱਬੀਆਂ ਔਰਤ ਸਮੇਤ 8 ਬੱਚੀਆਂ, 4 ਦੀ ਹੋਈ ਮੌਤ
NEXT STORY