ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਦੇ ਸਾਢੌਰਾ 'ਚ ਹੋਏ ਦੋਹਰੇ ਕਤਲਕਾਂਡ ਮਾਮਲੇ ਨੂੰ ਪੁਲਸ ਨੇ 24 ਘੰਟਿਆਂ ਅੰਦਰ ਸੁਲਝਾ ਲਿਆ ਹੈ। ਜੋੜੇ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਨਾਬਾਲਗ ਪੋਤੇ ਨੇ ਕੀਤਾ ਸੀ। ਜ਼ਮੀਨ ਵਿਵਾਦ ਨੂੰ ਲੈ ਕੇ ਪੋਤੇ ਨੇ ਹੀ ਆਪਣੇ ਦਾਦਾ-ਦਾਦੀ ਦਾ ਕਤਲ ਕੀਤਾ ਸੀ। ਦਰਅਸਲ ਦਾਦਾ ਕੋਲ ਇਕ ਕਰੋੜ ਤੋਂ ਵੱਧ ਦੀ ਜਾਇਦਾਦ ਹੋਣ 'ਤੇ ਵੀ ਉਸ ਦਜਾ ਪੁੱਤ ਮਜ਼ਦੂਰੀ ਕਰ ਕੇ ਆਪਣਾ ਘਰ ਚੱਲਾ ਰਿਹਾ ਸੀ। ਘਰ 'ਚ ਆਰਥਿਕ ਸੰਕਟ ਕਾਰਨ ਨਾਬਾਲਗ ਪੋਤਾ ਵੀ ਸਕੂਲ ਛੱਡ ਕੇ ਪਿਤਾ ਦੀ ਤਰ੍ਹਾਂ ਹੀ ਮਜ਼ਦੂਰੀ ਕਰਨ ਲੱਗਾ ਸੀ। ਕਈ ਵਾਰ ਦਾਦਾ ਅਤੇ ਪੋਤੇ ਦਰਮਿਆਨ ਝਗੜਾ ਹੋਇਆ, ਜਿਸ ਨਾਲ ਰਿਸ਼ਤਿਆਂ 'ਚ ਦਰਾਰ ਵਧਦੀ ਚੱਲੀ ਗਈ। ਇਸ ਵਿਚ ਬੀਤੇ ਮੰਗਲਵਾਰ ਨੂੰ ਪੋਤੇ ਨੇ ਦਾਦਾ ਅਤੇ ਦਾਦੀ ਨੂੰ ਮੌਤ ਦੀ ਨੀਂਦ ਸੁਆ ਦਿੱਤਾ।
ਇਹ ਵੀ ਪੜ੍ਹੋ : 76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ
ਦੱਸਣਯੋਗ ਹੈ ਕਿ ਯਮੁਨਾਨਗਰ ਦੇ ਪਿੰਡ ਬਕਾਲਾ 'ਚ ਮੰਗਲਵਾਰ ਦੁਪਹਿਰ ਬਾਅਦ ਰੋਸ਼ਨ ਲਾਲ (70) ਅਤੇ ਉਸ ਦੀ ਪਤਨੀ ਪਰਮਜੀਤ (55) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਪਤੀ-ਪਤਨੀ ਦੀਆਂ ਲਾਸ਼ਾਂ ਗਲੀ 'ਚ ਪਈਆਂ ਮਿਲੀਆਂ ਸਨ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਸੁਪਰਡੈਂਟ ਕਮਲਦੀਪ ਗੋਇਲ, ਪੁਲਸ ਦੀਆਂ ਵੱਖ-ਵੱਖ ਟੀਮਾਂ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੇ ਸਨ ਅਤੇ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਸੀ। ਮ੍ਰਿਤਕ ਰੋਸ਼ਨ ਲਾਲ ਪੀ.ਡਬਲਿਊ.ਡੀ. ਤੋਂ ਸੇਵਾਮੁਕਤ ਸੀ। ਰਿਟਾਇਰਮੈਂਟ ਤੋਂ ਬਾਅਦ ਉਸ ਨੇ ਪਿੰਡ 'ਚ ਕਰਿਆਨੇ ਦੀ ਦੁਕਾਨ ਖੋਲ੍ਹੀ ਸੀ। ਮ੍ਰਿਤਕ ਰੋਸ਼ਨ 9 ਮਹੀਨੇ ਪਹਿਲਾਂ ਹੀ ਵਿਆਹ ਕਰ ਕੇ ਪਰਮਜੀਤ ਨੂੰ ਆਪਣੇ ਘਰ ਲਿਆ ਸੀ। ਇਸੇ ਬਾਰੇ ਥਾਣਾ ਸਾਢੌਰਾ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬਜ਼ੁਰਗ ਜੋੜੇ ਦੇ 16 ਸਾਲਾ ਪੋਤੇ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੇ ਦੋਹਾਂ ਦਾ ਗੰਡਾਸੀ ਨਾਲ ਹਮਲਾ ਕਰ ਕੇ ਕਤਲ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਨੂੰ ਕੋਰਟ 'ਚ ਪੇਸ਼ ਕਰ ਕੇ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿ ਰਹੇ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਲਾਸ਼ਾਂ ਸੜਕ 'ਤੇ ਸੁੱਟੀਆਂ
ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ
NEXT STORY