ਅਲਵਰ— ਰਾਜਸਥਾਨ 'ਚ ਅਲਵਰ ਜ਼ਿਲੇ ਦੇ ਬਲਾਤਕਾਰ ਦੇ ਮਾਮਲੇ 'ਚ ਫਸੇ ਚਰਚਿਤ ਫਲਹਾਰੀ ਬਾਬੇ ਦਾ ਝੂਠ ਇਕ ਵਾਰ ਫਿਰ ਫੜਿਆ ਗਿਆ ਹੈ। ਫਲਹਾਰੀ ਬਾਬੇ ਦੀ ਤਬੀਅਤ ਖਰਾਬ ਹੋਣ 'ਤੇ ਜੇਲ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਫਿੱਟ ਘੋਸ਼ਿਤ ਕਰ ਦਿੱਤਾ। ਇਸ ਤੋਂ ਪਹਿਲੇ ਵੀ ਫਲਹਾਰੀ ਬਾਬੇ ਨੇ ਕਈ ਵਾਰ ਬੀਮਾਰੀ ਦਾ ਨਾਟਕ ਕੀਤਾ ਹੈ।
ਬਿਲਾਸਪੁਰ ਦੀ ਇਕ ਲੜਕੀ ਨੇ ਫਲਹਾਰੀ ਬਾਬੇ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਜਿਸ ਦੇ ਬਾਅਦ ਪਿਛਲੇ ਮਹੀਨੇ ਫਲਹਾਰੀ ਬਾਬੇ ਨੂੰ ਅਲਵਰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਫਲਹਾਰੀ ਬਾਬਾ ਕੋਰਟ ਦੇ ਆਦੇਸ਼ 'ਤੇ ਅਲਵਰ ਜ਼ਿਲਾ ਕਾਰਾਗ੍ਰਹਿ 'ਚ ਨਿਆਇਕ ਹਿਰਾਸਤ 'ਚ ਜੇਲ 'ਚ ਬੰਦ ਹਨ ਅਤੇ ਆਏ ਦਿਨ ਬੀਮਾਰੀ ਦਾ ਬਹਾਨਾ ਬਣਾ ਕੇ ਜੇਲ ਤੋਂ ਬਾਹਰ ਆਉਣਾ ਦਾ ਰਸਤਾ ਲੱਭਦੇ ਰਹਿੰਦੇ ਹਨ।
ਨੌਜਵਾਨ ਨੇ ਲੜਕੀ ਦੀ ਪਹਿਲਾਂ ਬਣਾਈ ਅਸ਼ਲੀਲ ਵੀਡੀਓ, ਫਿਰ ਦਿੱਤਾ ਗੰਦੇ ਇਰਾਦਿਆਂ ਨੂੰ ਅੰਜਾਮ
NEXT STORY