ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਨਾਬਾਲਗ ਕੁੜੀਆਂ ਦੇ ਯੌਨ ਸ਼ੋਸ਼ਣ ਕਾਂਡ ਦੇ ਵੱਖ-ਵੱਖ ਮਾਮਲਿਆਂ 'ਚ ਨਿਆਇਕ ਹਿਰਾਸਤ ਦੇ ਅਧੀਨ ਜੇਲ 'ਚ ਬੰਦ, ਇਕ ਸਮਾਚਾਰ ਪੱਤਰ ਦੇ 68 ਸਾਲਾ ਮਾਲਕ ਦਾ ਬੰਗਲਾ ਢਾਹ ਦਿੱਤਾ ਗਿਆ। ਇਸ ਦੌਰਾਨ ਬੰਗਲੇ 'ਚੋਂ ਸ਼ਰਾਬ ਦੀਆਂ ਮਹਿੰਗੀਆਂ ਬੋਤਲਾਂ ਅਤੇ ਇਤਰਾਜ਼ਯੋਗ ਵਸਤੂਆਂ ਵੀ ਮਿਲੀਆਂ ਹਨ। ਇੰਦੌਰ ਨਗਰ ਨਿਗਮ (ਆਈ.ਐੱਮ.ਸੀ.) ਦੇ ਭਵਨ ਨਿਰੀਖਕ ਨਾਗੇਂਦਰ ਸਿੰਘ ਭਦੌਰੀਆ ਨੇ ਦੱਸਿਆ ਕਿ ਲਾਲਾਰਾਮ ਨਗਰ 'ਚ ਪਿਆਰੇ ਮਿਆਂ (68) ਦੇ ਬੰਗਲੇ ਦੀ ਦੂਜੀ ਮੰਜ਼ਲ, ਬਾਲਕਨੀ ਅਤੇ ਭਵਨ ਦੇ ਪਿੱਛੇ ਦਾ ਹਿੱਸਾ ਢਾਹ ਦਿੱਤਾ ਗਿਆ। ਇਨ੍ਹਾਂ ਥਾਂਵਾਂ 'ਤੇ ਆਈ.ਐੱਮ.ਸੀ. ਦੀ ਮਨਜ਼ੂਰੀ ਦੇ ਬਿਨਾਂ ਨਿਰਮਾਣ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ,''ਪਿਆਰੇ ਮਿਆਂ ਦੇ ਬੰਗਲੇ 'ਚ ਗੈਰ-ਕਾਨੂੰਨੀ ਤੌਰ 'ਤੇ ਬਣਾਈ ਗਈ ਜਿਸ ਦੂਜੀ ਮੰਜ਼ਲ ਨੂੰ ਢਾਹਿਆ ਗਿਆ, ਉੱਥੇ ਇਕ ਬਾਰ ਵੀ ਬਣਿਆ ਹੈ। ਇਸ ਜਗ੍ਹਾ ਤੋਂ ਪੁਲਸ ਨੇ ਸ਼ਰਾਬ ਦੀਆਂ ਕਈ ਮਹਿੰਗੀਆਂ ਬੋਤਲਾਂ, ਤਾਸ਼, ਇਕ ਛੋਟੀ ਤਲਵਾਰ ਅਤੇ ਕੁਝ ਇਤਰਾਜ਼ਯੋਗ ਵਸਤੂਆਂ ਜ਼ਬਤ ਕੀਤੀਆਂ ਹਨ। ਇਸ ਤੋਂ ਲੱਗਦਾ ਹੈ ਕਿ ਇਸ ਜਗ੍ਹਾ ਨੂੰ ਸ਼ਰਾਬਖੋਰੀ ਅਤੇ ਅੱਯਾਸ਼ੀ ਦੇ ਅੱਡੇ ਦੇ ਰੂਪ 'ਚ ਇਸਤੇਮਾਲ ਕੀਤਾ ਜਾਂਦਾ ਸੀ।''
ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ
ਇਸ ਵਿਚ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯੌਨ ਸ਼ੋਸ਼ਣ ਕਾਂਡ ਦਾ ਖੁਲਾਸਾ ਜੁਲਾਈ ਦੌਰਾਨ ਭੋਪਾਲ 'ਚ ਹੋਇਆ ਸੀ, ਜਦੋਂ ਰਾਤੀਬੜ ਇਲਾਕੇ 'ਚ ਪੁਲਸ ਨੂੰ 4 ਨਾਬਾਲਗ ਕੁੜੀਆਂ ਇਕ ਜਨਾਨੀ ਨਾਲ ਨਸ਼ੇ ਦੀ ਹਾਲਤ 'ਚ ਘੁੰਮਦੀਆਂ ਮਿਲੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਨਾਬਾਲਗ ਕੁੜੀਆਂ ਦੀ ਆਪਬੀਤੀ ਸੁਣਨ ਤੋਂ ਬਾਅਦ ਭੋਪਾਲ ਦੇ ਇਕ ਅਖਬਾਰ ਦੇ ਮਾਲਕ ਪਿਆਰੇ ਮਿਆਂ ਅਤੇ ਉਸ ਦੇ 5 ਸਹਿਯੋਗੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਯੌਨ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਭੋਪਾਲ ਤੋਂ ਫਰਾਰ ਪਿਆਰੇ ਮਿਆਂ ਨੂੰ ਜੰਮੂ-ਕਸ਼ਮੀਰ ਤੋਂ ਜੁਲਾਈ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਫਿਲਹਾਲ ਨਿਆਇਕ ਹਿਰਾਸਤ ਦੇ ਅਧੀਨ ਜਬਲਪੁਰ ਦੀ ਕੇਂਦਰੀ ਜੇਲ 'ਚ ਬੰਦ ਹੈ।
ਇਹ ਵੀ ਪੜ੍ਹੋ : ਦਾਦਾ ਕਰੋੜਪਤੀ ਪਰ ਪਿਓ ਕਰ ਰਿਹੈ ਸੀ ਮਜ਼ਦੂਰੀ, ਇਸ ਗੱਲੋਂ ਖ਼ਫ਼ਾ ਪੋਤੇ ਨੇ ਕਰ ਦਿੱਤਾ ਵੱਡਾ ਕਾਰਾ
ਸਾਹਮਣੇ ਆਈ ਭਾਰਤ ’ਚ ਕੋਰੋਨਾ ਵੈਕਸੀਨ ਦੀ ਕੀਮਤ, ਬਸ ਕੁਝ ਦਿਨ ਕਰਨਾ ਹੋਵੇਗਾ ਇੰਤਜ਼ਾਰ
NEXT STORY